ਪਟਿਆਲਾ

35 ਵਾਹਨਾਂ ਦੀ ਜਾਂਚ ਕਰਕੇ 11 ਪ੍ਰੈਸ਼ਰ ਹਾਰਨ ਉਤਾਰੇ, 8 ਚਲਾਨ ਕੀਤੇ

ਪਟਿਆਲਾ, 21 ਅਗਸਤ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਸ਼ੋਰ ਰਹਿਤ ਵਾਤਾਵਰਣ ਪ੍ਰਦਾਨ ਕਰਨ ਲਈ ਬੱਸਾਂ, ਟਰੱਕਾਂ ਗੱਡੀਆਂ ‘ਤੇ ਲੱਗੇ ਹੋਏ ਪ੍ਰੈਸ਼ਰ ਹਾਰਨ ਅਤੇ ਮੋਟਰ ਸਾਈਕਲਾਂ ਤੇ ਲੱਗੇ ਸਾਈਲੈਂਸਰ ਚੈÎੱਕ ਕਰਨ ਅਤੇ ਉਤਾਰਨ ਦੀ ਇੱਕ ਵਿਸ਼ੇਸ਼ ਮੁਹਿੰਮ ਟ੍ਰੈਫ਼ਿਕ ਪੁਲੀਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਈ ਗਈ।

ਇਸ ਵਿਸ਼ੇਸ਼ ਨਾਕੇਬੰਦੀ ਦੌਰਾਨ ਇਥੇ ਖੰਡਾ ‘ਚੌਕ ‘ਚ ਨਾਕੇ ‘ਤੇ 35 ਗੱਡੀਆਂ ਦੀ ਜਾਂਚ ਕਰਕੇ 11 ਪ੍ਰੈਸ਼ਰ ਹਾਰਨ ਉਤਰਵਾਏ ਗਏ ਅਤੇ 8 ਵਾਹਨਾਂ ਦੇ ਚਲਾਨ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਸ. ਐਸ.ਐਸ. ਮਠਾੜੂ ਨੇ ਦਿੱਤੀ।
ਇੰਜ. ਮਠਾੜੂ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰੈਸ਼ਰ ਹਾਰਨ ਅਤੇ ਪਟਾਕਾ ਪਾਊ ਸਾਈਲੈਂਸਰ ਬਣਾਉਣ, ਵੇਚਣ, ਸਟੋਰ ਕਰਨ, ਲਗਾਉਣ ਅਤੇ ਚਲਾਉਣ ਤੇ ਹਵਾ ਪ੍ਰਦੂਸ਼ਣ ਕੰਟਰੋਲ ਐਕਟ-1981 ਦੀ ਧਾਰਾ 31-ਏ ਤਹਿਤ ਪਾਬੰਦੀ ਲੱਗੀ ਹੋਈ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੁਹਿੰਮ ਚਲਾ ਕੇ ਇਹ ਪਾਬੰਦੀ ਲਾਗੂ ਕਰਨ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਹੋਰ ਕਾਰਗਾਰ ਬਣਾਉਣ ਅਤੇ ਸਖ਼ਤੀ ਨਾਲ ਲਾਗੂ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਜਿਹੇ ਨਾਕੇ ਭਵਿਖ ‘ਚ ਵੀ ਲਾਏ ਜਾਣਗੇ।
ਇੰਜ. ਮਠਾੜੂ ਨੇ ਕਿਹਾ ਕਿ ਬੱਸਾਂ, ਟਰੱਕਾਂ ਅਤੇ ਹੋਰ ਗੱਡੀਆਂ ਤੇ ਲੱਗੇ ਪ੍ਰੈਸ਼ਰ ਹਾਰਨਾਂ ਨਾਲ ਪੈਦਾ ਹੁੰਦਾ ਸ਼ੋਰ ਨਾ ਸਿਰਫ਼ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ ਬਲਕਿ ਇਸ ਨਾਲ ਇਨਸਾਨ ਬਲੱਡ-ਪ੍ਰੈਸ਼ਰ ਅਤੇ ਬੋਲੇਪਣ ਵਰਗੀਆਂ ਅਨੇਕਾਂ ਸਰੀਰਿਕ ਅਤੇ ਮਾਨਸਿਕ ਬੀਮਾਰੀਆਂ ਤੋਂ ਵੀ ਪੀੜਤ ਹੁੰਦਾ ਹੈ। ਜਦੋਂਕਿ ਬਹੁਤੀ ਵਾਰ ਇੱਕ ਦਮ ਵਜਾਇਆ ਗਿਆ ਪ੍ਰੈਸ਼ਰ ਹਾਰਨ ਗੰਭੀਰ ਦੁਰਘਟਨਾਵਾਂ ਦਾ ਕਾਰਨ ਵੀ ਬਣਦਾ ਹੈ।

Leave a Reply

Your email address will not be published. Required fields are marked *