ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਹਿਕਾਰੀ ਸਭਾਵਾਂ ਵੱਲੋਂ ਲਗਾਏ ਜਾਣ ਵਾਲੇ ਜਾਗਰੂਕਤਾ ਕੈਂਪ ਦੀ ਸਮਾਂ ਸਾਰਣੀ ਜਾਰੀ
ਨਾਭਾ ਦੇ ਪਿੰਡ ਲੌਟ ਵਿਖੇ ਲਗਾਇਆ ਜਾਗਰੂਕਤਾ ਕੈਂਪ
ਪਟਿਆਲਾ, 3 ਅਗਸਤ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਹਿਕਾਰੀ ਸਭਾਵਾਂ ਵੱਲੋਂ ਲਗਾਤਾਰ ਜਾਗਰੂਕਤਾ ਕੈਂਪ ਲਗਾਕੇ ਲੋਕਾਂ ਨੂੰ ਪਰਾਲੀ ਨੂੰ ਨਾ ਸਾੜਨ ਸਮੇਤ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਸਹਿਕਾਰੀ ਸਭਾਵਾਂ ਨਾਭਾ ਅਧੀਨ ਫੋਕਲ ਪੁਆਇੰਟ ਲੌਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਸਰਕਾਰ ਵੱਲੋਂ 80 ਪ੍ਰਤੀਸ਼ਤ ਸਬਸਿਡੀ ਤੇ ਸਭਾਵਾਂ ਨੂੰ ਖੇਤੀਬਾੜੀ ਸੰਦ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਹਾਜ਼ਰ ਮੈਂਬਰਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਬੂਟੇ ਵੀ ਦਿੱਤੇ ਗਏ।
ਉਪ ਰਜਿਸਟਰਾਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਗਾਤਾਰ ਕੈਂਪ ਲਗਾਉਣ ਲਈ ਅਗਲੇ 42 ਦਿਨਾਂ ਦੇ ਕੈਂਪਾਂ ਦੀ ਸਮਾਂ ਸਾਰਣੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਜਾਗਰੂਕਤਾ ਕੈਂਪ ਸਭਾ ਦਫ਼ਤਰ ਵਿਖੇ ਸਵੇਰੇ 9:30 ਵਜੇ ਲਗਾਉਣ ਦੀ ਹਦਾਇਤ ਸਰਕਲਾਂ ਨੂੰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 6 ਅਗਸਤ ਨੂੰ ਰਾਜਪੁਰਾ ਦੇ ਪਿੰਡ ਭੇਡਵਾਲ, 7 ਅਗਸਤ ਸਮਾਣਾ ਦੇ ਪਿੰਡ ਢਾਬੀ ਗੁਜਰਾਂ, 8 ਅਗਸਤ ਪਟਿਆਲਾ ਦੇ ਪਿੰਡ ਰੌਸ਼ਨਪੁਰ, 9 ਅਗਸਤ ਰਾਜਪੁਰਾ ਦੇ ਪਿੰਡ ਪਬਰੀ, 13 ਅਗਸਤ ਸਮਾਣਾ ਦੇ ਪਿੰਡ ਦੋਦੜਾ, 14 ਅਗਸਤ ਪਟਿਆਲਾ ਦੇ ਪਿੰਡ ਚਲੈਲਾ, 16 ਅਗਸਤ ਨਾਭਾ ਦੇ ਪਿੰਡ ਪਾਲੀਆ ਕਲਾਂ, 17 ਅਗਸਤ ਰਾਜਪੁਰਾ ਦੇ ਪਿੰਡ ਖੇੜਾ ਗੱਜੂ, 20 ਅਗਸਤ ਨੂੰ ਸਮਾਣਾ ਦੇ ਪਿੰਡ ਫਤਿਹਮਾਜਰੀ ਅਤੇ 21 ਅਗਸਤ ਨੂੰ ਪਟਿਆਲਾ ਦੇ ਪਿੰਡ ਬਹਿਲ ਵਿਖੇ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ 23 ਅਗਸਤ ਨੂੰ ਨਾਭਾ ਦੇ ਪਿੰਡ ਅਗੌਲ, 24 ਅਗਸਤ ਨੂੰ ਰਾਜਪੁਰਾ ਦੇ ਪਿੰਡ ਮੰਜੋਲੀ, 27 ਅਗਸਤ ਨੂੰ ਸ਼ਤਰਾਣਾ, 28 ਅਗਸਤ ਨੂੰ ਪਟਿਆਲਾ ਦੇ ਪਿੰਡ ਡਕਾਲਾ, 29 ਅਗਸਤ ਨੂੰ ਨਾਭਾ ਦੇ ਪਿੰਡ ਛੀਟਾਂਵਾਲਾ, 30 ਅਗਸਤ ਨੂੰ ਰਾਜਪੁਰਾ ਦੇ ਪਿੰਡ ਕਪੂਰੀ, 31 ਅਗਸਤ ਨੂੰ ਪਾਤੜ੍ਹਾ, 4 ਸਤੰਬਰ ਨੂੰ ਪਟਿਆਲਾ ਦੇ ਪਿੰਡ ਸਨੌਰ, 5 ਸਤੰਬਰ ਨੂੰ ਨਾਭਾ ਦੇ ਪਿੰਡ ਗਲਵੱਟੀ, 6 ਸਤੰਬਰ ਨੂੰ ਰਾਜਪੁਰਾ ਦੇ ਪਿੰਡ ਸ਼ੰਭੂ ਕਲਾਂ, 7 ਸਤੰਬਰ ਨੂੰ ਸਮਾਣਾ ਦੇ ਪਿੰਡ ਬੁਜਰਕ, 10 ਸਤੰਬਰ ਨੂੰ ਪਟਿਆਲਾ ਦੇ ਪਿੰਡ ਦੌਣ ਕਲਾਂ, 11 ਸਤੰਬਰ ਨੂੰ ਨਾਭਾ ਦੇ ਪਿੰਡ ਟੋਹੜਾਂ ਅਤੇ 12 ਸਤੰਬਰ ਨੂੰ ਰਾਜਪੁਰਾ ਦੇ ਪਿੰਡ ਚੱਪੜ ਵਿਖੇ ਜਾਗਰੂਕਤਾ ਕੈਂਪ ਲਗਾਏ ਜਾਣਗੇ।

