ਪਟਿਆਲਾ

ਸਵੱਛ ਸਰਵੇਖਣ ਗ੍ਰਾਮੀਣ 2018 ਸਬੰਧੀ ਦੀ ਸਨੌਰ ਅਤੇ ਪਟਿਆਲਾ ਬਲਾਕ ਦੇ ਪਿੰਡਾਂ ਦੀ ਕੀਤੀ ਮੀਟਿੰਗ

ਪਿੰਡ ਵਾਸੀ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਕੀਤੀ ਅਪੀਲ
ਸਵੱਛ ਸਰਵੇਖਣ ਵਿੱਚ ਲੋਕਾਂ ਦਾ ਵੱਡਾ ਯੋਗਦਾਨ : ਜਸਬੀਰ ਸਿੰਘ
ਪਟਿਆਲਾ, 3 ਅਗਸਤ (ਮਧੂਸਾਰ ਬਿਊਰੋ) ਸਵੱਛ ਸਰਵੇਖਣ ਗ੍ਰਾਮੀਣ 2018 ਨੂੰ ਕਾਮਯਾਬ ਬਣਾਉਣ ਸਬੰਧੀ ਅੱਜ ਜਲ ਸਪਲਾਈ ਸੈਨੀਟੇਸ਼ਨ ਉਪ ਮੰਡਲ ਬਹਾਦਰਗੜ੍ਹ ਵਿਖੇ ਮੀਟਿੰਗ ਬੁਲਾਈ ਗਈ, ਇਸ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਇੰਜੀਨੀਅਰ ਸ਼੍ਰੀ ਜਸਬੀਰ ਸਿੰਘ ਵੱਲੋਂ ਕੀਤੀ ਗਈ।

ਮੀਟਿੰਗ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਜਲ ਸੈਨੀਟੇਸ਼ਨ ਵਿਭਾਗ ਵੱਲੋਂ ਦੇਸ਼ ਦੇ ਸਾਰੇ ਸੂਬਿਆ ਅਤੇ ਜ਼ਿਲਿਆਂ ਦੀ ਗੁਣਾਤਮਕ ਤੇ ਗਿਣਾਤਮਕ ਆਧਾਰ ਤੇ ਦਰਜਾ ਬੰਦੀ ਕਰਨ ਲਈ ਸਵੱਛ ਸਰਵੇਖਣ ਗ੍ਰਾਮੀਣ 1 ਅਗਸਤ ਤੋਂ 31 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਗਠਿਤ ਟੀਮਾਂ ਵਲੋਂ ਪਿੰਡਾਂ ਦਾ ਸਰਵੇਖਣ ਕੀਤਾ ਜਾਣਾ ਹੈ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ. ਜਸਬੀਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬਣਾਈਆਂ ਟੀਮਾਂ ਵੱਲੋਂ ਕਿਸੇ ਵੀ ਅਣਦੱਸੇ ਦਿਨ ਪਿੰਡ ਵਿੱਚ ਜਾ ਕੇ ਸਰਵੇਖਣ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਪਿੰਡਾਂ ਵਿੱਚ ਕਿੱਤੇ ਵੀ ਗੰਦਾ ਪਾਣੀ ਖੜ੍ਹਾ ਨਾ ਰੱਖਿਆ ਜਾਵੇ ਅਤੇ ਸਾਰੇ ਘਰਾਂ ਵਿੱਚ ਪਖਾਨੇ ਸਾਫ਼-ਸੁਥਰੇ ਅਤੇ ਵਰਤੋ ਵਿੱਚ ਹੋਣੇ ਚਾਹੀਦੇ ਹਨ ਅਤੇ ਕੂੜੇ ਕਰਕਟ ਦੀ ਸੰਭਾਲ ਸਹੀ ਹੋਣੀ ਚਾਹੀਦੀ ਹੈ।
ਸ. ਜਸਬੀਰ ਸਿੰਘ ਨੇ ਦੱਸਿਆ ਕਿ ਮੁਲਾਂਕਣ ਲਈ ਭਾਰਤ ਸਰਕਾਰ ਵੱਲੋਂ ਦਰਜਾਬੰਦੀ ਕਰਨ ਲਈ ਸਵੱਛਤਾ ਸਬੰਧੀ ਭਾਰਤ ਸਰਕਾਰ ਦੀ ਵੈਬਸਾਈਟ ‘ਤੇ ਕੀਤੀਆਂ ਗਈਆਂ ਆਨਲਾਈਨ ਐਂਟਰੀਆਂ ਤੋਂ 35%, ਪਿੰਡਾਂ ਵਿੱਚ ਜਨਤਕ ਥਾਵਾਂ ਦੇ ਮੌਕੇ ‘ਤੇ ਕੀਤੇ ਗਏ ਨਿਰੀਖਣ ਦੇ 30% ਅਤੇ ਭਾਰਤ ਸਰਕਾਰ ਵੱਲੋਂ ਪਿੰਡ ਵਾਸੀਆਂ ਤੋਂ ਫੀਡਬੈਕ ਆਨਲਾਈਨ ਅਤੇ ਮੌਕੇ ਤੇ ਨਿਰੀਖਣ ਦੇ 30% ਸ਼ਾਮਲ ਹਨ।
ਇਸ ਪ੍ਰੋਗਰਾਮ ਵਿੱਚ ਜੀ.ਓ.ਜੀ. ਪਿੰਡਾਂ ਦੇ ਮੋਹਤਵਰ ਵਿਅਕਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਸ਼ਾਮਿਲ ਹੋਏ। ਇਹਨਾਂ ਸਾਰਿਆਂ ਨੂੰ ਸਵੱਛ ਸਰਵੇਖਣ ਗ੍ਰਾਮੀਣ 2018 ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸ਼੍ਰੀਮਤੀ ਸੰਗੀਤਾ ਤ੍ਰਿਪਾਠੀ ਆਈ.ਈ.ਸੀ. ਵੱਲੋਂ ਸਾਰਿਆਂ ਨੂੰ ਮੋਬਾਇਲ ਐਪ ਐਸ.ਐਸ.ਜੀ 18 ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਸਨੌਰ ਬਲਾਕ ਦੇ ਬੀ.ਡੀ.ਪੀ.ਓ ਸ਼੍ਰੀ ਵਿਨੀਤ ਸ਼ਰਮਾ ਵੱਲੋਂ ਲੋਕਾਂ ਨੂੰ ਇਸ ਸਰਵੇਖਣ ਵਿੱਚ ਆਪ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਰਵੇਖਣ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ। ਉਹਨਾਂ ਵੱਲੋਂ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦੀ ਸਾਫ਼ ਸਫ਼ਾਈ ਕਰਨਾ, ਗੰਦੇ ਪਾਣੀ ਦੇ ਨਿਕਾਸ ਬਾਰੇ ਅਤੇ ਸਾਰੀਆਂ ਜਨਤਕ ਥਾਵਾਂ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਮੇਰਾ ਪਿੰਡ ਮੇਰੀ ਸ਼ਾਨ“ ਬਾਰੇ ਕਾਰਜਕਾਰੀ ਇੰਜੀਨੀਅਰ, ਰਾਜਪੁਰਾ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਤਹਿਤ ਵਧੀਆ ਕੰਮ ਕਰਨ ਵਾਲੇ ਪਿੰਡਾਂ, ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਵਿਅਕਤੀਆਂ ਨੂੰ ਇਨਾਮ ਦੇਣ ਦੀ ਤਜਵੀਜ਼ ਬਾਰੇ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *