ਪੰਜਾਬਪਟਿਆਲਾ

ਕਿਰਤੀਆਂ ਨੇ ਧੱਕੇਸ਼ਾਹੀ ਖਿਲਾਫ਼ ਡੀਸੀ ਦਫਤਰ ਘੇਰ ਕੇ ਠੋਕਿਆ ਧਰਨਾ

ਪਟਿਆਲਾ 6 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)ਲੋਕ ਸੰਘਰਸ਼ ਕਮੇਟੀ ਪਟਿਆਲਾ ਅਤੇ ਗੈਸ ਏਜੰਸੀ ਵਰਕਰਜ਼ ਯੂਨੀਅਨ ਜਿਸ ਵਿੱਚ ਡੀ.ਐਮ.ਐਫ ਦੇ ਆਗੂ ਵਿਕਰਮ ਦੇਵ, ਐਸ.ਐਸ.ਏ ਰਮਸਾ ਦੇ ਆਗੂ ਗਗਨ ਰਾਣੂ, ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ ਪ੍ਰਵੀਨ ਸ਼ਰਮਾ, ਐਸ.ਐਸ.ਏ ਰਮਸਾ ਦੇ ਆਗੂ ਹਰਦੀਪ ਟੋਡਰਪੁਰ, ਅੰਤਿਦਰਪਾਲ ਘੱਗਾ, ਇਸਤਰੀ ਜਾਗ੍ਰਿਤੀ ਮੰਚ ਸੂਬਾ ਸੱਕਤਰ ਅਮਨ ਦਿਓਲ, ਗੈਸ ਏਜੰਸੀ ਵਰਕਰ ਯੂਨੀਅਨ ਦੇ ਕਸ਼ਮੀਰ ਸਿੰਘ, ਇਫ਼ਟੂ ਦੇ ਆਗੂ ਸ਼੍ਰੀ ਨਾਥ ਅਤੇ ਡੈਮੋਕਰੇਟਿਕ ਲਾਇਰਜ਼ ਐਸੋਸ਼ੀਏਸ਼ਨ ਦੇ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ ਸ਼ਾਮਿਲ ਸਨ, ਨੇ ਵਰਦੇ ਮੀਂਹ ਵਿੱਚ ਡੀ ਸੀ ਦਫ਼ਤਰ ਪਟਿਆਲਾ ਦਾ ਦਫ਼ਤਰ ਘੇਰਿਆ ਅਤੇ ਗੁਰਪ੍ਰੀਤ ਸਿੰਘ ਬਰਾੜ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।

ਜਿਕਰਯੋਗ ਹੈ ਕਿ ਬਰਾੜ ਗੈਸ ਏਜੰਸੀ ਵੱਲੋਂ ਵਰਕਰਾਂ ਦੀਆਂ ਰੋਕੀਆਂ ਤਨਖਾਹਾਂ ਅਤੇ ਭੱਤੇ ਜਾਰੀ ਕਰਵਾਉਣ ਅਤੇ ਕਿਰਤੀਆਂ ਨੂੰ ਕੰਮ ਤੋਂ ਹਟਾਉਣ ਦੀ ਸ਼ਾਜਿਸ਼ ਤਹਿਤ ਕੀਤੀ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ਼ ਅਤੇ ਵਰਕਰਾਂ ਦੇ ਕੰਮ ਦੀ ਬਹਾਲੀ ਲਈ ਮੰਗ ਪੱਤਰ ਦਿੱਤਾ। ਜਿਸ ਉੱਪਰ ਡਿਪਟੀ ਕਮਿਸ਼ਨਰ ਨੇ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਨੂੰ ਵਰਕਰਾਂ ਦੇ ਮਸਲੇ ਹੱਲ ਕਰਨ ਅਤੇ ਤਨਖਾਹਾਂ ਅਤੇ ਬਕਾਏ ਖਾਤੇ ਵਿੱਚ ਪਾਉਣ ਲਈ ਹਦਾਇਤ ਕੀਤੀ ਹੈ।
ਸੀ੍ਰ ਵਿਰਕਮਦੇਵ ਅਤੇ ਕਸ਼ਮੀਰ ਸਿੰਘ ਬਿੱਲਾ ਨੇ ਕਿਹਾ ਕਿ ਬਰਾੜ ਗੈਸ ਦੇ ਕਿਰਤੀਆਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਕਿਰਤ ਵਿਭਾਗ ਦੇ ਅਫ਼ਸਰਾਂ ਵੱਲੋਂ ਬਰਾੜ ਗੈਸ ਦੇ ਮਾਲਕ ਦੇ ਖਿਲਾਫ਼ ਕਾਰਵਾਈ ਨਾ ਕਰਨ ਦਾ ਰੋਸ ਵੱਡੇ ਪੱਧਰ ਤੇ ਕਿਰਤੀਆਂ ਅਤੇ ਹੋਰ ਭਰਾਤਰੀ ਕਿਰਤੀਆਂ ਵਿੱਚ ਫੈਲ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਵਰਕਰਾਂ ਨੂੰ ਕੰਮ ਦਿੱਤਾ ਜਾਵੇ, ਕਿਰਤ ਕਾਨੂੰਨਾਂ ਨੂੰ ਸਹੀ ਰੂਪ ‘ਚ ਲਾਗੂ ਕਰਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਕਿਰਤੀਆਂ ਨੂੰ ਸਹੀ ਤਰੀਕੇ ਨਾਲ ਕੰਮ ਨਾ ਦਿੱਤਾ ਅਤੇ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਗੈਸ ਵਰਕਰਾਂ ਦੀ ਜਥੇਬੰਦੀ ਅਤੇ ਲੋਕ ਸੰਘਰਸ਼ ਕਮੇਟੀ ਪਟਿਆਲਾ ਅਗਲੀ ਰਣਨੀਤੀ ਲਈ ਕਲ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਵਿਖੇ ਇੱਕਠੇ ਹੋ ਕੇ ਅਗਲੀ ਵਿਉਂਤਬੰਦੀ ਕਰੇਗੀ ਅਤੇ ਤਿੱਖਾ ਸੰਘਰਸ਼ ਛੇੜਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਬਰਾੜ ਗੈਸ ਸਰਵਿਸ ਦੇ ਮਾਲਕ ਗੁਰਪ੍ਰੀਤ ਸਿਘ ਬਰਾੜ ਅਤੇ ਕਿਰਤ ਵਿਭਾਗ ਦੀ ਹੋਵੇਗੀ। ਇਸ ਸਮੇਂ ਨੌਜਵਾਨ ਭਾਰਤ ਸਭਾ ਦੇ ਹਰਿੰਦਰ ਸੈਣੀ ਮਾਜਰਾ, ਹਿਰਵਾਲ ਦਸਤਾ ਗਰੁੱਪ ਦੇ ਗੁਰਚਰਨ ਸਿੰਘ, ਸਤਪਾਲ ਸਿੰਘ, ਤਰਲੋਕ ਸਿੰਘ, ਧੀਰਜ, ਕੇਹਰ ਸਿੰਘ, ਬਲਜਿੰਦਰ ਸਿੰਘ (ਬਿੰਨੀ ਗੈਸ) ਜਰਨੈਲ ਸਿੰਘ, ਇਫ਼ਟੂ ਦੇ ਆਗੂ ਰਾਮਚੰਦ ਲਹਿਲ, ਸੁਰਿੰਦਰ ਸਿੰਘ ਖਾਲਸਾ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ ਪ੍ਰਵੀਨ ਸ਼ਰਮਾ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *