ਪਟਿਆਲਾ

ਅਧਿਆਪਕ ਦਿਵਸ ਮੌਕੇ ਨਾਟਕ ਦਾ ਮੰਚਨ ‘ਤੇ ਅਧਿਆਪਕਾਂ ਦਾ ਸਨਮਾਨ

ਪਟਿਆਲਾ, 6 ਸਤੰਬਰ (ਮਧੂਸਾਰ ਬਿਊਰੋ) ਅਧਿਆਪਕ ਦਿਵਸ ਦੇ ਅਵਸਰ ‘ਤੇ ਸਵੈ ਸੇਵੀ ਸੰਸਥਾ ਨਿਊ ਵੂਮੈਨ ਇੰਮਪਾਵਰਮੈਂਟ ਵੱਲੋਂ ਜਿੱਥੇ ਵਿਦਿਆ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਹੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਮਾਜਿਕ ਬੁਰਾਈਆਂ ਨੂੰ ਚੋਟ ਕਰਦੇ ਨਾਟਕ ਵੀ ਖੇਡੇ ਗਏ।

ਸੰਸਥਾ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਨੇੜੇ ਕਰਵਾਏ ਸਮਾਗਮ ਮੌਕੇ ਪਾਤੜਾਂ ਦੇ ਕਲਾਕਾਰਾਂ ਵੱਲੋਂ ਨਸ਼ਿਆਂ ਦੀ ਸਮਾਜਿਕ ਬੁਰਾਈ ਦੇ ਮਾੜੇ ਪ੍ਰਭਾਵਾਂ ‘ਤੇ ਚਾਨਣਾ ਪਾਉਂਦੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਜਦ ਕਿ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਾਬਕਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੀਤਾਪ੍ਰੀਤ ਕੌਰ ਨੇ ਜਿੱਥੇ ਨਾਟਕ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ, ਉੱਥੇ ਹੀ ਵਿਦਿਆ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੀ ਅਧਿਆਪਕ ਸ਼੍ਰੀਮਤੀ ਰਾਖੀ ਖੁਰਾਣਾ ਅਤੇ ਸੇਵਾ ਮੁਕਤ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਆਨੰਦ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸਵੈ ਸੇਵੀ ਸੰਸਥਾ ਦੇ ਪ੍ਰਧਾਨ ਸ਼੍ਰੀਮਤੀ ਮੀਨੂ ਸੋਢੀ, ਰੁਚੀ ਨਰੂਲਾ, ਅਦਿਤੀ ਸਿੰਗਲਾ, ਸਿਧਾਰਥ ਕਲਿਆਣ, ਸ਼ਮਿੰਦਰ ਸੰਧੂ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਮੌਜੂਦ ਸਨ।

Leave a Reply

Your email address will not be published. Required fields are marked *