ਬੰਧਕ ਬਣਾ ਕੇ ਲੁੱਟਿਆ ਡਾਕਟਰ ਦਾ ਘਰ
ਨਾਭਾ 4 ਸਤੰਬਰ (ਮਧੂਸਾਰ ਬਿਊਰੋ) ਜਦੋਂ ਲੋਕ ਜਨਮ ਅਸ਼ਟਮੀ ਮਨਾਉਣ ‘ਚ ਮਸ਼ਰੂਫ ਸਨ ਤਾਂ ਨਾਭਾ ਦੇ ਪਾਸ਼ ਇਲਾਕੇ ਹੀਰਾ ਮਹਿਲ ‘ਚ ਲੁਟੇਰੇ ਇਕ ਡਾਕਟਰ ਨੂੰ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਰਾਜੇਸ਼ ਗੋਇਲ ਦੇ ਘਰ ਜ਼ਬਰੀ ਦਾਖਲ ਹੋਏ ਅਤੇ ਡਾਕਟਰ ਤੇ ਉਸਦੀ ਪਤਨੀ ਨੂੰ ਬੰਧਕ ਬਣਾ ਲਿਆ।
ਇਸ ਦੌਰਾਨ ਲੁਟੇਰਿਆਂ ਵਲੋਂ ਡਾਕਟਰ ਨਾਲ ਕੁੱਟਮਾਰ ਕੀਤੀ ਤੇ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਸਾਢੇ 6 ਲੱਖ ਰੁਪਏ ਲੁੱਟ ਕੇ ਲੈ ਗਏ। ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ‘ਚ ਦੋਵੇਂ ਲੁਟੇਰੇ ਵਾਰਦਾਤ ਕਰਨ ਤੋਂ ਬਾਅਦ ਭੱਜਦੇ ਵੀ ਨਜ਼ਰ ਆ ਰਹੇ ਹਨ।

