ਪੰਜਾਬਪਟਿਆਲਾ

ਐੱਸ.ਐੱਸ.ਟੀ. ਨਗਰ ਵਾਸੀਆਂ ਨੇ ਇੰਪਰੂਵਮੈਂਟ ਟਰੱਸਟ ਦੇ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਪਟਿਆਲਾ, 7 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਇੰਪਰੂਵਮੈਂਟ ਟਰੱਸਟ ਵੱਲੋਂ ਐੱਸ.ਐੱਸ.ਟੀ. ਨਗਰ ਵਿਖੇ ਐਲ.ਆਈ.ਜੀ. ਫਲੈਟ ਬਣਾਉਣ ਲਈ ਤਿਆਰ ਕੀਤੀ ਗਈ ਥਾਂ ਤੇ ਕੁੱਝ ਨ ਬਣਾਉਣ ਕਰ ਕੇ ਉੱਥੇ ਫੈਲ ਰਹੀ ਗੰਦਗੀ ਅਤੇ ਉੱਥੇ ਫੈਲ ਰਹੇ ਮੱਛਰਾਂ ਦੇ ਵਿਰੋਧ ਵਿਚ ਐੱਸ.ਐੱਸ.ਟੀ. ਨਗਰ ਵਾਸੀਆਂ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਮੌਕੇ ਐੱਸ.ਕੇ. ਦੇਵ, ਅਨੂਪ ਸਿੰਘ, ਸੁਖਮਿੰਦਰ ਸਿੰਘ, ਓਮ ਪ੍ਰਕਾਸ਼ ਗਰਗ, ਸ਼੍ਰੀ ਰਾਮ ਗਰਗ, ਅਨਿਲ ਸੂਦ, ਵਿਜੇ ਕੰਪਾਨੀ, ਬੌਬੀ ਕੰਪਾਨੀ ਹੋਰ ਮੈਂਬਰ ਵੀ ਹਾਜ਼ਰ ਰਹੇ ਹਨ। ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਦੀ ਮੁਹਿੰਮ ਦੇ ਚੱਲਦਿਆਂ ਵੀ ਕਿਸੇ ਵੀ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਐੱਸ.ਐੱਸ.ਟੀ. ਨਗਰ ਵਾਸੀਆਂ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਪਟਿਆਲਾ ਵੱਲੋਂ ਮਾਰਚ 2016 ਚ ਇਸ ਥਾਂ ਉੱਥੇ ਐਲ.ਆਈ.ਜੀ. ਫਲੈਟ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਥਾਂ ਉਖੇ 6 ਮੰਜ਼ਿਲਾਂ ਇਮਾਰਤ ਤਿਆਰ ਕੀਤੀ ਗਈ ਸੀ, ਜਿਸ ਚ ਉਨ੍ਹਾਂ ਵੱਲੋਂ 48 ਫਲੈਟ ਬਣਾਏ ਜਾਣੇ ਸੀ। ਇਸ ਦੀ ਉਸਾਰੀ ਲਈ ਉਨ੍ਹਾਂ ਵੱਲੋਂ 20 ਫੁੱਟ ਡੂੰਘਾ ਖੱਡਾ ਪੁੱਟਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੀ ਇਹ ਸਕੀਮ ਫਲਾਪ ਹੋਣ ਕਰ ਕੇ ਕੰਮ ਬੰਦ ਕਰ ਦਿੱਤਾ ਗਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਸੇ ਤਰਾਂ ਪਈ ਹੈ, ਜਿਸ ਕਰਕੇ ਉੱਥੇ ਬਹੁਤ ਮਾੜਾ ਹਾਲਤ ਬਣਿਆ ਹੋਇਆ ਹੈ ਜੋ ਕਿ ਘਾਤਕ ਬਿਮਾਰੀਆਂ ਨੂੰ ਸੱਦਾ ਦੇ ਰਹਿਆਂ ਹਨ।
ਐੱਸ.ਕੇ. ਦੇਵ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਉਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੇ ਵੀ ਅਧਿਕਾਰੀਆਂ ਨੂੰ ਵੀ ਸੰਪਰਕ ਕਰਕੇ ਕਹਿ ਲਿਆ ਗਿਆ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਮੰਗ ਕਰਦੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਖੱਡੇ ਨੂੰ ਬੰਦ ਕਰਕੇ ਸਮਤਲ ਕਰ ਦੇਣ ਤਾਂ ਜੋ ਇਲਾਕਾ ਵਾਸੀ ਮੱਛਰਾਂ ਤੋਂ ਨਿਜਾਤ ਪਾ ਸਕਣ।

Leave a Reply

Your email address will not be published. Required fields are marked *