ਪਟਿਆਲਾ

ਜਾਗੋਵਾਲ ਜੱਟਾਂ ‘ਚ ਬਾਲੜੀ ਨਾਲ ਵਾਪਰੀ ਘਟਨਾ ਦਾ ਵਿਰੋਧ

ਪੁੱਤ ਅਤੇ ਕੁੱਖ ਨੂੰ ਬਚਾਉਣ ਲਈ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ : ਮੱਟੂ
ਗੁਰਦਾਸਪੁਰ 13 ਅਗਸਤ (ਮਧੂਸਰ ਬਿਉੂਰੋ) ਪਿਛਲੇ ਦਿਨੀ ਪਿੰਡ ਜਾਗੋਵਾਲ ਜੱਟਾਂ ਨੇੜੇ ਧਾਰੀਵਾਲ (ਜਿਲ੍ਹਾ ਗੁਰਦਾਸਪੁਰ) ਦੀ ਆਪਣੇ ਮਾਪਿਆਂ ਦੀ ਲਾਡਲੀ ਧੀ ਜਿਸਨੂੰ ਕੁਝ ਕਾਮ ਕਾਛਨਾ ਦੇ ਭੁੱਖੇ ਦਰਿੰਦਿਆਂ ਵੱਲੋਂ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾ ਕੇ ਬਹੁਤ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਸੀ।

ਧੀ ਨਾਲ ਹੋਈ ਮੰਦਭਾਗੀ ਘਟਨਾ ਦਾ ਵਿਰੋਧ ਕਰਦਿਆਂ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਸਮਾਜ ਭਲਾਈ ਸੁਸਾਇਟੀ (ਰਜਿ:) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਆਫ ਰਿਕਾਰਡ ਹੋਲਡਰ) ਤੋਂ ਇਲਾਵਾ ਜਿਲ੍ਹੇ ਦੀਆਂ ਕਈ ਸਮਾਜ ਸੇਵੀਆਂ ਗ੍ਰਹਿਣੀਆਂ ਵੀਨਾ ਮੱਟੂ, ਸਮਾਜ ਸੇਵਿਕਾ ਰੇਖਾ ਮਹਾਜਨ, ਸਟੇਟ ਐਵਾਰਡੀ ਤੇ ਸਮਾਜ ਸੇਵਕਾ ਗੁਰਨਾਮ ਕੋਰ, ਲੇਕਚਰਾਰ ਕਰਮਜੀਤ ਕੋਰ ਛੇਹਰਟਾਂ, ਪ੍ਰਿੰ: ਰਚਨਾ ਪ੍ਰਭਾਕਰ, ਅਧਿਆਪਕਾ ਮਾਨਸੀ ਖੰਨਾ, ਕੌਮੀ ਖਿਡਾਰਨ ਪੂਜਾ ਸ਼ਰਮਾ ਨੇ ਸਾਂਝੇ ਤੋਰ ਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਜਨਤਕ ਸੁਰੱਖਿਆ ਨੂੰ ਖੰਤਰਾ ਪੈਦਾ ਹੋ ਗਿਆ ਹੈ ਤੇ ਅਜਿਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾਂ ਦੇਣੀ ਚਾਹੀਦੀ ਹੈ। ਆਖਿਰ ‘ਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੇ ਦੋਸ਼ੀਆਂ ਨੂੰ ਬੇਸ਼ੱਕ ਸੰਸਦ ਨੇ ਸਖ਼ਤ ਕਾਨੂੰਨ ਪਾਸ ਕੀਤਾ ਹੈ ਪਰ ਫੇਰ ਵੀ ਦੋਸ਼ੀ ਆਪਣੇ ਰਸੂਖ ਅਤੇ ਪਹੁੰਚ ਸਦਕਾ ਚੋਰ ਖੋਰ੍ਹੀਆਂ ਰਾਹੀਂ ਬਚ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਰੋਜ਼ਾਨਾ ਹੀ ਸਵੇਰੇ ਦੇ ਕਿਸੇ ਨਾ ਕਿਸੇ ਅਖਬਾਰ ਦੇ ਮੁੱਖ ਪੰਨੇ ਤੇ ਨਸ਼ੇ ਦੀ ਓਵਰ ਡੋਜ਼ ਨਾਲ ਮਰਨ ਵਾਲੇ ਅਤ ਜਬਰ ਜਨਾਹ ਦੀ ਖਬਰ ਬਿਨਾਂ ਨਾਗਾ ਹੁੰਦੀ ਹੈ ਜਲਦ ਹੀ ਪੰਜਾਬ ਵਿਚ ਇਨ੍ਹਾਂ ਬੁਰਾਈਆਂ ਖਿਲਾਫ ਸਖਤ ਕਦਮ ਚੁੱਕੇ ਜਾਣ। ਕਿਉਂਕਿ ਅਗਰ ਪੰਜਾਬ ‘ਚ ਪੁੱਤ ਤੇ ਕੁੱਖ ਖਤਮ ਹੋ ਗਈ ਤਾਂ ਪੰਜਾਬ ਖਤਮ ਹੋ ਜਾਵੇਗਾ ਇਸ ਸਬੰਧੀ ਪੂਰੇ ਸਾਲ ਨੂੰ ਜਾਗਰੂਕ ਹੋ ਕੇ ਇਹ ਬੁਰਾਈ ਖਤਮ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *