ਸਿਵਲ ਸਰਜਨ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾਣ ਦੇ ਆਦੇਸ਼
ਪਟਿਆਲਾ 8 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਅਹੁੱਦਾ ਸੰਭਾਲਣ ਉਪਰਾਂਤ ਜਿਲੇ ਦੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਪਲੇਠੀ ਮੀਟਿੰਗ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਮਨਜੀਤ ਸਿੰਘ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਐਂਮਰਜੈਂਸੀ ਸੇਵਾਵਾਂ 24 ਘੰਟੇ ਚਾਲੂ ਰੱਖਣੀਆਂ ਯਕੀਨੀ ਬਣਾਈਆ ਜਾਣ ਤੇ ਲੋਕਾ ਨੂੰ ਹਰ ਸਮੇਂ ਮੁਢਲੀਆਂ ਸਿਹਤ ਸਹੁਲਤਾਂ ਦਿੱਤੀਆਂ ਯਕੀਨੀ ਬਣਾਈਆਂ ਜਾਣ।ਹਸਪਤਾਲਾ ਵਿਚ ਦਵਾਈਆਂ ਦੀ ਉਪਲੱਭਧਤਾ ਨੂੰ ਯਕੀਨੀ ਬਣਾਇਆ ਜਾਵੇ।ਡਾਟਕਰ ਹਸਪਤਾਲ ਵਿਚ ਉਪਲੱਭਧ ਦਵਾਈਆਂ ਹੀ ਮਰੀਜਾਂ ਨੂੰ ਲਿਖਣ। ਉਹਨਾਂ ਕਿਹਾ ਕਿ ਸਰਕਾਰੀ ਡਾਕਟਰ ਵੱਲੋ ਪ੍ਰਾਈਵੇਟ ਪ੍ਰੇਕਟਿਸ ਕਰਨ ਦੀ ਪੂਰੀ ਮਨਾਹੀ ਹੈ ਉਲਘੰਣਾ ਕਰਨ ਤੇ ਸਬੰਧਤ ਡਾਕਟਰ ਵਿਰੁੱਧ ਅਨੁਸਾਸ਼ਣੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਲੇ ਵਿਚ ਕੰਨਿਆਂ ਭਰੂਣ ਹੱਤਿਆਂ ਨੂੰ ਰੋਕਣ ਲਈ ਪੀ.ਐਨ.ਡੀ.ਟੀ ਐਕਟ ਨੂੰੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ ਤੇ ਅਧੀਨ ਆਂਉਂਦੇ ਅਲਟ੍ਰਾਸਾਂਉਂਡ ਅਤੇ ਐਮ.ਟੀ.ਪੀ. ਕਲੀਨਿਕਾਂ ਦੀ ਸਮੇਂ-ਸਮੇਂ ਤੇਂ ਇੰਨਸਪੈਕਸ਼ਨ ਕੀਤੀ ਜਾਵੇ।ਡੇਂਗੂ ਤੋ ਬਚਾਅ ਸਬੰਧੀ ਵੱਧ ਤੋ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਕਿਸੇ ਕਿਸਮ ਦੀ ਮਹਾਂਮਾਰੀ ਹੋਣ ਤੇ ਤੁਰੰਤ ਸੁਚਿਤ ਕੀਤਾ ਜਾਵੇ। ਸਿਹਤ ਪ੍ਰੋਗਰਾਮਾਂ ਦੇ ਬਣਦੇ ਟੀਚੇ ਮਿਥੇ ਸਮੇਂ ਵਿਚ ਪੂਰੇ ਕਰਨੇ ਯਕੀਨੀ ਬਣਾਏ ਜਾਣ।ਇਸ ਮੀਟਿੰਗ ਚ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਡਿਪਟੀ ਕਿਮਸ਼ਨਰ ਡਾ. ਐਮ.ਐਸ ਧਾਲੀਵਾਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਵਿੰਦਰ ਸਿੰਘ, ਸਮੂਹ ਪ੍ਰੋਗਰਾਮ ਅਫਸਰ ਤੇ ਸੀਨੀਅਰ ਮੈਡੀਕਲ ਅਫਸਰ ਹਾਜਰ ਸਨ।

