ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਮੋਦੀ ਨਿਸ਼ਾਨੇ ‘ਤੇ ਛੋਟੇ ਲੋਕਾਂ ਦੀ ਦੂਰਦਰਸ਼ੀ ਸੋਚ ਨਹੀਂ ਹੁੰਦੀ : ਇਮਰਾਨ ਖਾਨ

ਨਵੀਂ ਦਿੱਲੀ 22 ਸਤੰਬਰ (ਮਧੂਸਾਰ ਬਿਊਰੋ) ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਰੱਦ ਹੋਣ ਤੋਂ ਬੌਖਲਾਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਬਾਅਦ ਹੁਣ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੋਹਾਂ ਗੁਆਂਢੀ ਦੇਸ਼ਾਂ ‘ਚ ਸ਼ਾਤੀ ਬਹਾਲੀ ਦੀ ਪਹਿਲ ‘ਤੇ ਭਾਰਤ ਦਾ ਨਾਕਾਰਾਤਮਕ ਰਵੱਈਆ ਨਿਰਾਸ਼ਾਜਨਕ ਹੈ।

ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਵਗੈਰ ਆਪਣੇ ਟਵੀਟ ‘ਚ ਕਿਹਾ ਕਿ ਸ਼ਾਂਤੀ ਬਹਾਲੀ ਲਈ ਗੱਲਬਾਤ ਲਈ ਮੇਰੀ ਪਹਿਲ ‘ਤੇ ਭਾਰਤ ਨੇ ਹੰਕਾਰੀ ਤੇ ਨਾਕਾਰਾਤਮਕ ਪ੍ਰਤੀਕਿਆ ਦਿੱਤੀ ਹੈ, ਜਿਸਤੋਂ ਮੈਂ ਬਹੁਤ ਨਿਰਾਸ਼ ਹਾਂ ਹਾਲਾਂਕਿ ਮੈਂ ਪੂਰੀ ਜ਼ਿੰਦਗੀ ਛੋਟੇ ਲੋਕਾਂ ਨੂੰ ਮਿਲਿਆ ਹਾਂ, ਜੋ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ ਪਰ ਉਨ੍ਹਾਂ ਕੋਲ ਦੂਰਦਰਸ਼ੀ ਸੋਚ ਨਹੀਂ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਜੰਮੂ ਕਸ਼ਮੀਰ ‘ਚ 3 ਪੁਲਸ ਕਰਮਚਾਰੀਆਂ ਤੇ ਬੀ.ਐੱਸ.ਐੱਫ. ਦੇ ਇਕ ਜਵਾਨ ਦੀ ਬੇਰਹਿਮੀ ਨਾਲ ਹੱਤਿਆ ਤੇ ਪਾਕਿਸਤਾਨ ਵਲੋਂ ਅੱਤਵਾਦੀ ਬੁਰਹਾਨ ਵਾਨੀ ਸਹਿਤ 20 ਅੱਤਵਾਦੀਆਂ ਦੀ ਡਾਕ ਟਿਕਟ ਜਾਰੀ ਕੀਤੇ ਜਾਣ ਨੂੰ ਲੈ ਕੇ ਨਾਰਾਜ਼ਗੀ ਜਤਾਉਂਦਿਆਂ ਸੁਸ਼ਮਾ ਤੇ ਕੁਰੈਸ਼ੀ ‘ਚ ਪ੍ਰਸਤਾਵਿਤ ਮੁਲਾਕਾਤ ਰੱਦ ਕਰ ਦਿੱਤੀ ਸੀ।
ਕੁਰੈਸ਼ੀ ਨੇ ਵਿਦੇਸ਼ ਮੰਤਰੀ ਪੱਧਰ ਦੀ ਇਹ ਮੁਲਾਕਾਤ ਰੱਦ ਹੋਣ ਨੂੰ ਦੁੱਖਦਾਈ ਦੱਸਦਿਆਂ ਕਿਹਾ ਕਿ ਭਾਰਤ ਨੇ ਸਾਕਾਰਾਤਮਕ ਪ੍ਰਤੀਕ੍ਰਿਆ ਨਹੀਂ ਦਿੱਤੀ ਤੇ ਭਾਰਤ ਨੇ ਇਕ ਵਾਰ ਫਿਰ ਸ਼ਾਂਤੀ ਦਾ ਮੌਕਾ ਗੁਆ ਦਿੱਤਾ ਹੈ।

Leave a Reply

Your email address will not be published. Required fields are marked *