ਦੇਸ਼-ਵਿਦੇਸ਼ਪੰਜਾਬ

ਸ੍ਰੀ ਕਰਤਾਰਪੁਰ ਲਾਂਘੇ ‘ਤੇ ਗਰਮਾਈ ਸਿਆਸਤ, ਸਿੱਧੂ ਨਿਸ਼ਾਨੇ ‘ਤੇ

ਸ੍ਰੀ ਕਰਤਾਰਪੁਰ ਲਾਂਘੇ ‘ਤੇ ਗਰਮਾਈ ਸਿਆਸਤ, ਸਿੱਧੂ ਨਿਸ਼ਾਨੇ ‘ਤੇ
ਪਟਿਆਲਾ 18 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨੂੰ ਲੈ ਕੇ ਪੂਰੀ ਤਰ੍ਹਾਂ ਸਿਆਸਤ ਗਰਮਾਈ ਹੋਈ ਹੈ।

ਸਿੱਧੂ ਵੱਲੋਂ ਪਾਕਿ ਸੈਨਾ ਮੁਖੀ ਬਾਜਵਾ ਨੂੰ ਜੱਫੀ ਪਾਏ ਜਾਣ ‘ਤੇ ਇਹ ਮਾਮਲਾ ਗਰਮਾਇਆ ਸੀ, ਪਰ ਅੱਜ ਤੱਕ ਨਾ ਤਾਂ ਲਾਂਘਾ ਖੁੱਲ੍ਹਣ ਨੂੰ ਲੈ ਕੇ ਕੋਈ ਕਵਾਇਦ ਸ਼ੁਰੂ ਹੋਈ ਤੇ ਨਾ ਹੀ ਇਹ ਵਿਵਾਦ ਰੁਕਦਾ ਨਜ਼ਰ ਆ ਰਿਹਾ, ਲਾਂਘਾ ਖੁੱਲ੍ਹਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਗਈ, ਪਰ ਵਿਦੇਸ਼ ਰਾਜ ਮੰਤਰੀ ਨੇ ਇਕ ਟੁੱਕ ਜਵਾਬ ਦਿੰਦਿਆਂ ਆਖ ਦਿੱਤਾ ਲਾਂਘਾ ਖੋਲ੍ਹੇ ਜਾਣ ‘ਤੇ ਪਾਕਿਸਤਾਨ ਨੇ ਅਜੇ ਤੱਕ ਕੋਈ ਪ੍ਰਸਤਾਵ ਨਹੀਂ ਭੇਜਿਆ ਅਤੇ ਇਹ ਮਾਮਲਾ ਲੰਬੇ ਸਮੇਂ ਤੋਂ ਹਵਾ ‘ਚ ਲਟਕ ਰਿਹਾ। ਵਿਦੇਸ਼ ਰਾਜ ਮੰਤਰੀ ਦੇ ਇਸ ਬਿਆਨ ਨਾਲ ਸਿੱਧੂ ਬਨਾਮ ਅਕਾਲੀ ਦਲ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ। ਦੂਜੇ ਪਾਸੇ ਦਿੱਲੀ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਸਿੱਧੂ ਨੂੰ ਨਿਸ਼ਾਨੇ ‘ਤੇ ਲੈ ਰਹੇ।
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸਿੱਧੂ ਵੱਲੋਂ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਹਿਜ਼ ਡਰਾਮੇਬਾਜ਼ੀ ਕਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ਪਾਕਿ ਸੈਨਾ ਮੁਖੀ ਨੂੰ ਪਾਈ ਜੱਫੀ ਵਿਵਾਦ ਤੋਂ ਬਚਣ ਲਈ ਸਿੱਧੂ ਨੇ ਲਾਂਘੇ ‘ਤੇ ਝੂਠ ਬੋਲਕੇ ਦੇਸ਼ ਨਾਲ ਗੱਦਾਰੀ ਕੀਤੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਜੱਫੀ ਪਾਕਿ ਦੇ ਨਵਾਂ ਚੰਦ ਚਾੜਿਆ ਅਤੇ ਝੂਠ ਬੋਲ ਕੇ ਹੁਣ ਬੱਚਦਾ ਫਿਰ ਰਿਹਾ ਹੈ। ਮਜੀਠੀਆ ਨੇ ਆਖਿਆ ਸਿੱਧੂ ਨੇ ਝੂਠ ਬੋਲਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਜਦਕਿ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੱਧੂ ਨੇ ਕਰਤਾਰਪੁਰ ਲਾਂਘੇ ‘ਤੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿ ਸੈਨਾ ਦੇ ਮੁਖੀ ਦੇ ਇਸ਼ਾਰੇ ‘ਤੇ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਦੀਆਂ ਜਾਨਾਂ ਤੱਕ ਲੈ ਲਈਆਂ ਗਈਆਂ, ਧੀਆਂ, ਮਾਵਾਂ ਅਤੇ ਭੈਣਾਂ ਨੂੰ ਵਿਧਵਾਵਾਂ ਤੱਕ ਕਰ ਦਿੱਤਾ ਗਿਆ ਅਤੇ ਸੁਸ਼ਮਾ ਸਵਰਾਜ ਨੇ ਵੀ ਨਰਾਜ਼ਗੀ ਪ੍ਰਗਟ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਰਿਆਂ ਲਈ ਖੁੱਲ੍ਹਣਾ ਚਾਹੀਦਾ ਅਤੇ ਸਿੱਧੂ ਇਸ ਮੁੱਦੇ ‘ਤੇ ਸਿਆਸਤ ਕਰਨ ਤੋਂ ਪ੍ਰਹੇਜ਼ ਕਰੇ।

Leave a Reply

Your email address will not be published. Required fields are marked *