ਪਟਿਆਲਾ

ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ

ਪਟਿਆਲਾ, 17 ਅਗਸਤ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਦੀ ਅਗਵਾਈ ਚ ਭਾਰਤ ਦੇ ਯੁੱਗ ਪੁਰਸ਼, ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਮਨ ਕੀਤਾ ਗਿਆ ਹੈ।

ਇਸ ਮੌਕੇ ਸ੍ਰੀ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਸ੍ਰੀ ਅਟੱਲ ਬਿਹਾਰੀ ਵਾਜਪਾਈ ਦਾ ਜਾਣਾ ਸਾਰੇ ਦੇਸ਼ ਦੇ ਲਈ ਅਸਹਨਿਣ ਘਾਤ ਹੈ। ਸ੍ਰੀ ਵਾਜਪਾਈ ਇੱਕ ਕੁਸ਼ਲ ਰਾਜਨੇਤਾ ਹੋਣ ਦੇ ਨਾਲ ਨਾਲ ਅਦਭੁਤ ਵਿਅਕਤੀਤਵ ਦੇ ਮਾਲਕ ਸਨ ਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੇ ਵਿਖਾਏ ਰਾਹ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸੰਜੀਵ ਬਬਲਾ, ਰਵਿੰਦਰ ਸਿੰਗਲਾ, ਸਵਰਾਜ ਘੁੰਮਣ, ਰਾਜੇਸ਼ ਕੌਸ਼ਿਕ, ਸ਼ਮਾਕਾਂਤ ਪਾਂਡੇ, ਵਿਨੀਤ ਸਹਿਗਲ, ਕੇ.ਕੇ. ਗਾਬਾ, ਪੰਡਿਤ ਬਦਰੀ ਪ੍ਰਸਾਦ, ਰਾਜਿੰਦਰ ਯਾਦਵ, ਕ੍ਰਿਸ਼ਨ ਕੁਮਾਰ ਬਿੱਟੂ, ਪ੍ਰਦੀਪ ਵਰਮਾ, ਰਾਜਕੁਮਾਰ ਲਾਡੀ, ਸੁਰੇਸ਼ ਕੁਮਾਰ ਸਾਹਿਲ, ਪੰਕਜ ਸਿੰਗਲਾ ਤੇ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।

Leave a Reply

Your email address will not be published. Required fields are marked *