ਪਟਿਆਲਾ

2025 ਤੱਕ ਟੀਬੀ ਦੇ ਖਾਤਮੇ ਲਈ ਸਾਰਿਆਂ ਦਾ ਰਲ ਕੇ ਬਿਮਾਰੀ ਵਿਰੁੱਧ ਹੰਭਲਾ ਮਾਰਨ ਦੀ ਲੋੜ: ਡਾ: ਨਾਗਰਾ

ਤਪਦਿਕ ਦੇ ਸਬੰਧ ਵਿੱਚ ਕਰਵਾਏ ਗਏ ਜਾਗਰੂਕਤਾ ਮੁਕਾਬਲਿਆਂ ਵਿੱਚ ਆਸ਼ਾ ਵਰਕਰਾਂ ਤੇ ਵਿਿਦਆਰਥੀਆਂ ਦਾ ਸਨਮਾਨ

ਪਟਿਆਲਾ, 1 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਮੁੱਢਲਾ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਹੈਲਥ ਵੈਲਨੈਸ ਸੈਂਟਰ ਥੇੜੀ ਵਿਖੇ ਪੰਜਾਬ ਸਰਕਾਰ ਦੀ ਵਚਨਬੱਧਤਾ: 2025 ਤੱਕ ਟੀਬੀ ਦਾ ਖਾਤਮਾ ਥੀਮ ਹੇਠ ਵਿਸ਼ਵ ਟੀਬੀ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਜ਼ਿਲ੍ਹਾ ਤਪਦਿਕ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਐਸਐਮਓ ਤੇ ਵਿਸ਼ੇਸ਼ ਤੌਰ ਉਤੇ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ, ਸਰਕਾਰੀ ਹਾਈ ਸਕੂਲ ਪਿੰਡ ਥੇੜੀ ਦੇ ਪ੍ਰਿੰਸੀਪਲ ਪੂਜਾ ਗੁਪਤਾ ਅਤੇ ਐਸਟੀਐਸ ਅਮਨਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਆਰਐਮਓ ਡਾ: ਨੀਤਿਕਾ ਗਰਗ, ਸੀਐਚਓ ਮਨਪੀਤ ਕੌਰ, ਮਲਟੀਪਰਪਜ਼ ਵਰਕਰ ਰਜਿੰਦਰ ਕੁਮਾਰ ਤੇ ਏਐਨਐਮ ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਜੀ ਆਇਆ ਆਖਿਆ। ਜ਼ਿਲ੍ਹਾ ਤਪਦਿਕ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਲ 2025 ਤੱਕ ਟੀਬੀ ਦੇ ਖਾਤਮੇ ਦੀ ਪ੍ਰਾਪਤੀ ਸਾਰਿਆਂ ਦੇ ਰਲ ਮਿਲ ਕੇ ਬਿਮਾਰੀ ਵਿੱਰੁਧ ਹੰਬਲਾ ਮਾਰਨ ਨਾਲ ਪੂਰੀ ਹੋ ਸਕਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਸਰਕਾਰੀ ਸਿਹਤ ਸੰਸ਼ਥਾਂਵਾ ਵਿੱਚ ਮਰੀਜ਼ਾ ਦਾ ਟੀਬੀ ਦੀ ਜਾਂਚ ਅਤੇ ਇਲਾਜ ਬਿਲਕੁਲ਼ ਮੁਫਤ ਉਪਲਬਧ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟੀਬੀ ਦਾ ਇਲਾਜ ਕਰਵਾ ਰਹੇ ਮਰੀਜਾਂ ਨੂੰ 500 ਰੁਪਏ ਪ੍ਰਤੀ ਮਹੀਨਾ ਚੰਗੀ ਖਾਧ ਖੁਰਾਕ ਖਾਣ ਲਈ ਦਿੱਤੇ ਜਾਂਦੇ ਹਨ।

ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਟੀਬੀ ਦੇ ਲੱਛਣਾਂ ਜਿਵੇਂ ਦੋ ਹਫਤਿਆਂ ਤੋਂ ਜਿਆਦਾ ਖਾਂਸੀ, ਭੁੱਖ ਘੱਟ ਲਗਣਾ, ਵਜਨ ਦਾ ਘੱਟਣਾ, ਬਲਗਮ ਵਿਚ ਖੂਨ ਆਉਣਾ, ਛਾਤੀ ਵਿਚ ਦਰਦ ਆਦਿ ਹਨ।ਅਜਿਹੇ ਵਿਅਕਤੀ ਤੁਰੰਤ ਆਪਣੀ ਬਲਗਮ ਦੀ ਜਾਂਚ ਜਰੂਰ ਕਰਵਾਉਣ।ਉਨ੍ਹਾਂ ਦੱਸਿਆ ਕਿ ਟੀਬੀ ਪੂਰੀ ਤਰਾਂ ਇਲਾਜ਼ਯੋਗ ਬਿਮਾਰੀ ਹੈ ਅਤੇ ਇਸ ਦਾ ਕੋਰਸ ਮੁਕੰਮਲ ਹੋਣ ਨਾਲ ਮਰੀਜ ਇਸ ਬਿਮਾਰੀ ਤੋਂ ਪੂਰੀ ਤਰਾਂ ਮੁਕਤੀ ਪਾ ਸਕਦਾ ਹੈ। ਇਸ ਮੌਕੇ ਐਸਟੀਐਸ ਅਮਨਪ੍ਰੀਤ ਕੌਰ ਅਤੇ ਸੀਐਚਓ ਮਨਪ੍ਰੀਤ ਕੌਰ ਵੱਲੋਂ ਸਕੂਲੀ ਵਿਿਦਆਰਥੀਆ ਨੂੰ ਘਰ ਘਰ ਟੀਬੀ ਦਾ ਸੰਦੇਸ਼ ਪੰਹੁਚਾਉਣ ਬਾਰੇ ਵੀ ਜਾਗਰੂਕ ਕੀਤਾ। ਸਮਾਰੋਹ ਦੌਰਾਨ ਡਾ: ਨਾਗਰਾ ਵੱਲੋਂ ਆਪਣੀ ਟੀਮ ਦੇ ਨਾਲ ਕੁਇਜ਼ ਮੁਕਾਬਲੇ ਵਿੱਚ ਜੇਤੂ ਆਸ਼ਾ ਵਰਕਰਾਂ ਨੂੰ ਉਪਹਾਰ, ਪੇਂਟਿੰਗ ਮੁਕਾਬਲੇ ਵਿੱਚ ਪਹਿਲਾ, ਦੂਸਰਾ, ਤੀਸਰਾ ਸਥਾਨ ਹਾਸਿਲ ਕਰਨ ਵਾਲੇ ਅਤੇ ਭਾਗ ਲੈਣ ਵਾਲੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਨਾਲ ਸਨਮਾਨਤ ਕੀਤਾ ਗਿਆ।ਇਸ ਮੌਕੇ ਪਿੰਡ ਥੇੜੀ ਦੇ ਪੰਚਾਇਤ ਮੈਂਬਰ ਰਜਿੰਦਰ ਸਿੰਘ, ਸਮੂਹ ਸਟਾਫ ਤੇ ਵਿਿਦਆਰਥੀਆਂ ਦੇ ਮਾਪੇ ਹਾਜਰ ਸਨ।

Leave a Reply

Your email address will not be published. Required fields are marked *