ਚੋਣ ਲੁੱਟਣ ਦੀ ਤਾਕ ‘ਚ ਕਾਂਗਰਸ, ਮਜੀਠੀਆ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਕਾਂਗਰਸ ਵੱਲੋਂ ਅਕਾਲੀ ਉਮੀਦਵਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੁੱਧ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਾਂਗਰਸ ਐਮਰਜੈਂਸੀ ਵਰਗਾ ਮਾਹੌਲ ਪੈਦਾ ਕਰਕੇ ਗੁੰਡਾਗਰਦੀ ਨਾਲ ਪੰਚਾਇਤੀ ਚੋਣ ਲੁੱਟਣਾ ਚਾਹੁੰਦੀ, ਜਿਸ ਦਾ ਜਵਾਬ ਲੋਕ ਵੋਟਾਂ ਪਾ ਕੇ ਦੇਣਗੇ।
ਮਜੀਠੀਆ ਨੇ ਕਿਹਾ ਚੋਣਾਂ ‘ਚ ਵੀਡੀਓਗਰਾਫੀ ਨਹੀਂ ਕੀਤੀ ਜਾ ਰਹੀ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ..ਮਜੀਠੀਆ ਆਖਿਆ ਜੇ ਅਜਿਹਾ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਹੋਵੇਗੀ, ਉਨ੍ਹਾਂ ਅਕਾਲੀ ਉਮੀਦਵਾਰਾਂ ਦੇ ਦੀ ਜਿੱਤ ਦੇ ਦਾਅਵਾ ਵੀ ਕੀਤਾ ਹੈ।

