ਪੰਜਾਬ ਸਰਕਰ ਵਿੱਰਧ ਸੰਘਰਸ਼ ਤੇਜ਼ ਕਰਨ ਦਾ ਫੈਸਲਾ
15 ਸਤੰਬਰ ਤੋ 15 ਅਕਤੂਬਰ ਤੱਕ ਡਿਪਟੀ ਕਮਿਸ਼ਨਰਾਂ ਰਾਹੀ ਮੰਗ ਪੱਤਰ ਦਿੱਤੇ ਜਾਣਗੇ:
28 ਅਕਤੂਬਰ ਨੂੰ ਪਟਿਆਲਾ ਵਿਖੇ ਵਿਸ਼ਾਲ ਪ੍ਰਦਰਸਨ:ਮਨਜੀਤ ਸਿੰਘ ਚਾਹਲ
ਪਟਿਆਲਾ: 4 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਸਰਕਾਰੀ ਮੁਲਾਜਮਾਂ ਦੀਆਂ ਕੇਸ਼ਰੀ ਝੰਡੇ ਦੀ ਅਗਵਾਈ ਵਾਲੀਆਂ 5 ਜਥੇਬੰਦੀਆਂ ਜਿਹਨਾਂ ਵਿੱਚ ਅਧਿਆਪਕ ਦਲ ਪੰਜਾਬ,ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ,ਪੀ.ਆਰ.ਟੀ.ਸੀ.ਕਰਮਚਾਰੀ ਦਲ,ਕਰਮਚਾਰੀ ਦਲ ਪੰਜਾਬ,ਆਲ ਇੰਡੀਆਂ ਮਜਦੂਰ ਦਲ ਦੇ ਅਧਾਰਤ ਮੁਲਾਜ਼ਮ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਨੂੰ ਲਾਮਬੰਧ ਕਰਨ ਦਾ ਫੈਸਲਾ ਕੀਤਾ ਹੈ।
ਮੁਲਾਜਮ ਫਰੰਟ ਪੰਜਾਬ ਦੀ ਸੁਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਸੁਬਾਈ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਸੁਬਾਈ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਜਥੇਬੰਦੀ ਨੇ ਫੈਸਲਾਂ ਕੀਤਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੇ ਮਸਲਿਆਂ ਪ੍ਰਤੀ ਘੇਸ਼ਲ ਮਾਰੀ ਬੈਠੀ ਹੈ।ਪੰਜਾਬ ਵਿੱਚ ਸਰਕਾਰ ਬਣੀ ਨੂੰ 17 ਮਹੀਨੇ ਹੋ ਚੁੱਕੇ ਹਨ।ਸਰਕਾਰ ਦੇ ਏਜੰਡੇ ਤੇ ਮੁਲਾਜਮਾਂ ਦੇ ਮਸਲੇ ਨਹੀ ਹਨ।ਵਿਧਾਨ ਸਭਾ ਸੇਸ਼ਨ ਦੋਰਾਨ ਮੁਲਾਜਮਾਂ ਦੇ ਮਸਲੇ ਵਿਚਾਰੇ ਹੀ ਨਹੀ ਗਏ।ਪਿਛਲੇ ਲੰਮੇ ਸਮੇ ਤੋ ਮੁਲਾਜਮਾਂ ਨੂੰ ਕੇਦਰ ਸਰਕਾਰ ਦੀ ਤਰਜ਼ ਤੇ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਲਮਕਾਅ ਅਵਸਥਾਂ ਵਿੱਚ ਪਈਆਂ ਹਨ।ਛੇਵੇ ਪੇ ਕਮਿਸ਼ਨ ਨੂੰ ਜਾਮ ਕੀਤਾ ਪਿਆ ਹੈ।ਰਮਸਾ, ਐਸ.ਐਸ.ਏ, ਕੰਮਪਿਉਟਰ ਫੈਕਲਟੀ, ਈ.ਜੀ.ਐਸ, ਸਰਵਿਸ਼ ਪ੍ਰੋਵਾਈਡਰ, 5178,ਪੈਸਕੋ,ਸਿਰਕੋ,ਡੇਲੀਵੇਜ਼,ਵਰਕਚਾਰਜ਼,ਠੇਕੇ ਤੇ ਕੰਮ ਕਰਦੇ ਹਜਾਂਰਾਂ ਕਰਮਚਾਰੀ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ।ਸਿਖਿਆਂ ਵਿਭਾਗ ਵੱਲੋ ਮਿਡਲ ਸਕੂਲਾਂ ਵਿਚੋ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ।ਬਿਜਲੀ ਨਿਗਮ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਪੈ ਬੈਡ,ਸੀ.ਆਰ.ਏ 281/13 ਦੇ ਤਹਿਤ ਭਰਤੀ ਹੋਏ ਲਾਇਨਮੇਨਾ ਨੂੰ ਰੈਗੁਲਰ ਕਰਨਾ,2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਦੀ ਬਹਾਲੀ ਆਦਿ ਮਸਲੇ ਹੱਲ ਨਹੀ ਕੀਤੇ ਜਾ ਰਹੇ ਜਿਸ ਕਾਰਨ ਮੁਲਾਜਮਾ ਤੇ ਮਜਦੂਰ ਵਰਗ ਵਿੱਚ ਨਿਰਾਸਤਾ ਫੈਲ ਰਹੀ ਹੈ।ਸਾਰੇ ਅਦਾਰਿਆਂ ਵਿੱਚ ਹਜ਼ਾਰਾ ਅਸਾਮੀਆਂ ਖਾਲੀ ਪਈਆ ਹਨ।ਬੇਰੁਜਗਾਰੀ ਤੇ ਨਿਗੁਣੀਆਂ ਤਨਖਾਹਾ ਕਾਰਨ ਪੰਜਾਬ ਦਾ ਨੋਜਵਾਨ ਵਰਗ ਧੜਾਧੜ ਵਿਦੇਸਾਂ ਵੱਲ ਜਾ ਰਿਹਾ ਹੈ।ਪੰਜਾਬ ਸਰਕਾਰ ਦੀ ਮੁਲਾਜਮ ਤੇ ਲੋਕ ਵਿਰੋਧੀ ਨੀਤੀ ਦੇ ਵਿਰੋਧ ਵਿੱਚ ਮੁਲਾਜਮ ਵਰਗ ਨੇ ਸੰਘਰਸ਼ ਤੇਜ਼ ਕਰਨ ਦਾ ਫੈਸਲਾਂ ਕੀਤਾ।
ਉਹਨਾਂ ਦੱਸਿਆਂ ਕਿ ਸੰਘਰਸ਼ ਦੇ ਪਹਿਲੇ ਪੜਾਅ ਵਜੋ 15 ਸਤੰਬਰ ਤੋ 15 ਅਕਤੂਬਰ ਤੱਕ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 28 ਅਕਤੂਬਰ ਨੂੰ ਪੰਜਾਬ ਦੇ ਹਜਾਰਾਂ ਮੁਲਾਜ਼ਮ ਬਿਜਲੀ ਨਿਗਮ ਦੇ ਮੁੱਖ ਦਫਤਰ ਸਾਹਮਣੇ ਇੱਕਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ ਮੋਤੀ ਮਹਿਲ ਵੱਲ ਮਾਰਚ ਕਰਨਗੇ।ਉਹਨਾਂ ਪੰਜਾਬ ਦੇ ਮੁਲਾਜਮਾਂ ਨੂੰ ਸੰਘਰਸ਼ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ।ਅੱਜ ਦੀ ਮੀਟਿੰਗ ਵਿੱਚ ਮੁਲਾਜਮ ਫਰੰਟ ਪੰਜਾਬ ਦੇ ਸੁਬਾਈ ਆਗੂ ਹਰਪਾਲ ਸਿੰਘ ਤੇਜਾ,ਗੁਰਚਰਨ ਸਿੰਘ ਕੋਲੀ,ਤਰਲੋਚਨ ਸਿੰਘ ਲਿਬੜਾ,ਜਗਤਾਰ ਸਿੰਘ ਪੰਧੇਰ,ਪੂਰਨ ਸਿੰਘ ਖਾਈ,ਹਰਵਿੰਦਰ ਸਿੰਘ ਚੱਠਾ,ਅਮਰੀਕ ਸਿੰਘ ਹਥਨ,ਗੁਰਦੀਪ ਸਿੰਘ ਢੀਗੀ,ਪਸੋਰਾ ਸਿੰਘ ਨਾਭਾ,ਬਲਵਿੰਦਰ ਸਿੰਘ ਸੰਗਰੂਰ,ਮੰਗਲ ਸਿੰਘ ਠਰੂ,ਜਗਜੀਤ ਸਿੰਘ ਮੱਤੀ,ਗੁਰਜੰਟ ਸਿੰਘ ਦੁੱਗਾ,ਸੁਰਜੀਤ ਸਿੰਘ ਲਾਲਿਆਂ ਵਾਲੀ,ਰਘਬੀਰ ਸਿੰਘ ਘੱਗਾ,ਚਿਰਾਗ ਜਿੰਦਲ ਮਾਨਸਾ,ਦਿਲਬਾਗ ਸਿੰਘ ਪ੍ਰਧਾਨ ਜਿਲਾ ਪਟਿਆਲਾ,ਮੱਖਣ ਸਿੰਘ,ਕਰਮਜੀਤ ਸਿੰਘ ਸਿਧੂ ਸਮੇਤ ਸੁਬਾਂਈ ਵਰਕਿੰਗ ਕਮੇਟੀ ਦੇ ਮੈਬਰ ਹਾਜਰ ਸਨ।

