ਪੰਜਾਬ

9 ਆਈ.ਪੀ.ਐਸ ਅਧਿਕਾਰੀਆਂ ਦੀਆਂ ਤਰੱਕੀਆਂ ਤੇ ਤਬਾਦਲੇ

ਚੰਡੀਗੜ• 27 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ ਰਾਜ ਦੇ 9 ਆਈ.ਪੀ.ਐਸ ਅਧਿਕਾਰੀਆਂ ਨੂੰ ਡੀ.ਆਈ.ਜੀ ਪੁਲੀਸ ਵਜੋਂ ਤਰੱਕੀ ਦਿੰਦਿਆਂ ਉਨ•ਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦੋ ਆਈ.ਜੀ. ਪੱਧਰ ਦੇ ਅਧਿਕਾਰੀਆਂ ਤੋਂ ਵਾਧੂ ਚਾਰਜ ਵੀ ਵਾਪਸ ਲੈ ਲਿਆ ਹੈ।

ਇਸ ਸਬੰਧੀ ਅੱਜ ਇਹ ਜਾਣਕਾਰੀ ਦਿੰਦਿਆਂ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਬੂ ਲਾਲ ਮੀਨਾ ਨੂੰ ਡੀ.ਆਈ.ਜੀ ਵਿਜੀਲੈਂਸ ਬਿਊਰੋ, ਬਲਜੋਤ ਸਿੰਘ ਰਾਠੌਰ ਨੂੰ ਡੀ.ਆਈ.ਜੀ/ਜੀ.ਆਰ.ਪੀ, ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲਿਸ ਕਮਿਸ਼ਨਰ ਜਲੰਧਰ, ਹਰਦਿਆਲ ਸਿੰਘ ਮਾਨ ਡੀ.ਆਈ.ਜੀ ਕ੍ਰਾਈਮ ਤੇ ਸਾਈਬਰ ਕ੍ਰਾਈਮ, ਹਰਬਾਜ ਸਿੰਘ ਡੀ.ਆਈ.ਜੀ/ਟਰੈਫਿਕ ਪੰਜਾਬ, ਗੁਰਪ੍ਰੀਤ ਸਿੰਘ ਤੂਰ ਨੂੰ ਡੀ.ਆਈ.ਜੀ ਇੰਟੈਲੀਜੈਂਸ, ਸੁਰਜੀਤ ਸਿੰਘ ਨੂੰ ਡੀ.ਆਈ.ਜੀ ਕਾਨੂੰਨ ਤੇ ਵਿਵਸਥਾ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀ.ਆਈ.ਜੀ/ਪ੍ਰਸਾਸ਼ਨ ਆਈ.ਆਰ.ਬੀ ਅਤੇ ਪਵਨ ਕੁਮਾਰ ਨੂੰ ਡੀ.ਆਈ.ਜੀ ਸਿਖਲਾਈ/ਪੀ.ਏ.ਪੀ ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਆਈ.ਜੀ. ਕਮਿਊਨਿਟੀ ਪੁਲਿਸ ਵੀ. ਨੀਰਜਾ ਤੋਂ ਆਈ.ਜੀ. ਰੂਪਨਗਰ ਰੇਂਜ ਦਾ ਅਤੇ ਆਈ.ਜੀ. ਪਟਿਆਲਾ ਰੇਂਜ ਅਮਰਦੀਪ ਸਿੰਘ ਰਾਏ ਤੋਂ ਆਈ.ਜੀ. ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਵਾਪਸ ਲੈ ਲਿਆ ਹੈ।

Leave a Reply

Your email address will not be published. Required fields are marked *