ਪਟਿਆਲਾ

ਪੰਜਾਬੀ ‘ਵਰਸਿਟੀ ‘ਚ ਦਿੱਤੀ ਐਟਮੀ ਬੰਬ ਧਮਾਕੇ ਨਾਲ ਜਪਾਨ ਵਿਚ ਮਰੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ

ਪਟਿਆਲਾ 9 ਅਗਸਤ (ਮਧੂਸਾਰ ਬਿਊਰੋ) ਐਨ.ਐਸ.ਐਸ. ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਮਾਨਯੋਗ ਵਾਈਸ-ਚਾਂਸਲਰ ਸਾਹਿਬ ਡਾ. ਬੀ.ਐਸ. ਘੁੰਮਣ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਸਿੰਡੇਕਟ ਰੂਮ ਵਿਖੇ ਮਿਤੀ 9.8.2018 ਨੂੰ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿਚ ਹੀਰੋਸ਼ੀਮਾ ਨਾਗਾਸਾਕੀ ਵਿਚ ਦੂਜੀ ਸੰਸਾਰ ਜੰਗ ਦੌਰਾਨ ਐਟਮੀ ਬੰਬ ਧਮਾਕੇ ਨਾਲ ਜਪਾਨ ਵਿਚ ਮਰੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਕਿਉਂਕਿ ਐਨ.ਐਸ.ਐਸ. ਵਿਦਿਆਰਥੀਆਂ, ਅਧਿਆਪਕਾਂ ਅਤੇ ਪੜ੍ਹੇ ਲਿਖੇ ਲੋਕਾਂ ਦਾ ਸਮਾਜਿਕ ਸਮਰਪਣ ਨੂੰ ਪਰਣਾਇਆ ਹੋਇਆ ਅਦਾਰਾ ਹੈ, ਇਸ ਲਈ ਅਜੋਕੇ ਯੁਗ ਵਿਚ ਪਿਛਲੀ ਸਦੀ ਦੌਰਾਨ ਵਾਪਰੀ ਇਸ ਭਿਆਨਕ ਘਟਨਾ ਨੂੰ ਮਨੂੱਖ ਇਕ ਸਬਕ ਦੇ ਤੌਰ ਤੇ ਲਏ ਅਤੇ ਭਵਿਖ ਵਿੱਚ ਅਜਿਹੀਆਂ ਕੋਤਾਹੀਆਂ ਤੋਂ ਬਚਿਆ ਜਾ ਸਕੇ, ਇਹ ਹੀ ਅਸਲ ਸ਼ਰਧਾਂਜਲੀ ਹੋਵੇਗੀ। ਐਨ.ਐਸ.ਐਸ. ਦੀ ਸਲਾਹਕਾਰ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਮਾਨਯੋਗ ਵਾਈਸ-ਚਾਂਸਲਰ ਸਾਹਿਬ ਨੇ ਐਨ.ਐਸ.ਐਸ. ਵਿਭਾਗ ਵੱਲੋਂ ਕੀਤੇ ਗਏ ਕੰਮਾਂ ਨੂੰ ਸਰਾਹਿਆ ਅਤੇ ਨਾਲ ਹੀ ਆਸ ਵੀ ਕੀਤੀ ਗਈ ਐਨ.ਐਸ.ਐਸ. ਦੇ ਵਲੰਟੀਅਰ ਇਹ ਯਕੀਨੀ ਬਣਾਉਣ ਕਿ ਸਾਡਾ ਪੰਜਾਬ, ਸਾਡਾ ਦੇਸ਼ ਅਤੇ ਇਹ ਧਰਤੀ ਨਸ਼ਾ ਮੁਕਤ ਹੋਵੇ ਜਾਤ-ਪਾਤ ਮੁਕਤ ਹੋਵੇ, ਉਨੱਤ ਹੋਵੇ ਅਤੇ ਸਾਰੇ ਲੋਕ ਕੁਦਰਤੀ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਬਣਨ। ਵਾਈਸ-ਚਾਂਸਲਰ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਨ.ਐਸ.ਐਸ. ਵਿਭਾਗ ਵੱਲੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਸੰਬੰਧੀ, ਨਸ਼ਾ ਮੁਕਤੀ ਵਿਚ ਮਦਦ ਕਰਨ ਸੰਬੰਧੀ ਅਤੇ ਵਾਤਾਵਾਰਣ ਦੀ ਸਾਂਭ-ਸੰਭਾਲ ਅਜਿਹੇ ਕੰਮਾਂ ਵਿਚ ਵਧੀਆ ਪ੍ਰਾਜੈਕਟ ਲੈ ਕੇ ਆਏ ਤਾਂ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਇਹਨਾਂ ਕਾਰਜਾਂ ਵਿੱਚ ਆਪਣੇ ਆਪ ਨੂੰ ਸੇਵਾ ਭਾਵਨਾ ਨਾਲ ਸਮਰਪਿਤ ਹੋਣ ਤਾਂ ਜੋ ਉਹਨਾਂ ਦਾ ਵਿਅਕਤੀਤਵ ਉੱਭਰ ਕੇ ਸਾਹਮਣੇ ਆ ਸਕੇ। ਭਾਰਤ ਸਰਕਾਰ ਵਲੋਂ ਸ੍ਰੀਮਤੀ ਮਧੂਬਾਲਾ ਅਤੇ ਸ.ਚਰਨਜੀਤ ਸਿੰਘ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਇਸ ਸਲਾਹਕਾਰ ਕਮੇਟੀ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ ਅਤੇ ਆਪਣੇ ਵਧੀਆ ਸੁਝਾਅ ਦਿੱਤੇ ਤਾਂ ਜੋ ਵਿਦਿਆਰਥੀ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਆਪਣੇ ਕੰਮਾਂ ਨੂੰ ਦਿਖਾ ਸਕਣ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਐਨ.ਐਸ.ਐਸ. ਵਿਭਾਗ ਵੱਲੋਂ ”ਇਲਾਜ ਨਾਲੋਂ ਪਰਹੇਜ਼ ਚੰਗਾ“ ਵਿਸੇ਼ ਅਧੀਨ ਜਾਗਰੂਕ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਰਕਾਰੀ ਮੈਡੀਕਲ ਕਾਲਜ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਐਨ.ਐਸ.ਐਸ. ਦਾ ਇੱਕ ਯੂਨਿਟ ਸਥਾਪਤ ਕੀਤਾ ਗਿਆ ਤਾਂ ਜੋ ”ਇਲਾਜ ਨਾਲੋਂ ਪਰਹੇਜ਼ ਚੰਗਾ“ ਵਿਸ਼ੇ ਤੇ ਠੀਕ ਢੰਗ ਨਾਲ ਕੰਮ ਉਲੀਕੇ ਅਤੇ ਕੀਤੇ ਜਾ ਸਕਣ। ਇਹ ਵੀ ਫੈਸਲਾ ਕੀਤਾ ਗਿਆ ਕਿ ਵਿਦਿਆਰਥੀਆਂ/ਵਲੰਟੀਅਰਾਂ ਨੂੰ ਨਸ਼ਾਖੋਰੀ ਤੋਂ ਬਚਣ ਵਾਤਾਵਰਣ ਬਚਾਅ, ਸਿਹਤ ਸੰਭਾਲ, ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਨ ਲਈ ਇੱਕ ਵਰਕਸ਼ਾਪ ਲਗਾਈ ਜਾਵੇ, ਜਿਸ ਰਾਹੀਂ ਵਿਦਿਆਰਥੀ ਇਹਨਾਂ ਕੰਮਾਂ ਵਿਚ ਵਧੀਆ ਯੋਗਦਾਨ ਪਾ ਸਕਣ ਇਸ ਮੌਕੇ ਤੇ ਬੋਲਦਿਆਂ ਡਾ. ਯੋਗਰਾਜ, ਡਾਇਰੈਕਟਰ, ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ, ਡਾ. ਤਾਰਾ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਐਨ.ਐਸ.ਐਸ. ਦੀ ਭਾਵਨਾ ਅਤੇ ਸਮ੍ਰਿਤੀ ਨੂੰ ਕਾਇਮ ਰੱਖਣ ਦਾ ਸੁਝਾਅ ਦਿੱਤਾ। ਸਲਾਹਕਾਰ ਕਮੇਟੀ ਦੀ ਮੀਟਿੰਗ ਸਾਰੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਡਾ. ਗੁਰਦੀਪ ਸਿੰਘ ਬੱਤਰਾ ਦੇ ਧੰਨਵਾਦ ਮਤੇ ਨਾਲ ਸੰਪਨ ਹੋਈ।
ਇਸ ਸਲਾਹਕਾਰ ਕਮੇਟੀ ਵਿਚ ਇੰਚਾਰਜ, ਯੁਵਕ ਭਲਾਈ, ਵਿੱਤ ਅਫ਼ਸਰ, ਰਿਜ਼ਨਲ ਡਾਇਰੈਕਟਰ ਆਫ਼ ਐਨ.ਐਸ.ਐਸ. ਭਾਰਤ ਸਰਕਾਰ, ਸੈਕਟਰ-9, ਚੰਡੀਗੜ੍ਹ, ਅਸਿਸਟੈਂਟ ਪ੍ਰੋਗਰਾਮ ਐਡਵਾਈਜ਼ਰ/ਟਛਛ ਞਕਪਜਰਅ਼; ਣਜਗਕਫਵਰਗ਼ਵਕ, ਡਾਇਰੈਕਟਰ ਯੂਥ ਸਰਵਸਿਜ਼, ਪੰਜਾਬ, ਚੰਡੀਗੜ੍ਹ, ਸਟੇਟ ਐਨ.ਐਸ.ਐਸ. ਅਫ਼ਸਰ,ਪੰਜਾਬ, ਚੰਡੀਗੜ੍ਹ, ਡਾ. ਜਤਿੰਦਰ ਸਿੰਘ ਸਿੱਧੂ,ਡਾਇਰੈਕਟਰ ਐਜੂਕੇਸ਼ਨ, ਸ੍ਰੀ ਦੀਪਕ ਚੌਹਾਨ, ਪ੍ਰੋਗਰਾਮ ਕੋਆਰਡੀਨੇਟਰ, ਸੈਂਟਰਲ ਯੂਨੀ. ਆਫ ਪੰਜਾਬ, ਬਠਿੰਡਾ, ਪ੍ਰਿੰਸੀਪਲ, ਪਬਲਿਕ ਕਾਲਜ, ਸਮਾਣਾ, ਪ੍ਰਿੰਸੀਪਲ, ਸਰਕਾਰੀ ਫਿਜੀਕਲ ਐਜੂਕੇਸ਼ਨ ਕਾਲਜ, ਪਟਿਆਲਾ, ਪ੍ਰਿੰਸੀਪਲ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ, ਪ੍ਰਿੰਸੀਪਲ, ਐਸ.ਐਸ.ਡੀ. ਗਰਲਜ਼ ਕਾਲਜ, ਬਠਿੰਡਾ। ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਡਾ. ਐਨ.ਐਸ ਅੱਤਰੀ, ਡਾਇਰੈਕਟਰ ਐਸ.ਡੀ ਗਰੁੱਪ ਆਫ ਕਾਲਜਿਸ, ਬਰਨਾਲਾ, ਡਾ. ਜਸਬੀਰ ਸਿੰਘ, ਪ੍ਰਿੰਸੀਪਲ, ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ,ਆਨੰਦਪੁਰ ਸਾਹਿਬ, ਪ੍ਰੋ. ਅਰਚਨਾ, ਪ੍ਰੋਗਰਾਮ ਅਫਸਰ, ਆਰੀਆ ਮਹਿਲਾ ਕਾਲਜ, ਬਰਨਾਲਾ, ਪ੍ਰੋ. ਰਾਜਿੰਦਰ ਕੁਮਾਰ, ਪ੍ਰੋਗਰਾਮ ਅਫਸਰ, ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੋੜ, ਪ੍ਰੋ. ਰਾਜੀਵ ਸ਼ਰਮਾ, ਪ੍ਰੋਗਰਾਮ ਅਫਸਰ, ਮ.ਮ. ਮੋਦੀ ਕਾਲਜ, ਪਟਿਆਲਾ, ਪ੍ਰੋ. ਬੀਰਇੰਦਰ ਸਿੰਘ ਸਰਾਓ, ਪ੍ਰੋਗਰਾਮ ਅਫਸਰ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ, ਡਾ. ਬਲਵਿੰਦਰ ਸਿੰਘ ਸੂਚ, ਪ੍ਰੋਗਰਾਮ ਅਫ਼ਸਰ, ਓਪਨ ਐਨ.ਐਸ.ਐਸ. ਯੁਨਿਟ, ਪੰਜਾਬੀ ਯੂਨੀ. ਪਟਿਆਲਾ, ਡਾ. ਗੁਰਪ੍ਰੀਤ ਸਿੰਘ, ਪ੍ਰੋਗਰਾਮ ਅਫਸਰ, ਯੂਕੋ ਯੂਨਿਟ, ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ, ਡਾ. ਯੋਗਤਾ ਬਾਂਸਲ,ਪ੍ਰੋਗਰਾਮ ਅਫ਼ਸਰ (ਲੜਕੀਆਂ ਯੂਨਿਟ), ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ, ਡਾ. ਕੇਵਲ ਕ੍ਰਿਸ਼ਨ, ਪ੍ਰੋਗਰਾਮ ਅਫ਼ਸਰ (ਲੜਕੇ ਯੂਨਿਟ) ਪੰਜਾਬੀ ਯੂਨੀਵਰਸਿਟੀ, ਕੈਂਪਸ ਪਟਿਆਲਾ, ਮੁੱਖੀ, ਬਲੱਡ ਬੈਂਕ, ਰਾਜਿੰਦਰਾ ਹਸਪਤਾਲ, ਪਟਿਆਲਾ, ਡਾ. ਕੁਲਦੀਪ ਸਿੰਘ, ਐਜੂਕੇਸ਼ਨ ਵਿਭਾਗ (ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਦੇ ਸਹਿਯੋਗੀ ਮੈਂਬਰ ਵਜੋਂ) ਡਾ. ਯੋਗਰਾਜ, ਡਾਇਰੈਕਟਰ, ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਪੰਜਾਬੀ ਯੂਨੀਵਰਸਿਟੀ,ਪਟਿਆਲਾ, ਮਲੂਕ, ਅਮਨਦੀਪ ਕੌਰ, ਇਮਤੀਆਜ਼ ਐਨ.ਐਸ.ਐਸ. ਵਲੰਟੀਅਰ ਅਤੇ ਪ੍ਰੋ. ਪਰਮਵੀਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ (ਐਨ.ਐਸ.ਐਸ) ਸ਼ਾਮਲ ਹੋਏ।

Leave a Reply

Your email address will not be published. Required fields are marked *