ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਨਹੀਂ ਰਹੇ
ਪਟਿਆਲਾ 4 ਸਤੰਬਰ (ਮਧੂਸਾਰ ਬਿਊਰੋ) ਏਸ਼ੀਆਈ ਖੇਡਾਂ 2018 ਚ ਸ਼ਾਰਟਪੁੱਟ ਮੁਕਾਬਲੇ ਵਿਚੋਂ ਭਾਰਤ ਲਈ ਗੋਲਡ ਤਮਗਾ ਜਿੱਤਣ ਵਾਲੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਦਾ ਅੱਜ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ।
ਜਾਣਕਾਰੀ ਮੁਤਾਬਕ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਨੂੰ 2015 ਤੋਂ ਕੈਂਸਰ ਦੀ ਬੀਮਾਰੀ ਸੀ। ਤੇਜਿੰਦਰਪਾਲ ਸਿੰਘ ਤੂਰ ਭਾਰਤੀ ਨੇਵੀ ਵਿਚ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਦੇ ਪਿਤਾ ਦੇ ਇਲਾਜ ਦਾ ਖਰਚ ਭਾਰਤੀ ਨੇਵੀ ਹੀ ਚੁੱਕ ਰਹੀ ਹੈ।

