ਪੰਜਾਬ

ਅਕਾਲੀ ਦਲ ਬਣ ਕੇ ਰਹਿ ਗਿਐ ਖਾਲੀ ਦਲ, ਸਿੱਧੂ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀਆਂ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਅਕਾਲੀ ਦਲ ‘ਚ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫਾ ਤੋਂ ਬਾਦ ਅਕਾਲੀ ਦਲ ਖਾਲੀ ਦਲ ਬਣ ਕੇ ਰਹਿ ਗਿਆ ਹੈ।

ਸਿੱਧੂ ਸੰਗਰੂਰ ਵਿਖੇ ਜੈਯੰਤੀ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ., ਸਿੱਧੂ ਨੇ ਕੇਂਦਰ ‘ਤੇ ਨਿਸ਼ਾਨੇ ਲਾਏ ਤੇ ਕਿਹਾ ਮੋਦੀ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਲੈ ਡੁੱਬਣਗੀਆਂ..ਤੇਲ ਦੀਆਂ ਕੀਮਤਾਂ ਦੇ ਉਛਾਲ ਨਾਲ ਕੇਂਦਰ ਖੁਦ ਹੀ ਲੋਕਾਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ…ਇਕ ਸਵਾਲ ਦੇ ਜਵਾਬ ‘ਚ ਸਿੱਧੂ ਨੇ ਕਿਹਾ ਕਿ ਡਾ. ਗਾਂਧੀ ਬਿਆਨਾਂ ‘ਤੇ ਦਿੱਤੀ ਸਹਿਮਤੀ ਨੂੰ ਗਲਤ ਨਾਲ ਪੇਸ਼ ਕੀਤਾ ਜਾ ਰਿਹਾ, ਜਦਕਿ ਉਹ ਮੰਨਦੇ ਹਨ ਕਿ ਅਫੀਮ ਸਿਹਤ ਦੇ ਲਈ ਚੰਗੀ ਹੈ..ਜਦਕਿ ਅਫੀਮ ਦਾ ਦਵਾਈ ਦੇ ਦੌਰ ‘ਤੇ ਸੇਵਨ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *