ਭਾਜਪਾ ਦੀ ਨੀਤਿਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ- ਹਰਿੰਦਰ ਕੋਹਲੀ
ਭਾਜਪਾ ਦੇ ਨਵੇਂ ਪ੍ਰਧਾਨ ਹਰਿੰਦਰ ਕੋਹਲੀ ਦਾ ਕੀਤਾ ਭਰਵਾਂ ਸਵਾਗਤ
ਪਟਿਆਲਾ, 4 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਜਿਲਾ ਪਟਿਆਲਾ ਸ਼ਹਿਰੀ ਦੇ ਨਵੇਂ ਪ੍ਰਧਾਨ ਹਰਿੰਦਰ ਕੋਹਲੀ ਦਾ ਕਾਰ ਬਾਜਾਰ ਐਸੋਸੀਏਸ਼ਨ ਪਟਿਆਲਾ ਦੇ ਸੰਯੁਕਤ ਸਕੱਤਰ ਅਤੇ ਭਾਜਪਾ ਦੇ ਸਾਬਕਾ ਸਪੋਕਸਮੈਨ ਪੰਕਜ ਜੈਨ ਦੀ ਅਗਵਾਈ ਚ ਵੱਡੀ ਗਿਣਤੀ ਚ ਭਾਜਪਾ ਆਗੂਆਂ ਵਲੋਂ ਨਿੱਘੇ ਦਿਲ ਦੇ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਪੰਜਾਬ ਦੇ ਇੰਚਾਰਜ ਨਿਯੁਕਤ ਕੀਤੇ ਗਏ ਓਮ ਪ੍ਰਕਾਸ਼ ਜੀ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਜਿਨਾ ਵਲੋਂ ਪ੍ਰਧਾਨ ਹਰਿੰਦਰ ਕੋਹਲੀ ਨੂੰ ਵਧਾਈ ਦਿੱਤੀ ਗਈ ਤੇ ਭਾਜਪਾ ਦੀ ਨਿਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ।
ਸਮਾਗਮ ਨੂੰ ਸੰਬੋਧਨ ਕਰਦਿਆ ਪ੍ਰਧਾਨ ਹਰਿੰਦਰ ਕੋਹਲੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 4 ਸਾਲਾ ਦੌਰਾਨ ਕੀਤੇ ਗਏ ਕਾਰਜਾਂ ਸਬੰਧੀ ਦੱਸਿਆ ਗਿਆ, ਉਥੇ ਹੀ ਉਨਾ ਕਿਹਾ ਕਿ ਭਾਜਪਾ ਵਲੋਂ ਕੀਤੇ ਗਏ ਸਾਰੇ ਕੰਮਾ ਕਾਰਾਂ ਨੂੰ ਉਨਾ ਵਲੋਂ ਘਰ-ਘਰ ਤੱਕ ਪਹੁੰਚਾ ਕੇ ਲੋਕਾਂ ਨੂੰ ਲੋਕ ਸਭਾ ਚੋਣਾ ਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਸਬੰਧੀ ਅਪੀਲ ਕੀਤੀ ਜਾਵੇਗੀ। ਕੋਹਲੀ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਕੈਪੱਟਨ ਅਮਰਿੰਦਰ ਸਿੰਘ ਵਲੋਂ ਚੋਣਾ ਦੌਰਾਨ ਕੀਤੇ ਗਏ ਕਿਸੇ ਵੀ ਵਾਦੇ ਨੂੰ ਪੁਰਾ ਨਹੀਂ ਕੀਤਾ ਗਿਆ ਹੈ। ਉਨਾ ਲੋਕਾਂ ਨੂੰ ਵੀ ਇਸ ਵੱਲ ਗੌਰ ਕਰਨ ਲਈ ਕਿਹਾ ਕਿ ਕਾਂਗ੍ਰਸ ਵਲੋਂ ਭੂਤਕਾਲ ਤੋਂ ਹੀ ਝੂਠ ਬੋਲਦੇ ਹੋਏ ਲੋਕਾਂ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮੌਕੇ ਭਾਜਪਾ ਦੇ ਸਪੋਕਸਮੈਨ ਪੰਕਜ ਜੈਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ ਚ ਜੋ ਕੰਮ ਕੀਤੇ ਗਏ ਹਨ, ਉਸੇ ਦਾ ਨਤੀਜਾ ਹੈ ਕਿ ਅੱਜ ਵੀ ਵੱਡੀ ਗਿਣਤੀ ਚ ਲੋਕ ਭਾਜਪਾ ਦੇ ਨਾਲ ਜੁੜੇ ਹੋਏ ਹਨ। ਉਨਾ ਕਿਹਾ ਕਿ ਉਨਾ ਹੀ ਕੰਮਾ ਦੇ ਸਿਰ ਤੇ ਭਾਜਪਾ ਲੋਕ ਸਭਾ ਚੋਣਾ 2019 ਚ ਵੀ ਜਿਤ ਹਾਸਿਲ ਕਰਕੇ ਇਕ ਵਾਰ ਫੇਰ ਦੇਸ਼ ਸੇਵਾ ਲਈ ਅੱਗੇ ਆਵੇਗੀ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਜਨਰਲ ਸਕੱਤਰ ਸੀਮਾ ਸ਼ਰਮਾ, ਭਾਜਪਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਅਨਿਲ ਬਜਾਜ, ਅਰੁਣ ਗੁਪਤਾ, ਮੰਡਲ ਪ੍ਰਧਾਨ ਰਾਕੇਸ਼ ਮੰਗਲਾ, ਹਰੀਸ਼ ਕੇਹਰ, ਅਨਿਲ ਅਗਰਵਾਲ, ਮੋਨਿਕਾ ਸ਼ਰਮਾ, ਵਰਿੰਦਰ ਖੰਨਾ, ਵਕੀਲ ਕੁਲਦੀਪ ਮਿੱਤਲ, ਅਸ਼ਵਨੀ ਕੋਹਲੀ, ਵਿਕਾਸ ਸਿੰਗਲਾ, ਦਿਨੇਸ਼ ਸਿਆਲ, ਕਾਰ ਬਾਜਾਰ ਐਸੀਸੀਏਸ਼ਨ ਦੇ ਪ੍ਰਧਾਨ ਸੁਧੀਕ ਕੁਮਾਰ, ਰਾਜਿੰਦਰ ਮਿੱਤਲ, ਕਪਿਲ, ਕੁਸੂਮ ਮਿੱਤਲ, ਪ੍ਰਦੀਪ ਗੋਇਲ, ਮੈਡਮ ਵਾਲੀਆਂ, ਨਿਰਜ ਸ਼ਰਮਾ, ਭੁਪਿੰਦਰ ਮੁੰਨਾ, ਰਾਜੂ ਕਦ, ਅਜੇ ਗੋਇਲ, ਦੇਵ ਰਾਜ ਅਗਰਵਾਲ ਤੇ ਵੱਡੀ ਗਿਣਤੀ ਚ ਭਾਜਪਾ ਆਗੂ ਹਾਜਰ ਰਹੇ।

