ਪਟਿਆਲਾ

ਗੰਗਾ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਪਟਿਆਲਾ ਵਲੋਂ ਸ਼ਹੀਦ-ਏ-ਆਜ਼ਮ ਹਰਿਆਵਲ ਲਹਿਰ ਤਹਿਤ ਰੁੱਖਾਂ ਦਾ ਲੰਗਰ ਲਗਾਇਆ ਗਿਆ।

ਸਾਨੂੰ ਆਪਣੇ ਜੀਵਨਕਾਲ ਦੋਰਾਨ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ (ਲਾਲਸਿੰਘ)

ਪਟਿਆਲਾ 24 ਜੁਲਾਈ (ਮਧੂਸਾਰ ਬਿਊਰੋ) ਗੰਗਾ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਪਟਿਆਲਾ ਵਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਹਰਿਆਵਲ ਲਹਿਰ ਤਹਿਤ 225 ਫਲਦਾਰ ਅਤੇ ਛਾਂਦਾਰ ਰੁੱਖਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਨੇ ਕਿਹਾ ਕਿ ਰੁੱਖ ਸਾਨੂੰ ਦਵਾਈਆਂ, ਫਲ, ਛਾਂ ਅਤੇ ਕੁਦਰਤੀ ਵਾਤਾਵਰਣ ਨੂੰ ਸਾਫ ਅਤੇ ਸ਼ੁੱਧ ਰੱਖਦੇ ਹੋਏ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਦੇ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ। ਆਉਣ ਵਾਲੇ ਸਮੇਂ ਵਿੱਚ ਜੇਕਰ ਅਸੀਂ ਧਰਤੀ ਅਤੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਸਾਨੂੰ ਇਸਦੇ ਭਿਆਨਕ ਖਾਮਿਆਜ਼ੇ ਭੁਗਤਣੇ ਪੈਣਗੇ, ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨਕਾਲ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਪੌਦਿਆਂ ਦੀ ਦੇਖਭਾਲ ਲਈ ਵੀ ਸਾਨੂੰ ਵਚਨਬੱਧ ਹੋਣਾ ਪਵੇਗਾ ਤਾਂ ਹੀ ਅਸੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਦੇ ਸਕਾਂਗੇ।

ਇਸ ਮੌਕੇ ਸ੍ਰੀ ਕਰਮਵੀਰ ਸਿੰਘ ਤੂਰ ਡੀਐੱਸਪੀ ਟ੍ਰੈਫਿਕ ਜੀ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਟੀ.ਸੀ ਸ਼ਰਮਾ ਰਿਟਾ. ਡੀ.ਐਮ. ਵੇਅਰਹਾਊਸ, ਪਰਦੀਪ ਸ਼ਰਮਾ ਕੋਚ, ਸੰਦੀਪ ਸ਼ਰਮਾਂ, ਜਗਜੀਤ ਸਿੰਘ ਗਿੱਲ, ਏ ਐਸ ਆਈ ਮਾਮ ਚੰਦ, ਪੀ.ਐਸ.ਓ. ਡੀ.ਐੱਸ. ਪੀ.ਟ੍ਰੈਫਿਕ ਅਤੇ ਟੀਮ ਡਾ.ਬਲਬੀਰ ਸਿੰਘ ਏਮ.ਐਲ.ਏ ਪਟਿਆਲਾ ਦਿਹਾਤੀ ਜੀ ਵੱਲੋਂ ਜਗਦੀਪ ਸਿੰਘ ਜੱਗਾ.ਜਸਬੀਰ ਸਿੰਘ ਗਾਂਧੀ, ਗੱਜਣ ਸਿੰਘ, ਮਾਣਿਕ ਗੋਇਲ, ਵਿਜੇ ਗੋਇਲ, ਅਮਰਜੀਤ ਭਾਟੀਆ ਮਨਦੀਪ ਵਿਰਦੀ, ਮੈਡਮ ਪਰਮਜੀਤ ਕੌਰ ਸੋਸਾਇਟੀ ਮੈਂਬਰ ਰੇਨੂ ਰਾਣੀ, ਉਰਮਿਲਾ ਰਾਣੀ, ਬਲਜਿੰਦਰ ਕੌਰ, ਆਸ਼ਾ ਰਾਣੀ, ਸ਼ਾਮ ਸੁੰਦਰ, ਮਯੰਕ ਆਦਿ ਹਾਜ਼ਰ ਹਨ।

Leave a Reply

Your email address will not be published. Required fields are marked *