ਪੰਜਾਬ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਦੇ ਬਿਲਕੁੱਲ ਉਲਟ
ਪਟਿਆਲਾ 3 ਅਗਸਤ (ਮਧੂਸਾਰ ਬਿਊਰੋ) ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਮੁਲਾਜ਼ਮਾਂ ਨੇ ਡੀ.ਏ.ਵੀ. ਕਾਲਜ ਜਲੰਧਰ ਵਿੱਚ ਸੂਬਾ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਚਰਚਾ ਹੋਈ ਕਿ ਪੰਜਾਬ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਦੇ ਬਿਲਕੁੱਲ ਉਲਟ ਹੈ। ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੰਗਾਂ ਵਿੱਚ ਮੁਲਾਜ਼ਮਾ ਦੇ 1.12.2011 ਤੋਂ ਸੋਧੇ ਗ੍ਰੇਡ-ਪੇ ਦੀ ਨੋਟਿਫਿਕੇਸ਼ਨ ਜਾਰੀ ਕਰਨਾ, 5% ਅੰਤਰਿਮ ਰੀਲਿਫ ਜਾਰੀ ਕਰਨਾ, 1-8-2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਲਾਗੂ ਕਰਨਾ, ਮੈਡੀਕਲ ਭੱਤਾ 350/- ਤੋਂ 500/- ਰੁਪਏ ਕਰਨਾ, ਪੋਸਟਾਂ ਤੇ ਲੱਗੀ ਰੋਕ ਨੂੰ ਹਟਾਉਣਾ, ਪੈਂਸ਼ਨ ਤੇ ਗ੍ਰੈਚੁਅਟੀ ਲਾਗੂ ਕਰਨਾ, ਸਟੇਪ-ਅਪ ਇੰਕ੍ਰੀਮੇਂਟ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਕਰਮਚਾਰੀਆਂ ਦੀ ਕਮਾਈ ਛੁੱਟੀ ਅਤੇ ਲੀਵ ਇਨਕੈਸ਼ਮੈਂਟ ਜਾਰੀ ਕਰਨਾ ਆਦਿ ਬਾਰੇ ਦੱਸਿਆ ਗਿਆ। ਜੇਕਰ ਇਹਨਾਂ ਮੰਗਾਂ ਬਾਰੇ ਪੰਜਾਬ ਸਰਕਾਰ ਨੇ ਤੁਰੰਤ ਧਿਆਨ ਨਾ ਦਿੱਤਾ ਤਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸੰਘਰਸ਼ ਕੀਤਾ ਜਾਵੇਗਾ ਅਤੇ ਜੇ ਇਹ ਮੰਗਾਂ ਨਾ ਮੰਨਿਆ ਗਈਆਂ ਤਾਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਾਣ ਦੀ ਚੇਤਾਵਨੀ ਦਿੱਤੀ। ਇਸ ਮੀਟਿੰਗ ਵਿੱਚ ਟੀਚਿੰਗ ਯੂਨੀਅਨ ਦੇ ਪ੍ਰੋ. ਰੰਧਾਵਾ ਜੀ, ਜਰਨਲ ਸਕੱਤਰ ਜਗਦੀਪ ਸਿੰਘ, ਕਨਵੀਨਰ ਮਦਨ ਲਾਲ ਖੂਲਰ, ਪ੍ਰਧਾਨ ਸੁਖਵਿੰਦਰ ਸਿੰਘ, ਸ਼੍ਰੀ ਭੁਪਿੰਦਰ ਠਾਕੁਰ, ਸ. ਸ਼ਮਸ਼ੇਰ ਸਿੰਘ ਪ੍ਰਧਾਨ ਅਤੇ ਬਾਕੀ ਸਾਰੇ ਯੂਨੀਅਨ ਦੇ ਮੈਂਬਰ ਮੌਜੂਦ ਸਨ।

