ਗਿਆਨਦੀਪ ਮੰਚ ਵੱਲੋਂ ਗੁਰਸ਼ਰਨ ਭਾਅ ਜੀ ਨੂੰ ਸ਼ਰਧਾਂਜਲੀ ਸਮਾਰੋਹ
ਪਟਿਆਲਾ, 17 ਸਤੰਬਰ (ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ ਰਜਿ: ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ‘ਚ ਉੱਘੇ ਨਾਟਕਕਾਰ, ਨਿਰਦੇਸ਼ਕ ਤੇ ਰੰਗਕਰਮੀ ਮਰਹੂਮ ਗੁਰਸ਼ਰਨ ਭਾਅ ਜੀ ਦੇ 89ਵੇਂ ਜਨਮ ਦਿਨ ਤੇ ਉਨ੍ਹਾਂ ਦੀ ਨਾਟ ਸਿਰਜਣਾ ਤੇ ਵਿਚਾਰ ਚਰਚਾ ਸਮਾਰੋਹ ਕਰਵਾਇਆ ਗਿਆ।
ਬੁਲਾਰਿਆਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਨਾਟਕਾਂ ਅਤੇ ਜੀਵਨ ਸ਼ੈਲੀ ਬਾਰੇ ਵਿਚਾਰ ਰੱਖੇ। ਪ੍ਰੋਗਰਾਮ ਦੇ ਆਗਾਜ ਕਰਦਿਆਂ ਬਲਬੀਰ ਜਲਾਲਾਬਾਦੀ ਨੇ ਉਨ੍ਹਾਂ ਦੀ ਨਾਟ ਸਿਰਜਣਾ ਅਤੇ ਕਾਰਜਸ਼ੈਲੀ ਬਾਰੇ ਸੰਕੇਤਕ ਸਾਂਝ ਪਾਈ। ਸਮਾਗਮ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਨੇ ਲੋਕ ਮਸਲਿਆਂ ਨੂੰ ਨਾਹਰੇ ਦੀ ਸ਼ੈਲੀ ਰਾਹੀਂ ਨਾਟਕਾਂ ਵਿੱਚ ਪਰੋ ਕੇ ਸਮਾਜਿਕ ਪਲੇਟਫਾਰਮ ਤੇ ਪੇਸ਼ ਕੀਤਾ ਹੈ। ਡਾ. ਅਰਵਿੰਦਰ ਕਾਕੜਾ ਨੇ ਕਿਹਾ ਕਿ ਅਜੋਕੇ ਵਿਕਾਸ ਮਾਡਲ ਦੇ ਪਿਛੇ ਸਮਾਜ ਦੀਆਂ ਔਰਤਾਂ ਦੀ ਕੀ ਸਥਿਤੀ ਹੈ ਸਵਾਲ ਖੜੇ ਕਰਦੀ ਹੈ। ਡਾ. ਲਕਸ਼ਮੀ ਨਰਾਇਣ ਭੀਖੀ ਨੇ ਦੱਸਿਆ ਕਿ ਸਹਿਜ ਸੁਹਜ ਅਤੇ ਸੰਘਰਸ਼ ਦੀ ਨਿਰੰਤਰਤਾ ਦਾ ਨਾਂ ਹੀ ਗੁਰਸ਼ਰਨ ਭਾਅ ਜੀ ਹੈ। ਰੰਗਕਰਮੀ ਹਰਜੀਤ ਕੈਂਥ ਨੇ ਭਾਅ ਜੀ ਨਾਲ ਖੇਡੇ ਨਾਟਕਾਂ ਬਾਰੇ ਵਿਸਤਾਰਿਤ ਗੱਲਾਂ ਕੀਤੀਆਂ ਪ੍ਰਧਾਨਗੀ ਭਾਸ਼ਣ ‘ਚ ਡਾ. ਜੀ.ਐਸ. ਆਨੰਦ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਨੇ ਪੰਜਾਬ ਦੇ ਕਾਲੇ ਦੌਰ ਦੇ ਸਮੇਂ ਵੀ ਪਿੰਡਾਂ ‘ਚ ਨੁਕੜ ਨਾਟਕ ਜਾਰੀ ਰੱਖੇ। ਇਨ੍ਹਾਂ ਤੋਂ ਇਲਾਵਾ ਸਮਾਰੋਹ ਵਿੱਚ ਡਾ. ਧਰਮ ਕੰਮਿਆਣਾ, ਰਿਟਾ. ਡਿਪਟੀ ਕਮਿਸ਼ਨਰ ਹਰਕੇਸ਼ ਸਿੰਘ ਸਿੱਧੂ, ਗਿਆਨ ਗੱਖੜ, ਕੁਲਵੰਤ ਸਿੰਘ ਨਾਰੀਕੇ, ਡਾ. ਨਵੀਲਾ ਸੱਤਿਆਦਾਸ, ਜਗਜੀਤ ਸਰੀਨ, ਡਾ. ਹਰਜੀਤ ਸਿੰਘ ਸੱਧਰ ਅਤੇ ਗੁਰਨੇਕ ਸਿੰਘ ਭੱਟੀ ਨੇ ਵੀ ਵਿਚਾਰ ਸਾਂਝੇ ਕੀਤੇ। ਉਪਰੰਤ ਡਾ. ਧਰਮ ਕੰਮੇਆਣਾ ਦੀਆਂ ਚਾਰ ਪੁਸਤਕਾਂ ਮਿਹਨਤ ਦਾ ਫਲ (ਬਾਲ ਨਾਵਲ), ਤੁਣਕ ਤੁਣਕ ਤੁਣ (ਬਾਲ ਨਾਵਲ), ਇਨਾਯਾ (ਬਾਲ ਕਵਿਤਾਵਾਂ) ਅਤੇ ਨਿਆਣਪੁਣ (ਬਚਪਨ ਦੀਆਂ ਯਾਦਾਂ) ਮੰਚ ਤੋਂ ਲੋਕ ਅਰਪਣ ਕੀਤੀਆਂ ਗਈਆਂ ਤੇ ਵਿਦਵਾਨਾਂ ਦੇ ਸਨਮਾਨ ਵੀ ਕੀਤੇ ਗਏ।
ਕਵਿਤਾ ਦੇ ਦੌਰ ਵਿੱਚ ਨਾਮਵਰ ਕਵੀਆਂ ਚੋਂ ਅਮ੍ਰਿਤਪਾਲ ਸਿੰਘ ਸ਼ੈਦਾ, ਕੈਪ. ਚਮਕੌਰ ਸਿੰਘ, ਸੰਤੋਸ਼ ਸੰਧੀਰ, ਹਰੀ ਸਿੰਘ ਚਮਕ, ਸਰਵਣ ਕੁਮਾਰ ਵਰਮਾ, ਜੀ.ਐਸ. ਮੀਤ, ਅਮਨ ਘਨੌਰ, ਯੂ.ਐਸ. ਆਤਿਸ਼, ਅਰਸ਼ ਘਨੌਰ, ਚਹਿਲ ਜਗਪਾਲ, ਦੀਦਾਰ ਖਾਨ ਧਬਲਾਨ, ਨਵਦੀਪ ਮੁੰਡੀ, ਸੰਜੈ ਦਰਦੀ, ਕਿਰਨਜੋਤ ਕੌਰ, ਹਰਸ਼ ਕੁਮਾਰ ਹਰਸ਼, ਤੇਜਿੰਦਰ ਅਨਜਾਨ, ਆਸ਼ਾ ਸ਼ਰਮਾ, ਰਵਿੰਦਰ ਰਵੀ, ਨਿਰਮਲ ਸਿੰਘ ਕਾਹਲੋ ਧਨੌਲਾ, ਸੰਜੀਵ ਸ਼ਰਮਾ, ਜਾਗਰਿਤੀ ਗੌੜ, ਜਗਜੀਤ ਸਿੰਘ ਸਾਹਨੀ, ਮਹਿੰਦਰ ਸਿੰਘ ਜੱਗੀ, ਮਨਪ੍ਰੀਤ ਮੀਰਪੁਰੀ, ਮਨਿੰਦਰ ਕਾਫਰ, ਮਾਸਟਰ ਰਾਜ ਸਿੰਘ ਬਧੋਛੀ, ਰੀਤਿੰਦਰ ਸਿੰਘ, ਜਗਦੀਸ਼ ਜੱਗੀ, ਰਾਮ ਸਿੰਘ ਬੰਗ, ਹਰਦੀਪ ਕੌਰ ਜੱਸੋਵਾਲ, ਰਘਬੀਰ ਮਹਿਮੀ ਸਮੇਤ ਨਾਹਰ ਸਿੰਘ, ਯਸ਼ਪਾਲ ਬੇਦੀ, ਜਗਮੋਹਨ ਸਿੰਘ ਅਤੇ ਚਰਨ ਬੰਬੀਹਾ ਭਾਈ ਹਾਜਰ ਹੋਏ। ਫੋਟੋਗਰਾਫੀ ਅਤੇ ਵਟਸਐਪ ਲਿੰਕ ਲਈ ਵੀਡੀਓ ਜੋਗਾ ਸਿੰਘ ਧਨੋਲਾ ਅਤੇ ਭਾਗ ਸਿੰਘ ਕੰਬੋਜ ਵਲੋਂ ਬਣਾਈ ਗਈ। ਮੰਚ ਸੰਚਾਲਣ ਬਲਬੀਰ ਜਲਾਲਾਬਾਦੀ ਨੇ ਕੀਤਾ।

