ਪਟਿਆਲਾ

ਪਟਿਆਲਾ ਪੁਲਸ ਗੁੰਡਾਗਰਦੀ ਕਰਨ ਵਾਲਿਆਂ ਦੇ ਕਾਰਵਾਈ ਕਰਨ ਤੋਂ ਕਤਰਾ ਰਹੀ : ਹਰਿੰਦਰਪਾਲ ਚੰਦੂਮਾਜਰਾ

ਬੂਥ ਕੈਪਚਰਿੰਗ ਕਰਕੇ ਕਾਂਗਰਸ ਨੇ ਇਖਲਾਖੀ ਹਾਰ ਕਬੂਲੀ:ਹਰਪਾਲਪੁਰ
ਪਟਿਆਲਾ, 20 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਵਿਚ ਹੋਈ ਹਿੰਸਾਂ ਅਤੇ ਬੂਥ ਕੈਪਚਰਿੰਗ ਕਰਨ ਅਤੇ ਖੁਲੇਆਮ ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ ਪੁਲਸ ਨੂੰ ਸ਼ਿਕਾਇਤਾਂ ਦੇਣ, ਪੁਖਤਾ ਸਬੂਤ ਦੇਣ ਦੇ ਬਾਵਜੂਦ ਵੀ ਪੁਲਸ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ।

ਵਿਧਾਇਕ ਚੰਦੂਮਾਜਰਾ ਇਸ ਮਾਮਲੇ ਨੂੰ ਲੈ ਕੇ ਅੱਜ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੂੰ ਵੀ ਮਿਲੇ। ਉਹ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਅਗਲੀ ਕਾਰਵਾਈ ਲਈ ਵਰਕਰਾਂ ਦੀ ਬੁਲਾਈ ਗਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਹੈਰੀਮਾਨ ਦੀ ਸ਼ਹਿ ‘ਤੇ ਦੋ ਥਾਵਾਂ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਸ਼ਰੇਆਮ ਗੱਡੀਆਂ ਭੰਨੀਆਂ ਗਈਆਂ ਅਤੇ ਅਕਾਲੀ ਵਰਕਰਾਂ ਅਤੇ ਆਗੂਆਂ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਕੀਤੇ, ਬਾਵਜੂਦ ਇਸ ਦੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਸਭ ਤੋਂ ਜਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੋਣਾਂ ਵਿਚ ਬੂਥਕੈਪਚਰਿੰਗ ਦੇ ਲਈ ਹਰਿਆਣਾ ਤੋਂ ਗੁੰਡਾ ਅਨਸਰ ਮੰਗਵਾਏ ਗਏ, ਜਿਨ੍ਹਾਂ ਫੜ ਕੇ ਪੁਲਸ ਦੇ ਹਵਾਲੇ ਕੀਤਾ ਅਤੇ ਪੁਲਸ ਨੂੰ ਉਹਨਾਂ ਵੱਲੋਂ ਸਟੇਟਮੈਂਟ ਵੀ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪੁਲਸ ਹਥਿਆਰਾਂ ਦੀ ਬਰਾਮਦਗੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ। ਉਹਨਾਂ ਕਿਹਾ ਕਿ ਕਾਂਗਰਸ ਨੇ ਜਿਥੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ ਕੀਤੀ, ਉਥੇ ਲੋਕਾਂ ਦਾ ਜਮਹੂਰੀ ਅਧਿਕਾਰ ਵੀ ਖੋਹਿਆ। ਵਿਧਾਇਕ ਚੰਦੂਮਾਜਰਾ ਨੇ ਮੰਗ ਕੀਤੀ ਕਿ 22 ਸਤੰਬਰ ਨੂੰ ਹੋਣ ਵਾਲੀ ਗਿਣਤੀ ਦੀ ਵੀ ਵੀਡਿਉਗ੍ਰਾਫੀ ਕਰਵਾਈ ਜਾਣੀ ਚਾਹੀਦੀ ਹੈ, ਤਾਂ ਕਿ ਕਿਸੇ ਤਰ੍ਰਾਂ ਦੀ ਗੜ੍ਹਬੜੀ ਨਾ ਹੋ ਸਕੇ।
ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਵਿਚ ਗੁੰਡਾਗਰਦੀ ਅਤੇ ਬੂਥ ਕੈਪਚਰਿੰਗ ਕਰਕੇ ਜਿਥੇ ਆਪਣੀ ਇਖਲਾਕੀ ਹਾਰ ਕਬੂਲ ਕਰ ਲਈ ਹੈ, ਉਥੇ ਲੋਕਤੰਤਰ ਦਾ ਹੱÎਤਿਆ ਵੀ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੌਂ ਕੀਤਾ ਗਿਆ ਇੱਕ ਵੀ ਵਾਆਦਾ ਪੁਰਾ ਨਹੀਂ ਹੋਇਆ ਅਤੇ ਜਦੋਂ ਕਾਂਗਰਸ ਨੂੰ ਇਹ ਅਹਿਸਾਸ ਹੋ ਗਿਆ ਕਿ ਲੋਕ ਚੋਣਾਂ ਵਿਚ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਜਾ ਰਹੇ ਹਨ ਤਾਂ ਉਹਨਾਂ ਵੱਲੋਂ ਬੂਥ ਕੈਪਚਰਿੰਗ ਕਰਕੇ ਉਸ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਗੁਰਜੰਟ ਸਿੰਘ ਨੂਰਖੇੜੀਆਂ, ਕੁਲਦੀਪ ਸਿੰਘ ਹਰਪਾਲਪੁਰ, ਜਸਬੀਰ ਸਿੰਘ ਬਘੋਰਾ, ਸੁਖਜੀਤ ਸਿੰਘ ਰਾਠੀਆਂ, ਭੁਪਿੰਦਰ ਸਿੰਘ ਪਿੰਡ ਚੌਰਾ, ਸੁਖਵਿੰਦਰ ਸਿੰਘ ਨੂਰਖੇੜੀਆਂ, ਜਸਪ੍ਰੀਤ ਸਿੰਘ ਬੱਤਾ, ਜਤਿੰਦਰ ਸਿੰਘ ਪਹਾੜੀਪੁਰ, ਰਵਿੰਦਰ ਸਿੰਘ ਸਨੋਰ, ਵਰਰਿੰਦਰ ਡਕਾਲਾ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *