ਪਟਿਆਲਾ

ਕੇਂਦਰ ਬ੍ਰਿਟੇਨ ‘ਤੇ ਦਬਾਅ ਬਣਾ ਕੇ ਖਾਲਿਸਤਾਨੀ ਪੱਖੀ ਰੈਲੀ ਨੂੰ ਰੁਕਵਾਏ : ਸਵਰਾਜ ਘੁੰਮਣ

ਰੈਫਰੰਡਮ 2020 ਨਾਲ ਖਾਲਿਸਤਾਨੀ ਪੱਖੀ ਲੋਕ ਮੁੜ ਸੂਬੇ ‘ਚ ਅਸ਼ਾਂਤੀ ਫੈਲਾਉਣਾ ਚਾਹੁੰਦੇ
ਪਟਿਆਲਾ 8 ਅਗਸਤ (ਮਧੂਸਾਰ ਬਿਊਰੋ) ਲੰੰਡਨ ਵਿਖੇ ਹੋਣ ਜਾ ਰਹੇ ਖਾਲਿਸਤਾਨੀ ਪੱਖੀ ਰੈਲੀ ਨੂੰ ਲੈ ਕੇ ਪ੍ਰਤੀਕਿਰਿਆ ਦਿੰਦਿਆਂ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਕਿਹਾ ਕਿ ਕੇਂਦਰ ਸਰਕਾਰ ਰੈਫਰੈਂਡਮ-2020 ਦੀਆਂ ਵੱਧ ਰਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਬ੍ਰਿਟੇਨ ਸਰਕਾਰ ‘ਤੇ ਦਬਾਅ ਬਣਾਕੇ ਰੈਲੀ ਨੂੰ ਰੁਕਵਾਏ। ਉਨ੍ਹਾਂ ਕਿਹਾ ਕਿ ਰੈਫਰੈਡੰਮ-2020 ਨਾਲ ਖਾਲਿਸਤਾਨੀ ਪੱਖੀ ਮੁੜ ਸਰਗਰਮ ਹੋ ਰਹੇ ਹਨ, ਜਿਸ ਨਾਲ ਖੁਸ਼ਹਾਲ ਸੂਬੇ ‘ਚ ਮੁੜ ਅੱਤਵਾਦ ਪਨਪ ਸਕਦਾ ਹੈ।

ਸਵਰਾਜ ਘੁੰਮਣ ਨੇ ਖਾਲਿਸਤਾਨੀ ਪੱਖੀ ਦੇਸ਼ ਤੇ ਸੂਬੇ ‘ਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ‘ਚ ਹਨ, ਜਿਸ ‘ਤੇ ਸਰਕਾਰਾਂ ਨੂੰ ਹੱਥ ‘ਤੇ ਹੱਥ ਧਰਨ ਦੀ ਬਜਾਏ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਪਹਿਲਾਂ ਹੀ ਅੱਤਵਾਦ ਦਾ ਸੰਤਾਪ ਭੋਗ ਚੁੱਕਾ ਹੈ ਅਤੇ ਰੈਫਰੰਡਮ 2020 ਨਾਲ ਖਾਲਿਸਤਾਨੀ ਪੱਖੀ ਲੋਕ ਮੁੜ ਸੂਬੇ ‘ਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਈ ਜਿਲ੍ਹਿਆਂ ‘ਚ ਰੈਫਰੰਡਮ-2020 ਦੇ ਪੋਸਟ ਚਿਪਕਾਕੇ ਗਰਮਖਿਆਲੀਆਂ ਨੇ ਮੁੜ ਸਰਗਰਮ ਰਹਿਣ ਵਾਲਾ ਇਸ਼ਾਰਾ ਕੀਤਾ, ਪਰ ਖੁਫ਼ੀਆਂ ਏਜੰਸੀਆਂ ਦੇ ਹੱਥ ਅਜੇ ਵੀ ਖਾਲੀ ਹੀ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਰੈਫਰੈਡੰਮ 2020 ਨੂੰ ਉਤਸ਼ਾਹਤ ਕਰਨ ਲਈ ਸ਼ੋਸ਼ਲ ਮੀਡੀਏ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਲਈ ਪਾਕਿਸਤਾਨ ਵੱਲੋਂ ਫੰਡਿੰਗ ਕੀਤੀ ਜਾ ਰਹੀ ਅਤੇ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਸੂਬੇ ‘ਚ ਅੱਤਵਾਦੀ ਸਰਗਰਮੀਆਂ ਨੂੰ ਤੇਜ਼ ਕਰਨਾ ਚਾਹੁੰਦਾ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਸਰਕਾਰਾਂ ਅਤੇ ਏਜੰਸੀਆਂ ਨੂੰ ਸਖਤ ਕਦਮ ਚੁੱਕਣੇ ਚਾਹੀਦੇ। ਸਵਰਾਜ ਘੁੰਮਣ ਨੇ ਕਿਹਾ ਕਿ ਅਜ਼ਾਦੀ ਦਿਹਾੜੇ ਮੌਕੇ ਅਮਨ ਸ਼ਾਤੀ ਅਤੇ ਸਦਭਾਵਨਾ ਵਾਲੇ ਮਾਹੌਲ ਨੂੰ ਕਾਇਮ ਰੱਖਣ ਲਈ ਖਾਲਿਸਤਾਨੀਆਂ ਦੀਆਂ ਦੇਸ਼ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਪੰਜਾਬ ਸਰਕਾਰ ਅਤੇ ਏਜੰਸੀਆਂ ਸਖਤੀ ਨਾਲ ਨਜਿੱਠਣਾ ਚਾਹੀਦਾ।

Leave a Reply

Your email address will not be published. Required fields are marked *