ਪੰਜਾਬਪਟਿਆਲਾ

ਸਨੌਰ ਪੁਲਿਸ ਵੱਲੋਂ ਤਸੱਦਦ ਮਾਮਲਾ : ਖਹਿਰਾ ਤੇ ਚੀਮਾ ਨੇ ਲੜਕੇ ਦਾ ਹਾਲ ਜਾਣਿਆ ਵੱਲੋਂ ਪੀੜਤ ਨਾਲ ਮੁਲਾਕਾਤ

ਪਟਿਆਲਾ, 7 ਅਗਸਤ (ਮਧੂਸਾਰ ਬਿਊਰੋ) ਬੀਤੇ ਦਿਨੀ ਸਨੌਰ ਪਿਲਿਸ ਦੇ ਕੁਝ ਮੁਲਾਜਮਾਂ ਵੱਲੋਂ 7 ਗੁਰਸਿੱਖ ਨੌਜਵਾਨਾ ਨਾਲ ਕੀਤੇ ਦੁਰਵਿਵਹਾਰ ਮਾਮਲਾ ਤੁਲ ਫੜਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿਚ ਅੱਜ ਪੀੜਤ ਨੌਜਵਾਨ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਮੁਲਾਕਾਤ ਕੀਤੀ।

ਇਸ ਮੋਕੇ ਉਨ੍ਹਾਂ ਵਿਸਵਾਸ ਦਿਵਾਇਆ ਕਿ ਉਹ ਪੀੜਤ ਪ੍ਰਵਾਰ ਦੇ ਨਾਲ ਹਨ ਅਤੇ ਹਰ ਇਕ ਮਦਦ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਨੌਰ ਥਾਣੇ ਦੇ ਸਾਰੇ ਮੁਲਾਜਮਾ ਸਮੇਤ ਥਾਣਾ ਮੁਖੀ ਮੁਅੱਤਲ ਕੀਤਾ ਜਾਵੇ। ਉਨ੍ਹਾਂ ਕਿਹਾਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿਚ ਪੀੜਤਪੁਲਿਸ ਮੁਲਾਜਮਾ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਘਰ ਤੋਰਿਆ ਜਾਵੇ। ਇਸ ਦੋਰਾਨ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਹੁਣ ਤੱਕ ਅਣਗਿਣਤ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਤੇ ਤਸੱਦਦ ਹੋਇਆ ਹੈ। ਸ. ਚੀਮਾ ਨੇ ਕਿਹਾ ਕਿ ਹਮੇਸਾ ਹੀ ਸਰਕਾਰ ਨੇ ਅਜਿਹੀਆਂ ਘਟਨਾਵਾਂ ਨੂੰ ਹਲਕੇ ਵਿਚ ਲਿਆ ਜਿਸ ਕਾਰਨ ਪੁਲਿਸ ਅਤੇ ਅਜਿਹੇ ਅਪਰਾਧੀ ਕਿਸਮ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਲਈ ਜੇਕਰ ਸਰਕਾਰ ਨੇ ਇਸ ਮਾਮਲੇ ਵਿਚ ਮੁੜ ਤੋਂ ਢਿਲ ਵਰਤੀ ਤਾਂ ਅੱਗੇ ਤੋਂ ਫਿਰ ਹੋਰਨਾ ਪੁਲਿਸ ਮੁਲਾਜਮਾ ਦੇ ਵੀ ਹੌਂਸਲੇ ਬੁਲੰਦ ਹੋਣਗੇ। ਇਸ ਦੋਰਾਨ ਪੀੜਤ ਲੜਕੇ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨਾਲ ਸਮੇਤ ਕੁਝ ਹੋਰ ਲੜਕੇ ਰਾਤ ਸਮੇਂ ਗੁਰਦੁਆਰਾ ਦੁਖਨਿਵਾਰਨ ਲਈ ਸੇਵਾ ਕਰਨ ਵਾਸਤੇ ਜਾ ਰਹੇ ਸਨ। ਇਸ ਲਈ ਜਦੋਂ ਉਹ ਸਨੌਰ ਰੋਡ ਪੈਟਰੋਲ ਪੰਪ ਤੇ ਤੇਲ ਪਵਾਉਣ ਲਈ ਰੁਕੇ ਤਾਂ ਪਿਛਲੇ ਪੁਲਿਸ ਦੀ
ਗੱਡੀ ਆ ਗਈ। ਇਸ ਵਿਚੋਂ ਕੁਝਪੁਲਿਸ ਮੁਲਾਜਮ ਉਤਰੇ ਜਿਨ੍ਹਾਂ ਨੇ ਨਸਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੜਕਿਆ ਕੋਲੋ ਮੋਟਰਸਾਇਕਲਾਂ ਦੇ ਕਾਗਜਾਤ ਮੰਗੇ, ਉਨ੍ਹਾਂ ਨੇ ਵਿਖਾ ਦਿੱਤੇ ਪਰ ਪੁਲਿਸ ਮੁਲਾਜਮ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਗਏ। ਉਨ੍ਹਾਂ ਦੱਸਿਆ ਕਿ ਜਦੋਂ ਅਗੋਂ ਲੜਕਿਆਂ ਨੇ ਕਿਹਾ ਕਿ ਸਾਡੇ ਕੋਲ ਸਾਰੇ ਕਾਗਜਾਤ ਮੌਜੂਦ ਹਨ ਤਾਂ
ਫਿਰ ਗਾਲਾ ਕਿਉਂ ਕੱਢ ਰਹੇ ਹੋ ਤਾਂ ਅੱਗੋਂ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੇ ਕੱਪੜੇ ਫਾੜ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲੈ ਗਏ ਅਤੇ ਉਥੇ ਜਾਕੇ ਉਨ੍ਹਾਂ ਨਾਲ ਅਸਲੀਲ ਹਰਕਤਾਂ ਕੀਤੀਆਂ। ਇਸ ਕੁੱਟ ਮਾਰ ਵਿਚ ਇਨ੍ਹਾਂ ‘ਚੋਂ ਅਮਰਦੀਪ ਸਿੰਘ ਨਾਮੀ ਨੌਜਵਾਨ ਨੂੰ ਗੰਭੀਰ ਹਾਲਤ ‘ਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜੋ ਅਜੇ ਵੀ ਹਸਪਤਾਲ ਵਿਚ ਜੇਰੇ ਇਲਾਜ ਹੈ। ਲੜਕੇ ਦੀ ਮਾਤਾ ਸਰਬਜੀਤ ਕੌਰ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਪੁਲਿਸ ਅਧਿਕਾਰੀ ਨੂੰ ਸਿਰਫ ਮੁਅੱਤਲ ਹੀ ਨਹੀਂ ਬਲਕਿ ਪੱਕੇ ਤੌਰ ਤੇ ਹੀ ਘਰ ਭੇਜ ਦਿੱਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *