ਪਟਿਆਲਾ

ਮਹਿਲਾਂ ਸ਼ਸ਼ਤੀਕਰਨ ਲਈ ਔਰਤਾਂ ਦੇ ਸੁੰਦਰਤਾ ਮੁਕਾਬਲੇ ਕਰਵਾਏ

ਮੇਅਰ ਸਮੇਤ ਕਈ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
ਪਟਿਆਲਾ, 20 ਅਗਸਤ (ਮਧੂਸਾਰ ਬਿਊਰੋ) ਔਰਤਾਂ ਦੇ ਸ਼ਸ਼ਤੀਕਰਨ ਲਈ ਨਿਊ ਵੁਮੈਨ ਇੰਮਪਾਵਰਮੈਂਟ ਫਾਊਡੇਂਸ਼ਨ ਵੱਲੋਂ ਮਿਸਿਜ਼ ਬਿਉਟੀਫੁਲ ਦਿਵਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਟਿਆਲਾ ਦੇ ਮੇਅਰ ਸ਼੍ਰੀ ਸੰਜੀਵ ਕੁਮਾਰ ਬਿੱਟੂ ਨੇ ਮੁੱਖ ਮਹਿਮਾਨ ਅਤੇ ਸਾਬਕਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੀਤਾ ਪ੍ਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਆਈ.ਟੀ.ਬੀ.ਪੀ. ਕੈਂਪਸ ਨੇੜੇ ਸਥਿਤ ਜੈਮਜ਼ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਏ ਇਨ੍ਹਾਂ ਮੁਕਾਬਲਿਆ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ (ਬਿੱਟੂ) ਨੇ ਕਿਹਾ ਕਿ ਔਰਤਾਂ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣਕੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਹੋਰ ਬਾਖੂਬੀ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਔਰਤ ਹੀ ਆਪਣੇ ਬੱਚਿਆ ਦੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਚੰਗੀ ਤਰਾਂ ਨਿਭਾ ਸਕਦੀ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਾਬਕਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੀਤਾ ਪ੍ਰੀਤ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਔਰਤ ਨੂੰ ਆਪਣਾ ਸਵੈ-ਮਾਣ ਬਰਕਰਾਰ ਰੱਖਦੇ ਹੋਏ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਔਰਤ ਵਰਗ ਨੂੰ ਆਪਣੀ ਖੁਰਾਕ, ਸਿਹਤ ਅਤੇ ਸੋਚ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਮਾਗਮ ਦੀ ਐਕਰ ਸ਼੍ਰੀਮਤੀ ਵਿੰਪੀ ਸਿੱਧੂ ਨੇ ਸਮਾਗਮ ਨੂੰ ਇੱਕ ਕੜੀ ਵਿੱਚ ਪਰੋਂਦੇ ਹੋਏ ਔਰਤਾਂ ਦੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਅਧਿਕਾਰਾਂ ਉਪਰ ਖੁਲਕੇ ਚਾਨਣਾ ਪਾਇਆ। ਇਸ ਸਮਾਗਮ ਦੌਰਾਨ ਜਿਊਰੀ ਮੈਂਬਰਾਂ ਵਿੱਚ ਮਿਸਿਜ਼ ਨਾਰਥ ਇੰਡੀਆ 2017 ਸ਼੍ਰੀਮਤੀ ਅਦੀਤੀ ਸਿੰਗਲਾ, ਸ਼੍ਰੀਮਤੀ ਸੰਜਨਾ ਸ਼ਰਮਾ ਅਤੇ ਫਿਲਮ ਜਗਤ ਦੀ ਉੱਘੀ ਹਸਤੀ ਸ਼੍ਰੀ ਸਿਧਾਰਥ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਕਰਵਾਏ ਸੁੰਦਰਤਾ ਮੁਕਾਬਲਿਆ ਵਿੱਚ ਸ਼੍ਰੀਮਤੀ ਰਜਨੀ ਨੇ ਮਿਸਿਜ਼ ਬਿਊਟੀ ਫੁਲ ਅਤੇ ਮਿਸ ਪ੍ਰਭਪ੍ਰੀਤ ਕੌਰ ਨੇ ਮਿਸ ਬਿਊਟੀ ਫੁਲ ਦਾ ਖਿਤਾਬ ਜਿੱਤਿਆ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾਕਟਰ ਗੁਰਉਪਦੇਸ਼ ਕੌਰ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਅਤੇ ਨਿਊ ਵੁਮੈਨ ਇਮਪਾਵਰਮੈਂਟ ਫਾਊਡੇਸ਼ਨ ਦੇ ਪ੍ਰਧਾਨ ਸ਼੍ਰੀਮਤੀ ਮੀਨੂੰ ਸੋਢੀ ਅਤੇ ਮੈਂਬਰਾਂ ਵਿੱਚ ਸ਼੍ਰੀਮਤੀ ਰਾਖੀ ਖੁਰਾਣਾ, ਸ਼੍ਰੀਮਤੀ ਪਰਮਜੀਤ ਕੌਰ ਚੱਢਾ, ਸ਼੍ਰੀਮਤੀ ਸ਼ਿਵਿੰਦਰ ਸੰਧੂ ਅਤੇ ਸ਼੍ਰੀਮਤੀ ਅਲਕਾ ਆਨੰਦ ਅਤੇ ਦਿੱਲੀ ਦੇ ਸੰਸਥਾ ਯੂਥ ਪਾਵਰ ਵੈਲਫੇਅਰ ਆਰਗੇਨਾਈਜੇਸ਼ਨ ਦੇ ਮੈਂਬਰ ਵੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *