5 ਤੋਂ 7 ਅਗਸਤ ਤੱਕ ਚਲਾਇਆ ਜਾਵੇਗਾ ਮਾਈਗਰੇਟਰੀ ਪਲਸ ਪੋਲੀਓ ਰਾਊਂਡ
ਪਟਿਆਲਾ, 3 ਅਗਸਤ (ਮਧੂਸਾਰ ਬਿਊਰੋ) ਭਾਰਤ ਸਰਕਾਰ ਵੱਲੋ ਦੇਸ਼ ਭਰ ਵਿਚ ਚਲਾਏ ਜਾ ਰਹੇ ਸਬ ਨੈਸ਼ਨਲ ਇਮੁਨਾਈਜੇਸ਼ਨ ਡੇ ਤਹਿਤ ਮਾਈਗਰੇਟਰੀ ਪਲਸ ਪੋਲੀਓ ਰਾਂਉਂਡ 5 ਤੋਂ 7 ਅਗਸਤ ਤੱਕ ਚਲਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆਂ ਕਿ ਇਸ ਮੁਹਿੰਮ ਤਹਿਤ ਜਿਲਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਤਿਨੋ ਦਿਨ ਝੁੱਗੀ ਝੌਪੜੀਆਂ, ਸਲੱਮ ਬਸਤੀਆਂ,ਮਾਈਗਰੇਟਰੀ ਅਬਾਦੀ ਦੇ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਘਰ ਘਰ ਜਾ ਕੇ ਪਿਲਾਈਆ ਜਾਣਗੀਆਂ।
ਉਹਨਾਂ ਦੱਸਿਆਂ ਕਿ ਜਿਲੇ ਵਿਚ ਸਲੱਮ ਬਸਤੀ, ਝੁੱਗੀ ਝੌਪੜੀ ਅਤੇ ਮਾਈਗਰੇਟਰੀ ਅਬਾਦੀ ਦੇ ਪਰਿਵਾਰਾਂ ਦੇ 0-5 ਸਾਲ ਤੱਕ ਦੇ 24,924 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ 182 ਟੀਮਾਂ,12 ਮੋਬਾਈਲ ਟੀਮਾਂ ਬਨਾਈਆਂ ਗਈਆਂ ਹਨ, ਜੋ ਕਿ ਤਿੰਨੌਂ ਦਿਨ ਝੁੰਗੀ ਝੋਪੜੀਆਂ, ਮੈਰਿਜ ਪੈਲੇਸਾ, ਭੱਠਿਆਂ, ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਜਦੂਰਾਂ ਦੇ ਬੱਚਿਆ ਨੂੰ ਘਰ ਘਰ ਜਾ ਕੇ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ।
ਇਸ ਤੋ ਇਲਾਵਾ ਇਹਨਾ ਦੇ ਕੰਮ ਕਾਜ ਦੀ ਦੇਖਰੇਖ ਕਰਨ ਲਈ 19 ਸੁਪਰਵਾਈਜਰ ਲਗਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਬੱਚਾ ਬਿਮਾਰ ਹੈ, ਪਹਿਲਾਂ ਦਵਾਈ ਪੀਤੀ ਹੋਈ ਹੈ ਜਾਂ ਬੱਚਾ ਨਵ ਜੰਮਿਆਂ ਹੈ ਤਾਂ ਵੀ ਬੱਚੇ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਜਰੂਰ ਪਿਲਾਉਣ।
ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਸ਼ੇਲੀ ਜੇਤਲੀ, ਡਾ. ਸੁਮਿਤ ਸਿੰਘ,ਕ੍ਰਿਸ਼ਨ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਭਾਗ ਸਿੰਘ ਤੇ ਜ਼ਸਜੀਤ ਕੌਰ ਦੋਨੋਂ ਡਿਪਟੀ ਐਮ.ਈ.ਆਈ.ਓ, ਤੋਂ ਇਲਾਵਾ ਦਫਤਰ ਦਾ ਸਮੂਹ ਸਟਾਫ ਹਾਜਰ ਸਨ।

