ਪੰਜਾਬਪਟਿਆਲਾ

ਬਠਿੰਡਾ ਕਨਵੈਨਸ਼ਨ ‘ਚ ਵਲੰਟੀਅਰ ਲਏ ਫੈਸਲਿਆ ਤੇ ਮੋਹਰ ਲਾਉਣਗੇ : ਖਹਿਰਾ

ਪਟਿਆਲਾ, 7 ਅਗਸਤ (ਮਧੂਸਾਰ ਬਿਊਰੋ) ਸਾਬਕਾ ਵਿਰੋੱਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਅੱਜ ਇਥੇ ਰਾਜਿੰਦਰਾ ਹਸਪਤਾਲ ਵਿਖੇ ਪੁਲਿਸ ਦੇ ਤਸੱਦਦ ਦਾ ਸਿਕਾਰ ਨੌਜਵਾਨ ਦਾ ਹਾਲ ਚਾਲ ਜਾਨਣ ਲਈ ਆਏ ਹੋਏ ਸਨ।

ਇਸ ਮੌਕੇ ਉਨ੍ਹਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ 2 ਅਗਸਤ ਨੂੰ ਬਠਿੰਡਾ ਵਿਖੇ ਕਨਵੈਨਸ਼ਨ ਹੋਈ ਸੀ, ਉਸ ਵਿਚ ਲਏ ਗਏ ਫੈਸਲਿਆ ਤੇ ਉਹ ਅਟੱਲ ਹਨ। ਉਨ੍ਹਾਂ ਕਿਹਾ ਕਿ ਜੋ ਵੀ ਹਾਈ ਕਮਾਨ ਕੋਈ ਫੈਸਲਾ ਲਏਗੀ, ਉਹ ਉਸ ਨਾਲ ਨਹੀ ਬਲਕਿ ਪੰਜਾਬ ਯੂਨਿਟ ਵੱਲੋਂ ਆਪਣੀ ਪਾਰਟੀ ਦੀ ਭਲਾਈ ਲਈ ਲਏ ਗਏ ਫੈਸਲਿਆ ਤੇ ਮੋਹਰ ਲਾਉਣਗੇ। ਉਨ੍ਹਾਂ ਕਿਹਾ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਊਹ ਆਪਣੀ ਪੰਜਾਬ ਯੁਨਿਟ ਦੇ ਉਪਰ ਤੋਂ ਹੋ ਕੇ ਕੋਈ ਵੀ ਲੈ ਗਏ ਫੈਸਲੇ ਦੇ ਹੱਕ ਵਿਚ ਭੁਗਤਣ। ਸ. ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਅੱਜ ਜੋ ਵੀ ਕਿਹਾ ਕਿ ਇਸ ਬਾਰੇ ਉਹ ਕੋਈ ਵੀ ਟਿੱਪਣੀ ਨਹੀਂ ਕਰਨਗੇ, ਬਲਕਿ ਉਹ ਇਹੀ ਸਲਾਹ ਦੇਣਗੇ ਕਿ ਪੰਜਾਬੀਅਤ ਅਤੇ ਪੰਜਾਬ ਦੀ ਭਲਾਈ ਦੇ ਫੈਸਲੇ ਲਏ ਜਾਣ।
ਸ. ਖਹਿਰਾ ਨੇ ਕਿਹਾ ਕਿ ਜਿਨ੍ਹੈ ਵੀ ਵਿਧਾਇਕ ਉਨ੍ਹਾਂ ਦੇ ਨਾਲ ਸਨ, ਉਹ ਅੱਜ ਵੀ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ ਅਤੇ ਹੋਰ ਵੀ ਵਿਧਾਇਕਾ ਨਾਲ ਉਨ੍ਹਾਂ ਦੀ ਗੱਲਬਾਤ ਜਾਰੀ ਹੈ। ਇਸ ਲਈ ਜਲਦੀ ਹੀ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਏਗਾ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੋਈ ਵੀ ਇਕ-ਦੋ ਲੀਡਰ ਵੱਡੇ ਨਹੀਂ ਹੁੰਦੇ ਬਲਕਿ ਵਲੰਟੀਅਰ ਵੱਡੇ ਹੁੰਦੇ ਹਨ। ਇਸ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਹੱਕ ਵਿਚ, ਪੰਜਾਬੀਅਤ ਦੇ ਹੱਕ ਵਿਚ ਅਤੇ ਪਾਰਟੀ ਦੇ ਪੱਖ ਵਿਚ ਲਏ ਗਏ 2 ਅਗਸਤ ਨੂੰ ਫੈਸਲਿਆ ਤੇ ਸਮੁੱਚੇ ਹਜਾਰਾ ਵਲੰਟੀਅਰਾਂ ਨੇ ਮੋਹਰ ਲਾਈ ਸੀ ਪਰ ਇਕ ਦੋ ਲੀਡਰਾ ਦਾ ਫੈਸਲਾ ਨਹੀਂ ਹੈ। ਸ. ਖਹਿਰਾ ਨੇ ਕਿਹਾ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੈ। ਸਰਕਾਰ ਵਿਚ ਕਿਸੇ ਦੀ ਵੀ ਕੋਈ
ਸੁਣਵਾਈ ਨਹੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਖੁਦ ਇਸ ਮਾਮਲੇ ਤੇ ਗੰਭੀਰ ਨਹੀਂ ਹੈ। ਇਸ ਕਰਕੇ ਅਜਿਹੇ ਅਪਰਾਧ ਕਿਸਮ ਦੀ ਵਿਰਤੀ ਵਾਲੇ ਵਿਅਕਤੀ ਦੀ ਹਿੰਮਤ ਜਿਆਦਾ ਵਧਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਿਸਮ ਦੇ ਮੁਲਾਜਮਾ ਦੀ ਵਿਭਾਗ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਤੁਰੰਤ ਇਨ੍ਹਾ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *