ਪੰਜਾਬਪਟਿਆਲਾ

ਕਾਂਗਰਸ ਨੂੰ ਪੰਜਾਬ ਦੇ ਲੋਕ ਧੂੜ ਚੁਟਾਉਣ ਲਈ ਤਿਆਰ : ਸੁਖਬੀਰ ਬਾਦਲ

-ਸੁਖਬੀਰ ਨੇ ਲਿਆ ਮਹਿਮਦਪੁਰ ਰੈਲੀ ਵਾਲੀ ਥਾਂ ਦਾ ਜਾਇਜ਼ਾ
-ਧੱਕਾ ਕਰਨਾ ਵਾਲੇ ਪੁਲਸ ਦੇ ਪ੍ਰਸਾਸਨਿਕ ਅਫਸਰਾਂ ਨਾਲ ਸਖਤੀ ਨਾਲ ਆਵਾਂਗੇ ਪੇਸ਼
ਪਟਿਆਲਾ, 4 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਕਾਂਗਰਸ ਨੂੰ ਪੰਜਾਬ ਦੇ ਲੋਕ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਧੂੜ ਚਟਾ ਦੇਣਗੇ ।

ਸਰਦਾਰ ਬਾਦਲ ਅੱਜ ਇਥੇ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਸੁਰਜੀਤ ਸਿੰਘ ਰੱਖੜਾ ਦੀ ਦੇਖ ਰੇਖ ਹੇਠ ਮਹਿਮਦਪੁਰ ਰੈਲੀ ਲਈ ਲਗਾਏ ਜਾ ਰਹੇ ਪੰਡਾਲ ਤੇ ਹੋਰ ਤਿਆਰੀਆਂ ਦਾ ਜਾਇਜਾ ਲੈ ਰਹੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਪਟਿਆਲਾ ਹੋਣ ਵਾਲੀ ਰੈਲੀ ਕਾਂਗਰਸ ਦੀ ਅਸਲ ਹਾਰ ਦਾ ਨੀਹ ਰੱਖੇਗੀ ਤੇ ਇਸ ਵਿਚ ਕਈ ਲੱਖ ਲੋਕ ਪੁੱਜਣਗੇ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਲਾ ਪ੍ਰੀਸਦ ਤੇ ਬਲਾਕ ਸੰਮਤੀ ਚੋਣਾਂ ਵਿਚ ਧੱਕਾ ਕਰਾਉਣ ਵਾਲੇ ਪੁਲਸ ਅਫਸਰਾਂ ਤੇ ਪ੍ਰਸਾਸਨਿਕ ਅਫਸਰਾਂ ਨਾਲ ਅਕਾਲੀ ਸਰਕਾਰ ਆਉਣ ਦੇ ਸਖਤੀ ਨਾਲ ਨਿਪਟਿਆ ਜਾਵੇਗਾ । ਇਸ ਮੋਕੇ ਇਸ ਮੋਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਹਲਕਾ ਸਨੋਰ ਦੇ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੈਅਰਮੈਨ ਹਰਿੰਦਰਪਾਲ ਸਿੰਘ ਹਰਪਾਲਪੁਰ, ਕਬੀਰ ਦਾਸ ਨਾਭਾ, ਸਤਵੀਰ ਸਿੰਘ ਖੱਟੜਾ ਪਟਿਆਲਾ ਦਿਹਾਤੀ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ ਪਟਿਆਲਾ, ,ਨਰਦੇਵ ਸਿੰਘ ਆਕੜੀ ਸਕੱਤਰ ਜਨਰਲ , ਰਣਧੀਰ ਸਿੰਘ ਰੱਖੜਾ ਸਾਬਕਾ ਪ੍ਰਧਾਨ, ਪ੍ਰੋ. ਬਲਦੇਵ ਸਿੰਘ ਬਲੂਆਣਾ ਪ੍ਰਧਾਨ ,ਹਰਪਾਲ ਜੁਨੇਜਾ ਸਹਿਰੀ ਪ੍ਰਧਾਨ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਵਿਕਰਮ ਚੋਹਾਨ, ਸਰੁਜੀਤ ਸਿੰਘ ਗੜ੍ਹੀ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋ.ਗੁ.ਪ੍ਰ.ਕਮੇਟੀ,ਇੰਦਰਜੀਤ ਸਿੰਘ ਰੱਖੜਾ ਸਰਪੰਚ ,ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਸਾਬਕਾ ਚੈਅਰਮੈਨ ਮਲਕੀਤ ਸਿੰਘ ਡਕਾਲਾ, ਜਥੇਦਾਰ ਕਰਮ ਸਿੰਘ ਬਠੋਈ ਜਨਰਲ ਸਕੱਤਰ , ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਰਜਿੰਦਰ ਸਿੰਘ ਵਿਰਕ, ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।

Leave a Reply

Your email address will not be published. Required fields are marked *