ਸਕੱਤਰੇਤ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਦੇ ਚੋਣ ਮੈਨੀਫੈਸਟੋ ‘ਚ ਪਕੌੜੇ ਰੱਖਕੇ ਵੇਚੇ
ਚੰਡੀਗੜ੍ਹ, 4 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਮੁੱਖ ਦਫ਼ਤਰ ‘ਪੰਜਾਬ ਸਿਵਲ ਸਕੱਤਰੇਤ’ ਚੰਡੀਗੜ੍ਹ ਵਿਖੇ ਅੱਜ ਸਵੇਰੇ ਇੱਕ ਵੱਖਰਾ ਹੀ ਆਲਮ ਵੇਖਣ ਨੂੰ ਮਿਲਿਆ। ਇੱਥੇ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ‘ਪੰਜਾਬ ਕਾਂਗਰਸ’ ਦਾ ਚੋਣ ਮੈਨੀਫੈਸਟੋ ਚਵੰਨੀ-ਚਵੰਨੀ ਭਾਵ 25-25 ਪੈਸੇ ‘ਚ ਖ਼ਰੀਦਿਆ ਅਤੇ ਉਸ ‘ਤੇ ਪਕੌੜੇ ਰੱਖ ਕੇ ਖਾਧੇ।
ਇਸ ਦੌਰਾਨ ਮੁਲਾਜ਼ਮਾਂ ਦੀ ਅਗਵਾਈ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕੀਤੀ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਹੋਣ ਕਾਰਨ ਇਹ ਚੋਣ ਮੈਨੀਫੈਸਟੋ ਰੱਦੀ ਦਾ ਕਾਗ਼ਜ਼ ਬਣ ਕੇ ਰਹਿ ਗਿਆ ਹੈ।

