ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਲੁਧਿਆਣਾ ਵਾਸੀਆਂ ਨੂੰ 3600 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ
ਲੁਧਿਆਣਾ 16 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਜਲ ਸਪਲਾਈ, ਉਦਯੋਗਾਂ, ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਵੱਖ-ਵੱਖ ਕਾਰਜਾਂ ਵਾਸਤੇ ਲੁਧਿਆਣਾ ਜ਼ਿਲ•ੇ ਲਈ 3600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।
ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਮੌਜੂਦਾ ਸਮੇਂ ਸਪਲਾਈ ਕੀਤੇ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਬਜਾਏ 24 ਘੰਟੇ ਨਹਿਰੀ ਜਲ ਦੀ ਸਪਲਾਈ ਮੁਹੱਈਆ ਦੇ ਪ੍ਰਾਜੈਕਟ ਵਾਸਤੇ 1469 ਕਰੋੜ ਰੁਪਏ ਦਾ ਐਲਾਨ ਕੀਤਾ। ਉਨ•ਾਂ ਕਿਹਾ ਕਿ ਕੇਂਦਰੀ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਬਾਹਰੀ ਫੰਡਾਂ ਲਈ ਵਿਸ਼ਵ ਬੈਂਕ/ਏ.ਡੀ. ਬੈਂਕ ਨੂੰ ਭੇਜਿਆ ਗਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹਲਵਾਰਾ ਵਿਖੇ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ‘ਤੇ ਸਿਵਲ ਇਨਕਲੇਵ ਦੀ ਸਥਾਪਨਾ ਲਈ ਵੀ ਸਿਧਾਂਤਕ ਪ੍ਰਵਾਨਗੀ ਹਾਸਲ ਹੋ ਗਈ ਹੈ ਅਤੇ ਸੂਬਾ ਸਰਕਾਰ ਇਸ ਮਸਲੇ ਦੀ ਭਾਰਤ ਸਰਕਾਰ ਕੋਲ ਪੈਰਵੀ ਕਰ ਰਹੀ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਲੁਧਿਆਣਾ ਵਿਖੇ ਅਤਿ-ਆਧੁਨਿਕ ਸਾਈਕਲ ਵੈਲੀ ਦੇ ਹਿੱਸੇ ਵਜੋਂ 350 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤੇ ਜਾਣ ਵਾਲੇ ਹੀਰੋ ਸਾਈਕਲ ਪਾਰਕ ਲਈ ਸਰਕਾਰ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ। ਇਸੇ ਤਰ•ਾਂ 250 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਣ ਵਾਲੇ ਓਸਵਾਲ ਇੰਟੇਗ੍ਰੇਟਿਡ ਬਿਜ਼ਨਸ ਪਾਰਕ ਲਈ ਵੀ ਸਰਕਾਰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਏਗੀ। ਉਨ•ਾਂ ਕਿਹਾ ਕਿ ਇਨ•ਾਂ ਪ੍ਰੋਜੈਕਟਾਂ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉਥੇ ਹੀ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਆਖਿਆ ਕਿ ਲਾਡੋਵਾਲ ਵਿਖੇ 100 ਏਕੜ ਰਕਬੇ ਵਿੱਚ ਸਥਾਪਤ ਕੀਤੇ ਜਾਣ ਵਾਲੇ ਮੈਗਾ ਫੂਡ ਪਾਰਕ ‘ਤੇ 117 ਕਰੋੜ ਰੁਪਏ ਖਰਚੇ ਜਾਣਗੇ। ਇਸੇ ਤਰ•ਾਂ ਤਾਜਪੁਰ ਰੋਡ ਤੇ ਰਾਹੋਂ ਰੋਡ ‘ਤੇ 50 ਐਮ.ਐਲ.ਡੀ. ਸੀ.ਈ.ਟੀ.ਪੀ. ਦੀ ਸਥਾਪਨਾ ਲਈ 56 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਦਕਿ ਫੋਕਲ ਪੁਆਇੰਟ ਡਾਇੰਗ ਇੰਡਸਟਰੀ ਲਈ 40 ਐਮ.ਐਲ.ਡੀ. ਸੀ.ਈ.ਟੀ.ਪੀ. ਲਈ 55 ਕਰੋੜ ਰੁਪਏ ਖਰਚੇ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਬਹਾਦਰਕੇ ਰੋਡ ‘ਤੇ ਸਥਾਪਤ ਕੀਤੇ ਜਾ ਰਹੇ 15 ਐਮ.ਐਲ.ਡੀ. ਸੀ.ਈ.ਟੀ.ਪੀ. ਲਈ 23 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਿਸ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਫੋਕਲ ਪੁਆਇੰਟਾਂ ਦੇ ਵਿਕਾਸ ਲਈ 32 ਕਰੋੜ ਰੁਪਏ ਅਤੇ 24 ਇੰਡਸਟ੍ਰੀਅਲ ਕਲੱਸਟਰਾਂ ਵਿੱਚੋਂ 11 ਕਲੱਸਟਰਾਂ ਦੇ ਵਿਕਾਸ ਲਈ 15 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਕਲੱਸਟਰ ਕੇਂਦਰ ਸਰਕਾਰ ਦੇ ਐਮ.ਐਸ.ਈ-ਸੀ.ਡੀ.ਪੀ. ਪ੍ਰੋਗਰਾਮ ਤਹਿਤ ਵਿਕਸਿਤ ਕੀਤੇ ਜਾਣੇ ਹਨ।
ਸਨਅਤੀ ਵਿਕਾਸ ਨਾਲ ਸਬੰਧਤ ਕੀਤੇ ਹੋਰ ਅਹਿਮ ਐਲਾਨਾਂ ਵਿੱਚ ਆਇਲ ਐਕਸਪੈਲਰ ਤੇ ਪਾਰਟਸ ਸਬੰਧੀ ਕਲੱਸਟਰ ਪ੍ਰੋਜੈਕਟ ਲਈ 15 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਇਸ ਦਾ ਸਾਲਾਨਾ ਕਾਰੋਬਾਰ ਦੁੱਗਣਾ ਹੋਣ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਵਿਕਾਸ ਕੰਮਾਂ ਵੀ ਲਈ 483 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਨ•ਾਂ ਅਥਾਰਟੀਆਂ ਵਿੱਚ ਲੁਧਿਆਣਾ ਨਗਰ ਨਿਗਮ ਲਈ 366 ਕਰੋੜ ਰੁਪਏ, ਖੰਨਾ ਨਗਰ ਕੌਂਸਲ ਲਈ 52 ਕਰੋੜ ਰੁਪਏ, ਰਾਏਕੋਟ ਨਗਰ ਕੌਂਸਲ ਲਈ 32 ਕਰੋੜ ਰੁਪਏ, ਜਗਰਾਉਂ ਨਗਰ ਕੌਂਸਲ ਲਈ 23 ਕਰੋੜ ਰੁਪਏ, ਮਾਛੀਵਾੜਾ ਨਗਰ ਕੌਂਸਲ ਲਈ 3 ਕਰੋੜ ਰੁਪਏ, ਸਾਹਨੇਵਾਲ ਨਗਰ ਕੌਂਸਲ ਲਈ 2.40 ਕਰੋੜ ਰੁਪਏ, ਦੋਰਾਹਾ ਨਗਰ ਕੌਂਸਲ ਲਈ 2 ਕਰੋੜ ਰੁਪਏ, ਮੁੱਲਾਂਪੁਰ ਦਾਖਾ ਨਗਰ ਕੌਂਸਲ ਲਈ 1.5 ਕਰੋੜ ਰੁਪਏ, ਪਾਇਲ ਨਗਰ ਕੌਂਸਲ ਲਈ 1.3 ਕਰੋੜ ਰੁਪਏ, ਮਲੌਦ ਨਗਰ ਕੌਂਸਲ ਲਈ 1 ਕਰੋੜ ਰੁਪਏ ਅਤੇ ਸਮਰਾਲਾ ਨਗਰ ਕੌਂਸਲ ਲਈ 89 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ 1020 ਫੇਰੀ ਵਾਲਿਆਂ ਦੇ ਮੁੜ ਵਸੇਬੇ ਲਈ ਲੁਧਿਆਣਾ ਦੀਆਂ ਵੱਖ-ਵੱਖ ਅਰਬਨ ਅਸਟੇਟਾਂ ‘ਚ ਗਲਾਡਾ ਵੱਲੋਂ 3.86 ਏਕੜ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ ਆਧੁਨਿਕ ਰੇਹੜੀ ਮਾਰਕੀਟਾਂ ਲਈ 9.60 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇੱਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਵਰਗੀ ਸਰਦਾਰ ਬੇਅੰਤ ਸਿੰਘ ਦੀ ਯਾਦ ਵਿੱਚ ਦੋਰਾਹਾ ਵਿਖੇ 30 ਬਿਸਤਰਿਆਂ ਦੀ ਸਮਰਥਾ ਵਾਲਾ ਹਸਪਤਾਲ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਸਾਰਗੜ•ੀ ਦੀ ਪ੍ਰਸਿੱਧ ਜੰਗ ਵਿੱਚ ਹਿੱਸਾ ਲੈਣ ਵਾਲੇ 36 ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਵਰ ਸਿੰਘ ਦੀ ਯਾਦ ਵਿੱਚ ਪਿੰਡ ਝੋਰੜਾਂ ਵਿਖੇ 10 ਬਿਸਤਰਿਆਂ ਦੀ ਸਮਰਥਾ ਵਾਲੀ ਮਿੰਨੀ ਪੀ.ਐਚ.ਸੀ. ਦੀ ਸਥਾਪਨਾ ਲਈ 64 ਲੱਖ ਰੁਪਏ ਮੁਹੱਈਆ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਜਗਰਾਉਂ (ਲਾਲਾ ਲਾਜਪਤ ਰਾਏ ਦੇ ਜਨਮ ਸਥਾਨ), ਪਿੰਡ ਸਰਾਭਾ (ਸ਼ਹੀਦ ਕਰਤਾਰ ਸਿੰਘ ਸਰਾਭਾ), ਥਾਪਰ ਕਲੋਨੀ (ਸ਼ਹੀਦ ਸੁਖਦੇਵ) ਅਤੇ ਭੈਣੀ ਸਾਹਿਬ (ਸਤਿਗੁਰੂ ਰਾਮ ਸਿੰਘ ਜੀ) ਦੇ ਵਿਕਾਸ ਲਈ ਕੰਪੋਜ਼ਿਟ ਡਿਵੈਲਪਮੈਂਟ ਫੰਡ ਤਹਿਤ ਇਕ-ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਸਨਅਤਕਾਰਾਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਨਵੈਂਸ਼ਨ ਤੇ ਐਗਜ਼ੀਬਿਸ਼ਨ ਸੈਂਟਰ ਦੇ ਵਿਕਾਸ ਲਈ 450 ਕਰੋੜ ਰੁਪਏ ਦਾ ਐਲਾਨ ਕੀਤਾ। ਇਹ ਸੈਂਟਰ ਲੁਧਿਆਣਾ ਵਿਖੇ ਚੰਡੀਗੜ•-ਲੁਧਿਆਣਾ ਮਾਰਗ ‘ਤੇ ਛੇ ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਣਾ ਹੈ ਜੋ ਅਗਲੇ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਜ਼ਿਲ•ੇ ਦੇ ਪੇਂਡੂ ਇਲਾਕਿਆਂ ਦੇ ਵਿਕਾਸ ਲਈ ਵੀ 261 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਿਨ•ਾਂ ਵਿੱਚ 169 ਕਰੋੜ ਰੁਪਏ ਦੀ ਲਾਗਤ ਨਾਲ 1591 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ, 78 ਕਰੋੜ ਰੁਪਏ ਮੰਡੀਆਂ ਦੇ ਵਿਕਾਸ ਕੰਮਾਂ ਲਈ ਅਤੇ 14 ਕਰੋੜ ਰੁਪਏ ਲਿੰਕ ਸੜਕਾਂ ‘ਤੇ ਬਣੇ ਪੁਲੀਆਂ ਅਤੇ ਪੁਲਾਂ ਨੂੰ ਚੌੜਾ ਤੇ ਮਜ਼ਬੂਤ ਕਰਨ ‘ਤੇ ਖਰਚੇ ਜਾਣਗੇ।
ਸਰਕਾਰ ਸਕੂਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਤੇ ਮਜ਼ਬੂਤ ਬਣਾਉਣ ਲਈ ਵੀ ਮੁੱਖ ਮੰਤਰੀ ਨੇ 21.4 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨਗਰ ਨਿਗਮ ‘ਚ ਪੈਂਦੇ ਸੱਤ ਵਿਧਾਨ ਸਭਾ ਹਲਕਿਆਂ ਲਈ ਇੱਕ-ਇੱਕ ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।

