ਕਾਂਗਰਸ ਨੇ ਇਖਲਾਕੀ ਹਾਰ ਕਬੂਲੀ, ਸੁਖਬੀਰ ਬਾਦਲ
ਮੋਹਾਲੀ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋਣਾਂ ‘ਚ ਕਾਂਗਰਸ ਨੇ ਧੱਕੇਸ਼ਾਹੀ ਨਾਲ ਚੋਣ ਜਿੱਤ ਕੇ ਆਪਣੀ ਇਖਲਾਕੀ ਹਾਰ ਕਬੂਲ ਕਰ ਲਈ ਹੈ।
ਬਾਦਲ ਨੇ ਕਿਹਾ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਕਾਂਗਰਸ ਵੱਲੋਂ ਲੋਕਾਂ ‘ਤੇ ਕੀਤੇ ਜਾ ਰਹੇ ਜ਼ਬਰ ਤੇ ਜ਼ੁਲਮ ਦੇ ਵਿਰੋਧ ‘ਚ ਹਨ.. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨੇ ਲਾਉਂਦਿਆਂ ਕਿ ਕੈਪਟਨ ਨੇ ਚੋਣਾਂ ਜਿੱਤਾਂ ਤੇ ਸੱਤਾ ‘ਚ ਆ ਕੇ ਲੋਕਾਂ ਦੇ ਹਿੱਤਾਂ ਨਾਲ ਹਮੇਸ਼ਾ ਨਾਲ ਖਿਲਵਾੜ ਕੀਤਾ ਹੈ।

