ਪਟਿਆਲਾ

ਗੈਸ ਵਰਕਰਾਂ ਵੱਲੋਂ ਮੋਤੀ ਮਹਿਲ ਸਾਹਮਣੇ ਭੁੱਖ ਹੜਤਾਲ ਦਾ ਐਲਾਨ

ਕਿਰਤ ਵਿਭਾਗ ਦੇ ਦਫ਼ਤਰ ਰੈਲੀ ਕਰਕੇ ਮੋਤੀ ਮਹਿਲ ਵੱਲ ਜਾਣ ਦੀ ਤਿਆਰੀ
ਪਟਿਆਲਾ 26 ਸਤੰਬਰ (ਮਧੂਸਾਰ ਬਿਊਰੋ) ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫ਼ਟੂ) ਵੱਲੋਂ ਅੱਜ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ 1 ਅਕਤੂਬਰ ਨੂੰ ਕਿਰਤ ਵਿਭਾਗ ਦੇ ਦਫ਼ਤਰ ਇੱਕਠੇ ਹੋ ਕੇ ਮੋਤੀ ਮਹਿਲ ਵੱਲ ਜਾਣ ਅਤੇ ਪਰਿਵਾਰਾਂ ਸਮੇਤ ਭੁੱਖ ਹੜਤਾਲ ਦਾ ਐਲਾਲ ਕੀਤਾ ਗਿਆ।

ਜਿਕਰਯੋਗਗ ਹੈ ਕਿ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਬਰਾੜ ਗੈਸ ਏਜੰਸੀ ਦੇ ਮਾਲਕ ਵੱਲੋਂ ਕਿਰਤ ਕਾਨੂੰਨਾਂ ਨੂੰ ਛਿੱਕੇ ਟੰਗ ਕੇ 15-20 ਸਾਲ ਤੋਂ ਕੰਮ ਕਰ ਰਹੇ ਦਸ ਵਰਕਰਾਂ ਨੂੰ ਧੱਕੇ ਨਾਲ ਕੰਮ ਤੋਂ ਹਟਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਜਿਸ ਖਿਲਾਫ਼ ਵਰਕਰਾਂ ਵੱਲੋਂ ਗੁੱਸੇ ਦੀ ਭਾਵਨਾ ਲੜੀਵਾਰ ਦਿੱਤੇ ਜਾ ਰਹੇ ਧਰਨਿਆਂ ਦੁਆਰਾ ਦਿਖਾਈ ਜਾ ਰਹੀ ਹੈ। ਬਰਾੜ ਗੈਸ ਦੇ ਮਾਲਕ ਖਿਲਾਫ਼ ਰਿਕਾਰਡ ਵਿੱਚ ਕੀਤੀ ਹੇਰਾਫੇਰੀ ਅਤੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਵਰਕਰਾਂ ਵੱਲੋਂ ਕਿਰਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ।ਜਿਸ ਤੋਂ ਬੌਖਲਾਏ ਮਾਲਕ ਨੈ ਵਰਕਰਾਂ ਨੂੰ ਕੰਮ ਦੇਣਾ ਬੰਦ ਕਰ ਦਿੱਤਾ। ਵਰਕਰਾਂ ਵੱਲੋਂ ਐਸ.ਡੀ.ਐਮ ਅਤੇ ਡੀ.ਸੀ ਪਟਿਆਲਾ ਸਮੇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਵਾਰ-ਵਾਰ ਪਹੁੰਚ ਕਰਨ ਦੇ ਬਾਵਜੂਦ ਮਸਲਾ ਹੱਲ ਨਾ ਹੁੰਦਾ ਦੇਖ ਮੋਤੀ ਮਹਿਲ ਸਾਹਮਣੇ ਪਰਿਵਾਰਾਂ ਸਮੇਤ ਭੁੱਖ ਹੜਤਾਲ ਦਾ ਫੈਸਲਾ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸਤਾ ‘ਚ ਆਈ ਕੈਪਟਨ ਸਰਕਾਰ ਵੀ ਅਕਾਲੀ ਭਾਜਪਾ ਵਾਂਗ ਕਾਰੋਬਾਰੀ ਘਰਾਣਿਆ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਇਸ ਮੌਕੇ ਗੈਸ ਏਜੰਸੀ ਵਰਕਰਜ਼ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ, ਸਤਪਾਲ ਸਿੰਘ, ਸੁਰਜੀਤ ਸਿੰਘ, ਤਿਰਲੋਕ ਸਿੰਘ, ਕੇਸਰ ਸਿੰਘ, ਸਮੇਤ ਇਫ਼ਟੂ ਦੇ ਜਿਲਾ੍ਹ ਆਗੂ ਸ੍ਰੀ ਨਾਥ ਸ਼ਾਮਲ ਸਨ।

Leave a Reply

Your email address will not be published. Required fields are marked *