ਕਾਂਗਰਸੀ ਗੁੰਡਿਆਂ ਵੱਲੋਂ ਸ਼ਰੇਆਮ ਅਕਾਲੀ ਆਗੂ ਦੀ ਕੀਤੀ ਗਈ ਕੁੱਟ ਮਾਰ ਅਤੇ ਫੇਰ ਕੀਤਾ ਝੂਠਾ ਕੇਸ ਦਰਜ:ਵਿਧਾਇਕ ਚੰਦੂਮਾਜਰਾ
ਚੋਣਾਂ ਦੌਰਾਨ ਹਲਕਾ ਸਨੌਰ ਦੇ ਇੱਕ ਦਰਜਨ ਪਿੰਡਾਂ ਵਿਚ ਹੋ ਸਕਦੀ ਹੈ ਹਿੰਸਾ ਅਤੇ ਬੂਥ ਕੈਪਚਰਿੰਗ।
-ਸ਼ੇਰ ਸਿੰਘ ਪੰਜੇਟਾਂ ‘ਤੇ ਕੋਈ ਆਂਚ ਆਈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਹੋਵੇਗੀ ਜਿੰਮੇਵਾਰ
ਪਟਿਆਲਾ, 18 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿੰਡ ਮਿਹੋਣ ਵੋਟਾਂ ਤੋਂ ਦੋ ਦਿਨ ਪਹਿਲਾਂ ਅਕਾਲੀ ਆਗੂ ਪ੍ਰਿੰਸਪਾਲ ਸਿੰਘ ਦੀ ਕੀਤੀ ਗਈ ਕੁੱਟਮਾਰ ਅਤੇ ਪ੍ਰਿੰਸਪਾਲ ਸਮੇਤ ਪਿੰਡ ਦੇ ਸਮੁੱਚੇ ਅਕਾਲੀ ਆਗੂਆਂ ‘ਤੇ ਉਲਟਾ ਕੇਸ ਦਰਜ਼ ਕੀਤਾ ਗਿਆ ਤਾਂ ਕਿ ਕੋਈ ਪਿੰਡ ਵਿਚ ਅਕਾਲੀ ਦਲ ਦਾ ਬੂਥ ਨਾ ਲਗਾ ਸਕੇ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਇਸ ਮਾਮਲੇ ਦੇ ਸਬੰਧ ਵਿਚ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਦੱਸਿਆ ਕਿ ਪ੍ਰਿੰਸਪਾਲ ‘ਤੇ ਹਮਲਾ ਕੀਤਾ ਗਿਆ ਅਤੇ ਉਸ ਨੇ ਕਿਸੇ ਦੇ ਘਰ ਵੜ ਕੇ ਜਾਨ ਬਚਾਈ ਅਤੇ ਬਾਹਰ ਤੋਂ ਹੈਰੀਮਾਨ ਦੇ ਗੁੰਡਿਆਂ ਵੱਲੋਂ ਲਲਕਾਰੇ ਮਾਰ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਿੰਸਪਾਲ ਸਿੰਘ ਨੂੰ ਥਾਣੇ ਲਿਜਾਇਆ ਗਿਆ ਅਤੇ ਲੋਕਾਂ ਦੇ ਦਬਾਅ ਤੋਂ ਬਾਅਦ ਰਾਤ ਨੂੰ 11.30 ਵਜੇ ਛੱਡਿਆ ਗਿਆ। ਹੈਰਾਨੀ ਉਦੋਂ ਹੋਈ ਜਦੋਂ ਨਾ ਕੇਵਲ ਪਿੰ੍ਰਸਪਾਲ ਸਿੰਘ ‘ਤੇ ਸਗੋਂ ਪਿੰਡ ਦੀ ਸਮੁੱਚੀ ਅਕਾਲੀ ਦਲ ਦੀ ਟੀਮ ‘ਤੇ ਕੇਸ ਦਰਜ਼ ਕਰ ਦਿੱਤਾ ਗਿਆ ਤਾ ਕੋਈ ਬੂਥ ਲਗਾਉਣ ਜੋਗਾ ਨਾ ਰਹੇ। ਉਹਨਾਂ ਕਿਹਾ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਂਗਰਸੀ ਸ਼ਰੇਆਮ ਹਥਿਆਰ ਚੁੱਕੀ ਘੁੰਮ ਰਹੇ ਹਨ ਅਤੇ ਜੇਕਰ ਪੁਲਸ ਉਹਨਾਂ ਦੇ ਹਥਿਆਰ ਜਮ੍ਹਾਂ ਨਹੀਂ ਕਰਵਾਏ ਤਾਂ ਨਿਸਚਿਤ ਤੌਰ ‘ਤੇ ਕੋਈ ਵੱਡੀ ਘਟਨਾ ਹੋਵੇਗੀ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਦੇ ਸਾਬਕਾ ਚੇਅਰਮੈਨ ਸ਼ੇਰ ਸਿੰਘ ਪੰਜੇਟਾਂ ਨੂੰ ਸਰੇਆਮ ਉਸ ਦੇ ਪਿੰਡ ਜਾ ਕੇ ਧਮਕੀਆਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਹੈਰੀਮਾਨ ਹਰ ਗੱਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੀ ਸਰਪ੍ਰਸਤੀ ਦੱਸਦੇ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਜੇਕਰ ਸ਼ੇਰ ਸਿੰਘ ਪੰਜੇਟਾਂ ‘ਤੇ ਕੋਈ ਵੀ ਹਮਲਾ ਹੁੰਦਾ ਹੈ ਤਾਂ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਜਿੰਮੇਵਾਰ ਹੋਣਗੇ।
ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਕਾਂਗਰਸੀਆਂ ਦੇ ਨਿਸ਼ਾਨੇ ‘ਤੇ ਥੇਹੜੀ, ਫਿਲੋਲੀ, ਨੰਦਗੜ੍ਹ, ਰਾਜਗੜ੍ਹ, ਮਿਹੋਣ, ਪੰਜੇਟਾਂ, ਕਰਹੜੀ, ਛੰਨਾ ਪਿੰਡ ਵਿਸ਼ੇਸ ਤੌਰ ‘ਤੇ ਹਨ ਅਤੇ ਇਥੇ ਪੁਲਸ ਤੋਂ ਵਿਸੇਸ਼ ਪ੍ਰਬੰਧ ਕੀ ਮੰਗ ਕੀਤੀ ਗਈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਜਿਸ ਸ਼ਬਦਾਵਾਲੀ ਦਾ ਪ੍ਰਯੋਗ ਹੈਰੀਮਾਨ ਵੱਲੋਂ ਕੀਤਾ ਜਾਂਦਾ ਹੈ, ਉਹ ਕਿਸੇ ਰਾਜਸੀ ਆਗੂ ਨਹੀਂ ਹੋ ਸਕਦੀ। ਇਸ ਲਈ ਚੋਣਾਂ ਤੋਂ ਬਾਅਦ ਉਹ ਬੁਧੀਜੀਵੀ ਵਰਗ ਦਾ ਦਾ ਇਕੱਠ ਬੁਲਾ ਕੇ ਹੈਰੀਮਾਨ ਨੂੰ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੈਂਬਰਸ਼ਿਪ ਤੋਂ ਲਾਂਬੇ ਕਰਨ ਦੀ ਮੰਗ ਕਰਨਗੇ। ਕਿਉਂਕਿ ਐਨੀ ਵੱਡੀ ਉਚ ਸਿੱਖਿਆ ਸੰਸਥਾ ਦੀ ਸਿੰਡੀਕੇਡ ਦਾ ਮੈਂਬਰ ਅਜਿਹਾ ਆਗੂ ਕਿਸੇ ਵੀ ਕੀਮਤ ‘ਤੇ ਨਹੀਂ ਹੋ ਸਕਦਾ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸੰਦੀਪ ਸਿੰਘ ਰਾਜਾ ਤੁੜ, ਜਸਪ੍ਰੀਤ ਬੱਤਾ, ਰਵਿੰਦਰ ਸਨੋਰ, ਵਰਿੰਦਰ ਡਕਾਲਾ, ਜਤਿੰਦਰ ਪਹਾੜੀਪੁਰ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ
ਮਿਹੋਣ ਪਿੰਡ ਵਿਚ ਇਸਤਰੀ ਅਕਾਲੀ ਦਲ ਨੇ ਸਾਂਭਿਆ ਮੋਰਚਾ
ਕਾਂਗਰਸ ਸਰਕਾਰ ਵੱਲੋਂ ਅਕਾਲੀ ਆਗੂਆਂ ‘ਤੇ ਕੇਸ ਦਰਜ਼ ਕਰਕੇ ਕੀਤੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਪਿੰਡ ਮਿਹੋਣ ਦੀ ਇਸਤਰੀ ਅਕਾਲੀ ਦਲ ਵੱਲੋਂ ਮੋਰਚਾ ਸਾਂਭ ਲਿਆ ਗਿਆ ਹੈ ਅਤੇ ਪੰਜਾਬ ਵਿਚ ਪਹਿਲਾ ਬੂਥ ਹੋਵੇਗਾ, ਜਿਥੇ ਮਹਿਲਾ ਹੀ ਏਜੰਟ ਹੋਣਗੀਆਂ ਅਤੇ ਸਾਰਾ ਬੂਥ ਹੀ ਸਾਂਭਣਗੀਆਂ। ਕਿਉਂÎਕਿ ਪਿੰਡ ਦੇ ਸਾਰੇ ਹੀ ਅਕਾਲੀਆਂ ਦੇ ਖਿਲਾਫ ਝੂਠੇ ਕੇਸ ਦਰਜ਼ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਅਕਾਲੀ ਦਲ ਦਾ ਬੂਥ ਸਾਂਭਣ ਵਾਲਾ ਨਾ ਬਚੇ, ਪਰ ਅਕਾਲੀ ਦਲ ਨੇ ਹਮੇਸ਼ਾਂ ਹੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ।

