ਹਰਿਆਣਾਦੇਸ਼-ਵਿਦੇਸ਼

ਪਲਵਲ ਜਿਲ੍ਹਾ ਵਿਚ 7 ਨਵੀਂ ਰੇਤ ਦੀਆਂ ਖਾਨਾਂ ਦੀ ਹੋਵੇਗੀ ਈ-ਆਕਸ਼ਨ, ਅਵੈਧ ਖਨਨ ‘ਤੇ ਲੱਗੇਗੀ ਰੋਕ – ਮੂਲਚੰਦ ਸ਼ਰਮਾ

ਮੁੱਖ ਮੰਤਰੀ ਨੇ ਨਵੀਂ ਖਾਨਾਂ ਦੀ ਆਕਸ਼ਨ ਵਿਚ ਆ ਰਹੀ ਸਾਰੀ ਰੁਕਾਵਟਾਂ ਨੂੰ ਕੀਤਾ ਦੂਰ – ਮੂਲਚੰਦ ਸ਼ਰਮਾ

25 ਅਪ੍ਰੈਲ 2022 ਨੂੰ ਸਵੇਰੇ 10 ਵਜੇ ਹੋਵੇਗੀ ਈ-ਆਕਸ਼ਨ, ਸਰਕਾਰ ਨੂੰ ਹੋਵੇਗਾ ਰਿਵੇਨਿਯੂ ਦਾ ਲਾਭ

ਚੰਡੀਗੜ੍ਹ, 13 ਅਪ੍ਰੈਲ (ਮਧੂਸਾਰ ਬਿਊਰੋ)- ਹਰਿਆਣਾ ਦੇ ਖਨਨ ਅਤੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਪਲਵਲ ਜਿਲ੍ਹਾ ਵਿਚ ਅਵੈਧ ਖਨਨ ‘ਤੇ ਪੂਰੀ ਤਰ੍ਹਾ ਨਾਲ ਰੋਕ ਲੱਗੇਗੀ ਜਿਲ੍ਹਾ ਵਿਚ 25 ਅਪ੍ਰੈਲ, 2022 ਨੂੰ ਸਵੇਰੇ 10 ਵਜੇ 7 ਨਵੀਂਆਂ ਰੇਤ ਦੀ ਖਾਨਾਂ ਦੀ ਈ-ਆਕਸ਼ਨ ਹੋਣ ਜਾ ਰਹੀ ਹੈ। ਇਸ ਤੋਂ ਸਰਕਾਰ ਨੂੰ ਵੀ ਰੇਵੀਨਿਯੂ ਦਾ ਲਾਭ ਹੋਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਲਾਂ ਨਾਂਲ ਇੰਨ੍ਹਾ ਨਵੀਂ ਖਾਨਾਂ ਦੀ ਈ-ਆਕਸ਼ਨ ਵਿਚ ਆਉਣ ਵਾਲੀ ਸਾਰੇ ਰੁਕਾਵਟਾਂ ਦੂਰ ਹੋਈਆਂ ਹਨ। ਸ੍ਰੀ ਮੂਲਚੰਦ ਸ਼ਰਮਾ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

Leave a Reply

Your email address will not be published. Required fields are marked *