ਪਟਿਆਲਾ

ਐਨ.ਸੀ.ਸੀ. ਪਟਿਆਲਾ ਸਾਲਾਨਾ ਐਨ.ਸੀ.ਸੀ ਸਿਖਲਾਈ ਕੈਂਪ-120 ‘ਚ ਸ਼ਾਮਲ ਹੋਏ ਕੈਡਿਟ

ਪਟਿਆਲਾ, 20 ਅਗਸਤ (ਮਧੂਸਾਰ ਬਿਊਰੋ) ਇਥੇ ਪਟਿਆਲਾ ਕੈਂਟ ਵਿਖੇ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਵੱਲੋਂ ਲਗਾਏ ਜਾ ਰਹੇ ਸਾਲਾਨਾ ਸਿਖਲਾਈ ਕੈਂਪ-120 ਦੇ ਤੀਜੇ ਦਿਨ ਵਿੱਚ ਕੈਂਪ ਕਮਾਂਡੈੱਟ ਕਰਨਲ ਨਵਜੋਤ ਕੰਗ ਨੇ ਆਪਣੇ ਭਾਸ਼ਨ ਦੌਰਾਨ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਆਈ.ਟੀ.ਆਈਜ਼ ਦੇ ਲਗਭਗ 500 ਐਨ.ਸੀ.ਸੀ ਕੈਡਿਟਾਂ ਨੂੰ ਸੰਬੋਧਨ ਕੀਤਾ।

ਕਮਾਂਡਿੰਗ ਅਫਸਰ ਕਰਨਲ ਕੰਗ ਨੇ ਦੌਰਾਨ ਕੈਡਿਟਾਂ ਨੂੰ ਲਾਇਫ ਸਕਿੱਲ, ਸੈਲਫ ਅਵੇਅਰਨੈਸ, ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ, ਗਰਲ ਕੈਡਿਟਸ, ਔਰਤਾਂ ਨੂੰ ਸਤਿਕਾਰ ਦੇਣ ‘ਤੇ ਜ਼ੋਰ ਦਿੰਦਿਆਂ ਇਕ ਚੰਗੇ ਨਾਗਰਿਕ ਬਣਨ ਲਈ ਕਿਹਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੈਪਟਨ ਧਰਮ ਪਾਲ ਸ਼ਰਮਾ ਨੇ ਦੱਸਿਆ ਕਿ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਐਨ.ਸੀ.ਸੀ ਕੈਡਿਟਾਂ ਨੂੰ ਸਵੈ ਰੱਖਿਆ ਦੇ ਗੁਰ ਸਿਖਾਏ ਅਤੇ ਕੈਪ ਦੌਰਾਨ ਐਨ.ਸੀ.ਸੀ ਕੈਡਿਟਾਂ ਦੀ ਪੋਸਟਰ ਬਨਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਐਨ.ਸੀ.ਸੀ ਕੈਡਿਟ ਲੜਕੇ ਅਤੇ ਲੜਕੀਆਂ ਨੇ ਵੱਖ-ਵੱਖ ਸਮਾਜਿਕ ਸਮੱਸਿਆਵਾਂ ਜਿਵੇਂ ਡਰੱਗਜ਼, ਭਰੂਣ ਹੱਤਿਆ, ਆਲਮੀ ਤਪਸ, ਸੜਕ ਸੁਰੱਖਿਆ, ਵਾਤਾਵਰਨ ਆਦਿ ਵਿਸ਼ਿਆਂ ‘ਤੇ ਵਧੀਆਂ ਤਰੀਕੇ ਨਾਲ ਪੋਸਟਰ ਤਿਆਰ ਕੀਤੇ ਗਏ।
ਸੂਬੇਦਾਰ ਮੇਜਰ ਸਤਪਾਲ ਸਿੰਘ ਦੀ ਅਗਵਾਈ ਵਿੱਚ ਉਸਤਾਦਾਂ ਨੇ ਐਨ.ਸੀ.ਸੀ ਕੈਡਿਟਾਂ ਨੂੰ ਹਥਿਆਰਾਂ ਦੀ ਸਿਖਲਾਈ ਅਤੇ ਡਰਿੱਲ ਦੀ ਟ੍ਰੇਨਿੰਗ ਵੀ ਦਿੱਤੀ। ਇਸ 10 ਰੋਜ਼ਾ ਕੈਪ ਦੌਰਾਨ 5 ਪੰਜਾਬ ਬਟਾਲੀਅਨ ਐਨ.ਸੀ.ਸੀ, ਪਟਿਆਲਾ ਵੱਲੋਂ ਕਮਾਂਡਿੰਗ ਅਫਸਰ ਕਰਨਲ ਨਵਜੋਤ ਕੰਗ ਦੀ ਅਗਵਾਈ ‘ਚ ਮਿਤੀ 24 ਅਗਸਤ ਨੂੰ ਥਾਪਰ ਯੂਨੀਵਰਸਿਟੀ, ਪਟਿਆਲਾ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ ਜਾ ਰਿਹਾ ਹੈ। ਕਰਨਲ ਕੰਗ ਅਤੇ ਉਨ੍ਹਾਂ ਦੀ ਟੀਮ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਹਾਨ ਖ਼ੂਨਦਾਨ ਯੱਗ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ।
ਕੈਂਪ ਦੌਰਾਨ ਟ੍ਰੈਨਿੰਗ ਦਾ ਜਿੰਮਾ ਮੇਜਰ ਸੰਦੀਪ ਮਹਾਜਨ, ਕੈਪਟਨ ਧਰਮਪਾਲ ਸ਼ਰਮਾ, ਲੈਫਟੀਨੈਂਟ ਜ਼ਸਵਿੰਦਰ ਸਿੰਘ, ਫਸਟ ਅਫਸਰ ਗੁਰਿੰਦਰ ਸਿੰਘ ਕੰਦੋਲਾ, ਥਰਡ ਅਫਸਰ ਜ਼ਸਵਿੰਦਰ ਸਿੰਘ, ਥਰਡ ਅਫਸਰ ਮਨਦੀਪ ਚੰਦ, ਥਰਡ ਅਫਸਰ ਨੀਰਜ਼ ਭਾਰਦਵਾਜ, ਸੀ.ਟੀ.ਓ ਗੁਰਧੀਰ ਸਿੰਘ, ਸੀ.ਟੀ.À ਜੀਤਾਂਸ਼ੂ, ਸੀ.ਟੀ.À ਅਮਿਤ ਕੁਮਾਰ, ਸੀ.ਟੀ.À ਸੰਦੀਪ ਸਿੰਘ, ਸੀ:ਟੀ:À ਜਗਤਾਰ ਸਿੰਘ, ਸੀ.ਟੀ.À ਪਰਮਜੀਤ ਕੌਰ ਇਸ ਤੋਂ ਇਲਾਵਾ ਮਿਲਟਰੀ ਵਿਸ਼ਿਆਂ ਦੀ ਟ੍ਰੈਨਿੰਗ ਲਈ ਸੂਬੇਦਾਰ ਮੇਜਰ ਸਤਪਾਲ ਸਿੰਘ, ਸੂਬੇਦਾਰ ਬਿਕਰਮ ਸਿੰਘ, ਸੂਬੇਦਾਰ ਰਣਬੀਰ ਸਿੰਘ, ਸੁਬੇਦਾਰ ਅਵਤਾਰ ਸਿੰਘ, ਨਾਇਬ ਸੂਬੇਦਾਰ ਸੁੰਿਰੰਦਰ ਸਿੰਘ, ਬੀ ਐਚ ਐਮ ਅਬਦ੍ਰੁਲ ਬਸਰ, ਟ੍ਰੇਨਿੰਗ ਐਨ.ਸੀ.À ਹਵਲਦਾਰ ਬਲਜੀਤ ਸਿੰਘ, ਸੀ ਐਚ ਐਮ ਗੁਰਦੇਵ ਸਿੰਘ, ਸੀ.ਐਚ ਐਮ ਜ਼ਸਵੰਤ ਸਿੰਘ, ਸੀ.ਐਚ ਐਮ ਸੁਖਵਿੰਦਰ ਸਿੰਘ, ਹਵਲਦਾਰ ਗੁਰਪ੍ਰੀਤ ਸਿੰਘ, ਹਵਲਦਾਰ ਮਨਦੀਪ ਸਿਘ, ਹਵਲਦਾਰ ਜ਼ਸਵਿੰਦਰ ਸਿੰਘ ਅਤੇ ਸੰਦੀਪ ਸਿੰਘ ਮਾਨ ਐਨ.ਸੀ.ਸੀ ਕੈਡਿਟਾਂ ਨੂੰ ਆਪਣੀ ਯੌਗ ਅਗਵਾਈ ਹੇਠ ਟ੍ਰੇਨਿੰਗ ਦੇ ਰਹੇ ਹਨ।

Leave a Reply

Your email address will not be published. Required fields are marked *