ਬਹਿਬਲ ਕਲਾਂ ਕਾਂਡ : ਕਮਿਸ਼ਨ ਜਾਂਚ ਨੂੰ ਕੈਪਟਨ ਅਤੇ ਅਕਾਲੀ ਮਿਲਕੇ ਦਬਾ ਰਹੇ : ਸੁਖਪਾਲ ਖਹਿਰਾ
ਬਹਿਬਲ ਕਲਾਂ ਕਾਂਡ : ਕਮਿਸ਼ਨ ਜਾਂਚ ਨੂੰ ਕੈਪਟਨ ਅਤੇ ਅਕਾਲੀ ਮਿਲਕੇ ਦਬਾ ਰਹੇ : ਸੁਖਪਾਲ ਖਹਿਰਾ
ਰਿਪੋਰਟ ‘ਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਹੋਵੇ ਗ੍ਰਿਫਤਾਰੀ
ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਵੱਧ ਵੱਧ ਅਧਿਕਾਰ ਦੇਣ ਨੂੰ ਤਿਆਰ ਨਹੀਂ?
ਪਟਿਆਲਾ 14 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਬਹਿਬਲ ਕਲਾਂ ਕਾਂਡ ਮਾਮਲੇ ਦੀ ਸੱਚਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਮਿਲਕੇ ਦਬਾਉਣਾ ਚਾਹੁੰਦੇ ਹਨ, ਜਦਕਿ ਅਕਾਲੀਆਂ ਨੇ ਵੋਟਾਂ ਖਾਤਿਰ ਡੇਰਾ ਸਿਰਸਾ ਨਾਲ ਸੰਧੀ ਕੀਤੀ ਅਤੇ ਕੈਪਟਨ ਅਮਰਿੰਦਰ ਵੀ ਅਕਾਲੀਆਂ ਵਾਲੇ ਰਾਹ ‘ਤੇ ਚੱਲ ਰਹੇ ਹਨ, ਜੋ ਮਾਮਲੇ ਦੀ ਸੱਚਾਈ ਨੂੰ ਰਫ਼ਾ-ਦਫਾ ਕਰਨਾ ਚਾਹੁੰਦੇ ਹਨ। ਇਹ ਪ੍ਰਗਟਾਵਾ ਆਪ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਟਿਆਲਾ ਵਿਖੇ ਗੱਲਬਾਤ ਕਰਦਿਆਂ ਕੀਤਾ ਉਹ ਅੱਜ ਪਟਿਆਲਾ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਵਲੰਟੀਅਰਾਂ ਨਾਲ ਗੱਲਬਾਤ ਕਰਨ ਪੁੱਜੇ ਸਨ।
ਖਹਿਰਾ ਨੇ ਕਿਹਾ ਬਹਿਬਲ ਕਾਂਡ ਦੇ ਮਾਮਲੇ ‘ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ‘ਚ ਨਾਮਜ਼ਦ 10 ਪੁਲਿਸ ਅਧਿਕਾਰੀਆਂ ‘ਚੋਂਂ ਚਾਰ ਦੇ ਨਾਂ ਜਨਤਕ ਕੀਤੇ ਗਏ ਹਨ ਤਾਂ ਸਾਰਿਆਂ ਦੀ ਗ੍ਰਿਫਤਾਰੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਲਈ ਭਾਵੇਂ ਸਿਰਸਾ ਮੁਖੀ ਰਾਮ ਰਹੀਮ ਜਾਂ ਕਾਂਗਰਸੀ ਅਤੇ ਅਕਾਲੀ ਜ਼ਿੰਮੇਵਾਰ ਹੋਣ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਚ ਕਾਂਗਰਸੀ ਅਤੇ ਅਕਾਲੀ ਦਲ ਹਮੇਸ਼ਾ ਸਿਰਸਾ ਡੇਰੇ ਤੋਂ ਵੋਟਾਂ ਲੈਣ ਲਈ ਰਾਜਨੀਤੀ ਕਰਦੇ ਰਹੇ ਹਨ, ਜੇ ਪਾਵਨ ਸਰੂਪਾਂ ਦੀ ਬੇਅਦਬੀ ਕਾਂਡ ‘ਚ ਕਾਂਗਰਸੀ ਜਾਂ ਅਕਾਲੀ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਕੋਈ ਵੀ ਦੋਸ਼ੀ ਹੋਵੇ ਕਾਨੂੰਨ ਦੇ ਕਟਹਿਰੇ ‘ਚ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ 20 ਰੋਸ ਮਾਰਚ ਕੀਤਾ ਜਾਵੇਗਾ ਜੋ ਬਰਗਾੜੀ ਤੋਂ ਫਰੀਦਕੋਟ ਤੱਕ ਜਾਵੇਗਾ।
ਇਕ ਸਵਾਲ ਦਾ ਜਵਾਬ ਦਿੰਦਿਆਂ ਦਿੱਲੀ ਦੀ ਸਰਕਾਰ ਨੂੰ ਮੋਦੀ ਸਰਕਾਰ ਚੱਲਣ ਨਹੀਂ ਚੱਲਣ ਨਹੀਂ ਦੇ ਰਹੀ ਅਤੇ ਗਵਰਨਰ ਦਾ ਕਿਰਦਾਰ ਦੋਗਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਖਿਲਾਫ਼ ਬਦਲਾਖੋਰੀ ਰਾਜਨੀਤੀ ਕੀਤੀ ਜਾ ਰਹੀ ਹੈ, ਜੋ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਦਿੱਲੀ ਵਾਸਤੇ ਲੈਫਟੀਨੈਂਟ ਗਵਰਨਰ ਤੋਂ ਵੱਧ ਅਧਿਕਾਰਾਂ ਤਾਂ ਮੰਗ ਰਹੇ, ਪਰ ਜਦੋਂ ਪੰਜਾਬ ਦੇ ਲੋਕਾਂ ਨੂੰ ਵੱਧ ਵੱਧ ਅਧਿਕਾਰ ਦੇਣ ਨੂੰ ਤਿਆਰ ਨਹੀਂ? ਖਹਿਰਾ ਨੇ ਕਿਹਾ ਪੰਜਾਬ ਲੋਕ ਫੈਸਲੇ ਲੈਣ ਦੇ ਸਮਰਥ ਹੋਣ ਤੇ ਸਾਨੂੰ ਪੰਜਾਬ ਕੋਲ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਜਾਬ ਲੀਡਰਸ਼ਿਪ ਵੱਧ ਅਧਿਕਾਰਾਂ ਦੀ ਮੰਗ ਕਰਦੀ ਹੈ ਤਾਂ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ।
ਆਪ ‘ਚ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਪ ਹੁਣ ਮਜ਼ਬੂਤੀ ਹੋਈ ਅਤੇ ਤੀਜਾ ਬਦਲ ਦੇ ਤੌਰ ਤੇ ਲੋਕਾਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਖਦੇ ਮਸਲੇ, ਭ੍ਰਿਸ਼ਟਾਚਾਰ, ਨਸ਼ੇ, ਕਿਸਾਨ ਖੁਦਕਸ਼ੀਆਂ, ਬੇਰੁਜ਼ਗਾਰੀ ਸਾਡੇ ਏਜੰਡਿਆਂ ‘ਚ ਸ਼ਾਮਲ ਹਨ।
ਖਹਿਰਾ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਆਪਣੇ ਹੀ ਪਾਰਟੀ ਦੇ ਵਰਕਰਾਂ ਖਿਲਾਫ਼ ਮਾਮਲਾ ਦਰਜ ਕਰਵਾਉਣ ਦੀ ਬਜਾਏ ਸਹਿਣਸ਼ੀਲਤਾ ਦਾ ਸਬੂਤ ਦੇਣਾ ਚਾਹੀਦਾ ਸੀ, ਜਦਕਿ ਵਰਕਰਾਂ ਦਾ ਗੁੱਸੇ ‘ਚ ਇਹੋ ਕਹਿਣਾ ਸੀ ਕਿ ਵੋਟਾਂ ਵੇਲੇ ਤਾਂ ਅਸੀਂ ਪਾਰਟੀ ਦੇ ਜੁਝਾਰੂ ਵਰਕਰ ਸੀ, ਪਰ ਹੁਣ ਸਾਨੂੰ ਆਰਐਸਐਸ ਏਜੰਟ ਕਿਹਾ ਜਾ ਰਿਹਾ ਹੈ। ਖਹਿਰਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਜਜ਼ਬਾਤਾਂ ਨੂੰ ਕੰਟਰੋਲ ‘ਚ ਰੱਖਦੇ ਹੋਏ ਦਲੀਲ ਨਾਲ ਗੱਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਤਿੰਨ ਵੱਡੀਆਂ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਜਿਸ ‘ਚ ਫਰੀਦਕੋਟ ਵਿਖੇ 22 ਅਗਸਤ ਨੂੰ,25 ਅਗਸਤ ਨੂੰ ਸੰਨ ਸਿਟੀ ਮੈਰਿਜ ਪੈਲੇਸ ਗੁਰਦਾਸਪੁਰ ਵਿਖੇ ਅਤੇ 2 ਸਤੰਬਰ ਨੂੰ ਮੋਗਾ ਵਿਖੇ ਇਕੱਠ ਰੱਖਿਆ ਗਿਆ ਹੈ।

