ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ
ਸਾਲ 2013 ਚ ਵੀ ਪੈਟਰੋਲ ਦਾ ਮੁੱਲ 83 ਰੁਪਏ ਤੋਂ ਵੱਧ ਚੁਕਾ ਸੀ, ਜਿਸ ਨੂੰ ਭਾਜਪਾ ਵੱਲੋਂ ਸਾਲ 2014 ਚ ਘਟਾਇਆ ਸੀ- ਐੱਸ.ਕੇ. ਦੇਵ
ਪਟਿਆਲਾ, 17 ਸਤੰਬਰ (ਮਧੂਸਾਰ ਬਿਊਰੋ) ਅੱਜ ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਇਕਾਈ ਵੱਲੋਂ ਜ਼ਿਲ•ਾ ਪ੍ਰਧਾਨ ਐੱਸ.ਕੇ. ਦੇਵ ਦੀ ਅਗਵਾਈ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਬੜੇ ਹੀ ਧੂਮ-ਧੂਮ ਦੇ ਨਾਲ ਮਨਾਇਆ ਗਿਆ ਹੈ।
ਇਸ ਮੌਕੇ ਭਾਜਪਾ ਆਗੂਆਂ ਵੱਲੋਂ ਹਵਨ ਯੱਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਹੈ। ਸਮਾਗਮ ਦੌਰਾਨ ਭਾਜਪਾ ਆਗੂਆਂ ਵੱਲੋਂ ਪਹਿਲਾ ਹਵਨ ਕੀਤਾ ਗਿਆ ਉਸ ਤੋਂ ਬਾਅਦ ਸਾਰਿਆਂ ਨੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਭ ਨੂੰ ਵਧਾਈ ਦਿੱਤੀ ਗਈ ਹੈ।
ਇਸ ਮੌਕੇ ਭਾਜਪਾ ਦੇ ਜ਼ਿਲ•ਾ ਪ੍ਰਧਾਨ ਐੱਸ.ਕੇ. ਦੇਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਚ ਦੇਸ਼ ਦੀ ਕਮਾਨ ਸੰਭਾਲਦੇ ਹੋਏ ਦੇਸ਼ ਨੂੰ ਵਿਕਾਸ ਦੀ ਰਾਹ ਤੇ ਤੌਰ ਦਿੱਤਾ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਜਿਹੜੇ ਦੇਸ਼ ਪਹਿਲਾ ਭਾਰਤ ਨਾਲ ਗੱਲ ਕਰਨ ਲਈ ਵੀ ਰਾਜ਼ੀ ਨਹੀਂ ਹੁੰਦੇ ਸੀ ਅੱਜ ਉਹ ਭਾਰਤ ਨਾਲ ਮਿੱਲ ਕੇ ਵਪਾਰ ਕਰਨ ਦੀ ਗੱਲ ਕਰ ਰਹੇ ਹਨ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਕਾਰਜਾਂ ਦੇ ਚੱਲਦਿਆਂ ਹੀ ਸਾਲ 2019 ਚ ਮੁੜ ਤੋਂ ਦੇਸ਼ ਦੀ ਕਮਾਨ ਸੰਭਾਲਦੇ ਹੋਏ ਦੇਸ਼ ਨੂੰ ਵਿਕਾਸ ਕਰਦੇ ਹੋਏ ਬਹੁਤ ਅੱਗੇ ਲੈ ਕੇ ਜਾਣਗੇ।
ਦੇਵ ਨੇ ਕਿਹਾ ਕਿ ਵਰਤਮਾਨ ਸਮੇਂ ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਨੂੰ ਲੈ ਕੇ ਕਾਂਗਰਸ ਵੱਲੋਂ ਦੇਸ਼ ਭਰ ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਦਕਿ ਸਾਲ 2013 ਚ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਪੈਟਰੋਲ 83 ਰੁਪਏ ਤੋਂ ਵੱਧ ਚੁੱਕਾ ਸੀ, ਜਿਸ ਨੂੰ ਭਾਜਪਾ ਵੱਲੋਂ ਸਾਲ 2014 ਚ ਸਰਕਾਰ ਚ ਆਉਂਦਿਆਂ ਹੀ ਘਟਾਇਆ ਗਿਆ ਹੈ। ਉਨ•ਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਆਉਂਦੇ ਸਮੇਂ ਚ ਪਹਿਲਾ ਨਾਲੋਂ ਵੀ ਘੱਟ ਜਾਣਗੇ। ਇਸ ਤੋਂ ਇਲਾਵਾ ਦੇਵ ਨੇ ਕਿਹਾ ਕਿ ਨੋਟ ਬੰਦੀ ਅਤੇ ਜੀ.ਐੱਸ.ਟੀ. ਲਗਾਉਣਾ ਦੇਸ਼ ਦੀ ਅਰਥ ਵਿਵਸਥਾ ਨੂੰ ਸਹੀ ਕਰਨਾ ਸੀ, ਉਨ•ਾਂ ਕਿਹਾ ਕਿ ਇਸ ਨਾਲ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਰੋਕ ਲਗਾਈ ਗਈ ਹੈ।
ਭਾਜਪਾ ਆਗੂਆਂ ਵੱਲੋਂ ਹਵਨ ਯੱਗ ਤੋਂ ਬਾਅਦ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਹੈ। ਇਸ ਮੌਕੇ ਰਾਮੇਸ਼ ਵਰਮਾ, ਅਵਤਾਰ ਹੈਪੀ, ਰਾਮ ਕੁਮਾਰ ਗੋਇਲ, ਵਰੁਨ ਜਿੰਦਲ, ਤ੍ਰਿਭਵਨ ਗੁਪਤਾ, ਮਨਪ੍ਰੀਤ ਚੱਢਾ, ਮਨਦੀਪ ਸ਼ਰਮਾ, ਰਾਹੁਲ ਮਹਿਤਾ, ਪ੍ਰੇਮ ਸ਼ਰਮਾ, ਸੰਤ ਕਾਲੜਾ, ਕੁਸ਼ਲ ਸਿੰਘ, ਜਗਦੀਸ਼ ਚੌਧਰੀ, ਪਵਨ ਭੂਮੀ, ਸ਼ੰਟੀ ਗਿੱਲ, ਵਰਿੰਦਰ ਪਰਾਸ਼ਰ, ਮਾਹਿਪਾਲ ਪ੍ਰਦੀਪ ਸ਼ਰਮਾ, ਸੁਰਿੰਦਰ ਕੁਮਾਰ, ਰਾਮ ਕਿਸ਼ਨ ਤੇ ਵੱਡੀ ਗਿਣਤੀ ਚ ਭਾਜਪਾ ਆਗੂ ਵੀ ਹਾਜ਼ਰ ਰਹੇ ਹਨ।

