ਪੰਜਾਬਪਟਿਆਲਾ

ਰਜਿੰਦਰਾ ਹਸਪਤਾਲ ਵਿਖੇ ਸ਼ੁਰੂ ਕੀਤੀ ”ਕੰਮ ਛੋੜ ਹੜਤਾਲ” ਦੂਜੇ ਦਿਨ ਵੀ ਜਾਰੀ

ਪਟਿਆਲਾ 25 ਸਤੰਬਰ (ਮਧੂਸਾਰ ਬਿਊਰੋ) ਇੰਪਲਾਈਜ਼ ਜੁਆਇੰਟ ਐਕਸ਼ਨ ਕਮੇਟੀ ਰਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ, ਆਯੂਰਵੈਦਿਕ ਹਸਪਤਾਲ, ਮੈਡੀਕਲ ਕਾਲਜ, ਡੈਂਟਲ ਕਾਲਜ ਅਤੇ ਆਯੂਰਵੈਦਿਕ ਕਾਲਜ ਪਟਿਆਲਾ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਸ਼ੁਰੂ ਕੀਤੀ ”ਕੰਮ ਛੋੜ ਹੜਤਾਲ” ਅੱਜ ਦੂਜੇ ਦਿਨ ਵੀ ਜਾਰੀ ਰਹੀ।

ਸਰਕਾਰ ਅਤੇ ਹਸਪਤਾਲ ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਹਸਪਤਾਲ ਦੇ ਵਾਰਡਾਂ ਅਤੇ ਆਊਟਡੋਰਾਂ ਵਿੱਚ ਰੈਲੀ ਕੱਢਕੇ ਪ੍ਰਿੰਸੀਪਲ ਮੈਡੀਕਲ ਕਾਲਜ ਦਫ਼ਤਰ ਸਾਹਮਣੇ ਧਰਨਾ ਲਾਇਆ, ਧਰਨੇ ਵਿੱਚ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਖਾਲੀ ਅਸਾਮੀਆਂ ਪੱਕੀ ਭਰਤੀ ਰਾਹੀਂ ਭਰਨਾ, ਕੱਚੇ ਕਾਮੇ ਪੱਕੇ ਕਰਨਾ, ਤਰਸ ਅਧਾਰਿਤ ਕੇਸਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨਾ, ਵਿਭਾਗੀ ਡਰਾਫਟ ਰੂਲਾਂ ਨੂੰ ਨੋਟੀਫਾਈ ਕਰਵਾਉਣਾ, ਕਰਮਚਾਰੀਆਂ ਦੇ ਰਿਹਾਇਸ਼ੀ ਕੁਆਟਰ ਨਵੇਂ ਬਣਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਲਾਗੁ ਕਰਨਾ ਆਦਿ ਬਾਰੇ ਬੋਲਦਿਆਂ ਸਾਥੀ ਰਾਮ ਕਿਸ਼ਨ ਪ੍ਰਧਾਨ ਨੇ ਪੰਜਾਬ ਸਰਕਾਰ ਅਤੇ ਹਸਪਤਾਲ ਪ੍ਰਧਾਨ ਨੂੰ ਆਰੜੇ ਹੱਥੀ ਲੈਂਦਿਆਂ ਕਿਹਾ ਕਿ ਹਸਪਤਾਲ ਪ੍ਰਸ਼ਾਸ਼ਨ ਕਰਮਚਾਰੀ ਹਿੱਤਾਂ ਨਾਲ ਖਿਲਵਾੜ ਬੰਦ ਕਰਕੇ ਮੰਨੀਆਂ ਮੰਗਾਂ ਤੁਰੰਤ ਲਾਗੂ ਕਰੇ, ਕੱਲ ਮਿਤੀ 26-09-2018 ਨੂੰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਰਜਿੰਦਰਾ ਹਸਪਤਾਲ ਦੇ ਕਰਮਚਾਰੀਆਂ ਨਾਲ ਸਰਕਾਰੀ ਮੈਡੀਕਲ ਕਾਲਜ, ਟੀ.ਬੀ. ਹਪਸਤਾਲ ਦੇ ਕਰਮਚਾਰੀ ਵੀ ਕੰਮ ਛੋੜ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸ ਨੂੰ ਅੱਗੇ ਵੀ ਜੇਕਰ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਐਕਸ਼ਨ ਪ੍ਰੋਗਰਾਮ ਉਲੀਕੇ ਜਾਣਗੇ। ਜਿਨ੍ਹਾਂ ਦੌਰਾਨ ਹੋਣ ਵਾਲੇ ਵਾਧੇ ਘਾਟ ਦੀ ਸਾਰੀ ਜਿੰਮੇਵਾਰੀ ਹਸਪਤਾਲ ਪ੍ਰਸ਼ਾਸ਼ਨ ਦੀ ਹੋਵੇਗੀ। ਇੰਪਲਾਈਜ਼ ਜੁਅਇੰਟ ਐਕਸ਼ਨ ਕਮੇਟੀ ਦਾ ਕੋਈ ਵੀ ਆਗੂ ਜਿੰਮੇਵਾਰ ਨਹੀਂ ਹੋਵੇਗਾ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਸਵਰਨ ਸਿੰਘ ਬੰਗਾ, ਸਾਥੀ ਤਰਸੇਮ ਬਾਵਾ, ਰਤਨ ਕੁਮਾਰ, ਮੁਕੇਸ਼ ਕੁਮਾਰ, ਸਤਪਾਲ ਮੰਡੋਰਾ, ਮੇਹਰ ਸਿੰਘ, ਨਰਿੰਦਰ ਕੁਮਾਰ, ਬਲਬੀਰ ਸਿੰਘ ਬੁੱਧਲ, ਹੈਪੀ ਰਾਮ ਅਤੇ ਸੁਰਿੰਦਰਪਾਲ ਦੁੱਗਲ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *