ਪੰਜਾਬਪਟਿਆਲਾ

ਪੀ.ਆਰ.ਟੀ.ਸੀ. ਦੇ ਬੇੜੇ ‘ਚ ਸ਼ਾਮਲ ਹੋਣਗੀਆਂ 100 ਨਵੀਆਂ ਸਧਾਰਨ ਬੱਸਾਂ, 20 ਐਚ.ਵੀ.ਏ.ਸੀ. ਅਤੇ ਤਿੰਨ ਵਾਲਵੋ, ਸਕੈਨੀਆ-ਸ਼ਰਮਾ

-ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਮਨਾਇਆ 72ਵਾਂ ਆਜ਼ਾਦੀ ਦਿਵਸ
ਪਟਿਆਲਾ, 16 ਅਗਸਤ (ਮਧੂਸਾਰ ਬਿਊਰੋ) ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਪੀ.ਆਰ.ਟੀ.ਸੀ. ਦੇ ਇਥੇ ਨਾਭਾ ਰੋਡ ‘ਤੇ ਸਥਿਤ ਮੁੱਖ ਦਫ਼ਤਰ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਚੇਅਰਮੈਨ ਨੇ ਨਿਭਾਈ। ਸ੍ਰੀ ਸ਼ਰਮਾ ਨੇ ਹਾਜਰ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਆਜ਼ਾਦੀ ਦੇ ਪਰਵਾਨਿਆਂ ਦੀ ਯਾਦ ਤਾਜਾ ਕੀਤੀ।

ਚੇਅਰਮੈਨ ਸ੍ਰੀ ਸ਼ਰਮਾ ਨੇ ਪੀ.ਆਰ.ਟੀ.ਸੀ. ਵੱਲੋਂ ਚਾਲੂ ਮਾਲੀ ਸਾਲ ਅੰਦਰ ਸਥਾਪਤ ਕੀਤੇ ਨਵੇਂ ਮੀਲ ਪੱਥਰਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਟੀਮ ਨੇ ਦੀ ਸਾਂਝੀ ਮਿਹਨਤ ਸਦਕਾ ਅਦਾਰਾ ਘਾਟੇ ਵਿਚੋਂ ਨਿਕਲਕੇ ਮੁਨਾਫੇ ਵਾਲੇ ਰਾਹ ‘ਤੇ ਪਿਆ ਹੈ ਜਿਸ ਨਾਲ ਲੰਮੇ ਸਮੇਂ ਤੋਂ ਬਕਾਇਆ ਪਈਆਂ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਅਤੇ ਮੌਜੂਦਾ ਕਰਮਚਾਰੀਆਂ ਦੀਆਂ ਦੇਣਦਾਰੀਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਮਾਲੀ ਸਾਲ ਅੰਦਰ 100 ਨਵੀਆਂ ਸਧਾਰਨ ਬੱਸਾਂ, 20 ਐਚ.ਵੀ.ਏ.ਸੀ. ਅਤੇ ਤਿੰਨ ਵਾਲਵੋ, ਸਕੈਨੀਆ ਹੋਰ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਪੰਜਾਬ ਦੇ ਲੋਕਾਂ ਨੂੰ ਹੋਰ ਵਧੀਆਂ ਸਫਰ ਸਹੂਲਤ ਮਿਲੇਗੀ ਅਤੇ ਨਾਲ ਹੀ ਪੀ.ਆਰ.ਟੀ.ਸੀ. ਨੂੰ ਹੋਰ ਵਾਧੂ ਮੁਨਾਫਾ ਹੋਵੇਗਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਿਤ ਬੈਂਬੀ ਵੀ ਮੌਜੂਦ ਸਨ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਮਿਹਨਤੀ, ਇਮਾਨਦਾਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ‘ਚ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਸ੍ਰੀ ਆਰ.ਐਸ. ਔਲਖ ਨੂੰ ਵਧੀਆ ਕਾਰਗੁਜਾਰੀ ਲਈ ਸਮੇਤ ਪੀ.ਆਰ.ਟੀ.ਸੀ.ਵੱਲੋਂ ਚਲਾਏ ਜਾ ਰਹੇ ਡਰਾਈਵਰ ਟਰੇਨਿੰਗ ਸਕੂਲ ਅੰਦਰ ਲਗਾਤਾਰ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬ ਪੁਲਿਸ ਏ.ਐਸ.ਆਈ. ਹਰਜਾਪ ਸਿੰਘ ਅਤੇ ਸ੍ਰੀ ਕਾਕਾ ਰਾਮ ਵਰਮਾ ਨੂੰ ਵੀ ਸਨਮਾਨਿਤ ਕੀਤਾ ਗਿਅ।
ਇਸ ਸਮਾਰੋਹ ਵਿੱਚ ਮੁੱਖ ਲੇਖਾ ਅਫ਼ਸਰ ਸ੍ਰੀ ਰਾਧੇ ਸ਼ਿਆਮ ਹਸੀਜਾ, ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ, ਜਨਰਲ ਮੈਨੇਜਰ (ਪ੍ਰਸ਼ਾਸ਼ਨ) ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ (ਖਰੀਦ) ਆਰ.ਐਸ. ਔਲਖ, ਜਨਰਲ ਮੈਨੇਜਰ (ਓਪਰੇਸ਼ਨ/ ਕੰਪਿਊਟਰ) ਸੁਰਿੰਦਰ ਸਿੰਘ ਅਤੇ ਜਨਰਲ ਮੈਨੇਜਰ (ਕੇਂਦਰੀ ਵਰਕਸ਼ਾਪ) ਮਹਿੰਦਰ ਪਾਲ ਸਿੰਘ ਹਾਜਰ ਸਨ।

Leave a Reply

Your email address will not be published. Required fields are marked *