ਪਟਿਆਲਾ

ਚੇਅਰਮੈਨ ਤੇ ਪ੍ਰਿੰਸੀਪਲ ਨੂੰ ਕਲੀਨ ਚਿਟ ਦੇਣ ਦੀਆਂ ਖ਼ਬਰਾਂ ਬੇਬੁਨਿਆਦ-ਐਸ.ਡੀ.ਐਮ. ਪਾਤੜਾਂ

ਪਾਤੜਾਂ, 17 ਅਗਸਤ (ਮਧੂਸਾਰ ਬਿਊਰੋ) ਪਾਤੜਾਂ ਦੇ ਐਸ.ਡੀ.ਐਮ. ਸ੍ਰੀਮਤੀ ਪਾਲਿਕਾ ਅਰੋੜਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪਿੰਡ ਦੁਗਾਲ ਕਲਾਂ ਵਿਖੇ ਸਥਿਤ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਨੂੰ ਅਜੇ ਕੋਈ ਕਲੀਨ ਚਿਟ ਨਹੀਂ ਦਿੱਤੀ ਅਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਬੇਬੁਨਿਆਦ ਹਨ ਜਦੋਂਕਿ ਇਹ ਮਾਮਲਾ ਅਜੇ ਪੜਤਾਲ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਬਾਰੇ ਐਸ.ਐਸ.ਪੀ. ਵੱਲੋਂ ਜਾਂਚ ਵਿਜੀਲੈਂਸ ਨੂੰ ਸੌਂਪਣ ਦੀਆਂ ਖ਼ਬਰਾਂ ‘ਚ ਵੀ ਕੋਈ ਸਚਾਈ ਨਹੀਂ ਹੈ, ਕਿਉਂਕਿ ਸ਼ਿਕਾਇਤ ਕਰਤਾ ਨੇ ਐਸ.ਐਸ.ਪੀ. ਤੱਕ ਤਾਂ ਪਹੁੰਚ ਹੀ ਨਹੀਂ ਕੀਤੀ।

ਐਸ.ਡੀ.ਐਮ. ਨੇ ਮੀਡੀਆ ਦੇ ਇੱਕ ਹਿੱਸੇ ‘ਚ ਛਪੀਆਂ ਅਜਿਹੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਕਰਤਾ ਸੁਖਵਿੰਦਰ ਕੌਰ ਦਾ ਪੱਖ ਹਾਲੇ ਸੁਨਣਾ ਹੈ, ਜਿਸ ਲਈ ਉਨ੍ਹਾਂ ਨੇ ਉਸਨੂੰ ਆਪਣੇ ਦਫ਼ਤਰ ਸੱਦਿਆ ਹੋਇਆ ਹੈ, ਪਰ ਉਸ ਨੇ ਅਜੇ ਤੱਕ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ, ਇਸ ਲਈ ਜਦੋਂ ਇਹ ਪੜਤਾਲ ਅਜੇ ਪੂਰੀ ਨਹੀਂ ਹੋਈ ਤਾਂ ਕਿਸੇ ਨੂੰ ਕਲੀਨ ਚਿਟ ਕਿਵੇਂ ਦਿੱਤੀ ਜਾ ਸਕਦੀ ਹੈ।
ਸ੍ਰੀਮਤੀ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਹ ਬੀਤੇ ਦਿਨ ਖ਼ੁਦ ਕਸਤੂਰਬਾ ਗਾਂਧੀ ਵਿਦਿਆਲਿਆ ‘ਚ ਜਾ ਕੇ ਆਏ ਹਨ ਅਤੇ ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕਰਨ ਸਮੇਤ ਚੌਕੀਦਾਰ, ਅਟੈਂਡੈਂਟ ਆਦਿ ਦੇ ਬਿਆਨ ਲਏ ਅਤੇ ਰਿਕਾਰਡ ਤੇ ਰਜਿਸਟਰ ਆਦਿ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਸਾਰੇ ਮਾਮਲੇ ਦੀ ਪੜਤਾਲ ਅਤੇ ਮੌਕਾ ਦੇਖਣ ਲਈ ਨਾਇਬ ਤਹਿਸੀਲਦਾਰ ਨੂੰ ਭੇਜਿਆ ਸੀ ਅਤੇ ਸ਼ਾਮ ਸਮੇਂ ਉਹ ਖ਼ੁਦ ਮੌਕਾ ਦੇਖ ਕੇ ਆਏ ਸਨ ਅਤੇ ਹੁਣ ਸ਼ਿਕਾਇਤ ਕਰਤਾ ਦਾ ਪੱਖ ਸੁਨਣਾ ਅਜੇ ਬਾਕੀ ਹੈ।

Leave a Reply

Your email address will not be published. Required fields are marked *