ਪਟਿਆਲਾ

ਘਰੇਲੂ ਬਗੀਚੀ ‘ਚ ਫ਼ਲ ਤੇ ਸਬਜ਼ੀਆਂ ਆਰਗੇਨਿਕ ਢੰਗ ਨਾਲ ਉਗਾਉਣ ਦੀ ਸਲਾਹ

ਨਾਭਾ/ਪਟਿਆਲਾ, 16 ਅਗਸਤ (ਮਧੂਸਾਰ ਬਿਊਰੋ) ਬਾਗਬਾਨੀ ਵਿਭਾਗ ਪਟਿਆਲਾ ਨੇ ਨੇੜਲੇ ਪਿੰਡ ਲਲੌਡਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗਬਾਨੀ ਕੈਂਪ ਲਾਇਆ ਅਤੇ ਕਿਸਾਨਾਂ ਨੂੰ ਜਿੱਥੇ ਸਬਜ਼ੀਆਂ ਦੀ ਬਗੀਚੀ ਉਗਾਉਣ ਦੀ ਸਲਾਹ ਦਿੱਤੀ ਗਈ। ਇਸ ਤੋਂ ਬਿਨ੍ਹਾਂ ਨਵੇਂ ਬਾਗ ਲਾਉਣ ਅਤੇ ਬਾਗਾਂ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਪੁੱਜੇ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਅਜਿਹੇ ਕੈਂਪ ਲਾਏ ਜਾ ਰਹੇ ਹਨ। ਡਾ. ਮਾਨ ਨੇ ਅੰਬ, ਕੇਲਾ, ਪਪੀਤਾ ਅਤੇ ਚੀਕੂ ਨੂੰ ਏਥੀਲੀਨ ਗੈਸ ਨਾਲ ਪਕਾਉਣ ‘ਤੇ ਜ਼ੋਰ ਦਿੰਦਿਆਂ ਸਾਵਧਾਨ ਕੀਤਾ ਕਿ ਆਮ ਲੋਕਾਂ ਨੂੰ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਫ਼ਲ ਨਹੀਂ ਖਾਣੇ ਚਾਹੀਦੇ ਕਿਉਂਕਿ ਇਸ ਨਾਲ ਮੂੰਹ ਅਤੇ ਪੇਟ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆਂ ਰਹਿੰਦਾ ਹੈ। ਡਾ. ਮਾਨ ਨੇ ਕੌਮੀ ਬਾਗਬਾਨੀ ਮਿਸ਼ਨ ਅਧੀਨ ਮਿਲਣ ਵਾਲੀ ਵੱਖ-ਵੱਖ ਵਿਤੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਨਾਭਾ ਦੇ ਬਾਗਬਾਨੀ ਵਿਕਾਸ ਅਫ਼ਸਰ ਡਾ. ਹਰਦੀਪ ਸਿੰਘ ਨੇ ਫ਼ਲਾਂ ਅਤੇ ਸਬਜ਼ੀਆਂ ਤੇ ਤੱਤਾਂ ਦੀ ਮਹੱਤਤਾ ਬਾਰੇ ਵਰਨਣ ਕਰਦਿਆਂ ਘਰੇਲੂ ਬਗੀਚੀ ਵਿੱਚ ਆਰਗੇਨਿਕ ਫ਼ਲ ਅਤੇ ਸਬਜ਼ੀਆਂ ਪੈਦਾ ਕਰਨ ‘ਤੇ ਜ਼ੋਰ ਦਿੱਤਾ। ਕੇ.ਵੀ.ਕੇ. ਰੌਣੀ ਤੋਂ ਬਾਗਬਾਨੀ ਦੇ ਸਹਾਇਕ ਪ੍ਰੋਫੈਸਰ ਡਾ. ਰਚਨਾ ਨੇ ਸਬਜ਼ੀਆਂ ਦੇ ਬੀਜਾਂ ਦੀ ਪੈਦਾਵਾਰ ਅਤੇ ਨਰਸਰੀ ਉਗਾਉਣ ਬਾਰੇ ਸਹਾਇਕ ਧੰਦੇ ਅਪਨਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਬਾਗਾਂ ਅਤੇ ਸਬਜ਼ੀਆਂ ਵਿੱਚ ਮਲਚਿੰਗ ਦੇ ਤੌਰ ‘ਤੇ ਵਰਤਣ ਦੀ ਸਲਾਹ ਦਿੱਤੀ।
ਇਸ ਮੌਕੇ ਸਰਪੰਚ ਸਰਬਜੀਤ ਕੌਰ, ਧਰਮ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਮੈਂਬਰ ਅਤੇ ਧਰਮ ਰਾਜ ਫ਼ੀਲਡ ਮੈਨ ਆਦਿ ਸਮੇਤ ਪਿੰਡ ਦੇ ਪਤਵੰਤੇ ਅਤੇ ਕਿਸਾਨ ਸ਼ਾਮਲ ਹੋਏ।

Leave a Reply

Your email address will not be published. Required fields are marked *