ਸਮਾਜ ਸੇਵੀ ਸੰਸਥਾਵਾਂ ਦੀ ਇੱਕਜੁੱਟਤਾ ਨਾਲ ਹੀ ਸਮਾਜ ਦੀ ਨੁਹਾਰ ਬਦਲੀ ਜਾ ਸਕਦੀ ਹੈ- ਵਿਜੈਇੰਦਰ ਸਿੰਗਲਾ
ਰੋਟਰੀ ਕਲੱਬ ਮਿਡ ਟਾਊਨ ਦੀ ਨਵੀਂ ਟੀਮ ਦਾ ਗਠਨ
ਪਟਿਆਲਾ 5 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਉਰੋ) ਸਰਕਾਰਾਂ ਵੱਲੋਂ ਆਮ ਵਿਅਕਤੀ ਦੇ ਹਿੱਤਾ ਲਈ ਵਾਧੂ ਕਾਰਜ ਕੀਤੇ ਜਾਂਦੇ ਹਨ ਪਰ ਗੈਰ ਸਰਕਾਰੀ ਸੰਸਥਾਵਾਂ ਤੋਂ ਬਗੈਰ ਲੋਕਾਂ ਲਈ ਨਿਰਸਵਾਰਥ ਅਤੇ ਦਿਨ ਰਾਤ ਸੇਵਾ ਦਾ ਕੰਮ ਮੁਮਕਿਨ ਨਹੀਂ।
ਇਹ ਪ੍ਰਗਟਾਵਾ ਐਸ ਐਸ ਟੀ ਨਗਰ ਵਿਖੇ ਬਣੇ ਰੋਟਰੀ ਕਲੱਬ ਮਿਡਟਾਊਨ 2018-19 ਦੀ ਨਵੀਂ ਟੀਮ ਦੇ ਗਠਨ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਕੈਬਿਨਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਉਹ ਖ਼ੁਦ ਅਤੇ ਉਨ੍ਹਾਂ ਦੇ ਪਿਤਾ ਵੀ ਕਈ ਵਰ੍ਹਿਆਂ ਤੋਂ ਇਸ ਕਲੱਬ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ,ਫ਼ਰੀ ਸਿਲਾਈ ਸੈਂਟਰ ਚਲਾਉਣਾ,ਆਦਿ ਹੋਰ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਟਰੀ ਕਲੱਬ ਦਾ ਨਾਮ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਹਰ ਕੋਨੇ ਵਿੱਚ ਜਾਣਿਆ ਜਾਂਦਾ ਹੈ। ਕਲੱਬ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸਿੰਗਲਾ ਨੇ ਕਲੱਬ ਨੂੰ ਸੋਲਰ ਸਿਸਟਮ ਲਗਵਾਉਣ ਦੀ ਗੱਲ ਵੀ ਆਖੀ। ਇਸ ਮੌਕੇ ਰਾਕੇਸ਼ ਸਿੰਗਲਾ ਨੇ ਬੀਤੇ ਸਮੇਂ ਵਿੱਚ ਕਲੱਬ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਪ੍ਰੋਗਰਾਮ ਦੌਰਾਨ ਡਾ ਨਵੀਨ ਸਾਰੋਂਵਾਲਾਂ ਨੇ ਮੁੱਖ ਮਹਿਮਾਨ ਵਿਜੈਇੰਦਰ ਸਿੰਗਲਾ ਦੇ ਪਰਿਵਾਰ ਬਾਰੇ ਅਤੇ ਉਨ੍ਹਾਂ ਵੱਲੋਂ ਕਲੱਬ ਨਾਲ ਜੁੜ ਦੇ ਕੀਤੀਆਂ ਗਤੀਵਿਧੀਆਂ ਬਾਰੇ ਆਏ ਮਹਿਮਾਨਾਂ ਨੂੰ ਵਿਸਥਾਰ ਨਾਲ ਦੱਸਿਆ। ਵਿਸ਼ੇਸ਼ ਤੌਰ ਤੇ ਪੁੱਜੇ ਸੰਜੀਵ ਗਰਗ ਸੂਚਨਾ ਕਮਿਸ਼ਨਰ ਪੰਜਾਬ ਨੂੰ ਗੈੱਸਟ ਆਫ਼ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਮਨਜੀਤ ਢਿੱਲੋਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਮਿਲੇ ਇਸ ਵਿਸ਼ਵਾਸ ਨੂੰ ਜ਼ਿੰਮੇਵਾਰੀ ਨਾਲ ਨਿਭਾਉਣਗੇ ਅਤੇ ਲੋਕ ਹਿੱਤ ਦੇ ਕੰਮਾਂ ਲਈ ਸਦਾ ਤਤਪਰ ਰਹਿਣਗੇ। ਸੰਸਥਾ ਦੇ ਮੀਤ ਪ੍ਰਧਾਨ ਅਤੇ ਦੋਸਤ ਸੰਸਥਾ ਦੇ ਫਾਂਊਡਰ ‘ਤੇ ਜਨਰਲ ਸਕੱਤਰ ਭਗਵਾਨ ਦਾਸ ਗੁਪਤਾ ਨੇ ਦੱਸਿਆ ਕਿ ਰੋਟਰੀ ਕਲੱਬ ਅਤੇ ਦੋਸਤ ਸੰਸਥਾ ਵੱਲੋਂ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਜਿੱਥੇ ਕਈ ਸਮਾਜਿਕ ਕੰਮ ਰੁੱਖ ਲਗਾਉਣਾ,ਖ਼ੂਨਦਾਨ ਕੈਂਪ,ਪੜਾਈ ਲਈ ਗ਼ਰੀਬ ਬੱਚਿਆਂ ਦੀ ਸਕੂਲੀ ਫ਼ੀਸ ਵਿੱਚ ਮਦਦ ਕਰਨਾ,ਬਜ਼ੁਰਗ ਤੇ ਵਿਧਵਾ ਔਰਤਾਂ ਲਈ ਰਾਸ਼ਨ,ਆਦਿ ਕੰਮਾਂ ਦੇ ਨਾਲ ਨਾਲ ਰੋਟਰੀ ਕਲੱਬ ਅੰਦਰ ਕਲਚਰਲ,ਹਾਸ ਰੰਗ ਪ੍ਰੋਗਰਾਮ ਆਦਿ ਵੀ ਕਰਵਾਏ ਜਾਂਦੇ ਹਨ ਤਾਂ ਜੋ ਸੰਸਥਾ ਦੇ ਮੈਂਬਰਾਂ ਦੇ ਪਰਿਵਾਰਕ ਮੈਂਬਰ ਵੀ ਸੰਸਥਾ ਬਾਰੇ ਜਾਣ ਸਕਣ ਅਤੇ ਆਪਸੀ ਸਾਂਝ ਹੋਰ ਮਜ਼ਬੂਤ ਹੋ ਸਕੇ। ਇਸ ਮੌਕੇ ਪਿਛਲੇ ਪ੍ਰਧਾਨ ਆਕਾਸ਼ ਬਾਂਸਲ ਨੇ ਨਵੇਂ ਬਣੇ ਪ੍ਰਧਾਨ ਰਮਨਜੀਤ ਢਿੱਲੋਂ ਨੂੰ ਰੋਟਰੀ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਧਾਨ ਭਗਵਾਨ ਦਾਸ ਗੁਪਤਾ, ਅਸ਼ੋਕ ਰੋਣੀ ਨੋਡਲ ਅਫ਼ਸਰ ਡੇਅਰੀ ਵਿਭਾਗ,ਸੈਕਟਰੀ ਐਨ ਕੇ ਜੈਨ,ਰੋਹਿਤ ਕੁਮਾਰ,ਰੋਹਿਤ ਗੁਪਤਾ,ਰਾਕੇਸ਼ ਸਿੰਗਲਾ,ਐਸ ਆਰ ਪਾਸੀ,ਆਕਾਸ਼ ਬਾਂਸਲ,ਹਰਬੰਸ ਬਾਂਸਲ,(ਰਿਟਾ) ਕਰਨਲ ਜੇ ਐਸ ਥਿੰਦ,ਨਰਿੰਦਰ ਗੁਪਤਾ,ਐਡਵੋਕੇਟ ਕੇ ਐਸ ਔਲਖ,ਲਵਲੀਨ ਸੈਣੀ, ਹਰਬੰਸ ਬਾਂਸਲ,ਸ਼ੀਸ਼ ਪਾਲ ਮਿੱਤਲ,ਸੰਜੀਵ ਗਰਗ, ਡਾ ਰਾਕੇਸ਼ ਵਰਮੀ ਪ੍ਰਧਾਨ ਡੀ ਬੀ ਜੀ,ਜੋਗਿੰਦਰ ਬਾਂਸਲ ਸੈਕਟਰੀ ਰੋਟਰੀ ਕਲੱਬ ਰਾਜਪੁਰਾ,ੳ ਪੀ ਗੁਪਤਾ,ਦਵਿੰਦਰ ਸਿੰਘ,ਨਵਦੀਪ ਗੁਪਤਾ,ਟੇਕ ਚੰਦ ਰਿਸ਼ੀ,ਭੀਮ ਸੈਣ ਗੇਰਾ,ਤਰਸੇਮ ਬਾਂਸਲ ਸਾਬਕਾ ਪ੍ਰਧਾਨ ਅਗਰਵਾਲ ਸਭਾ ਪਟਿਆਲਾ,ਹਰਮਨਦੀਪ ਸਿੰਘ ਨਿਰਮਾਨ,ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈੱਲਫੇਅਰ ‘ਤੇ ਪੀ ਆਰ ੳ ਦੋਸਤ, ਅਤੇ ਹੋਰ ਕਈ ਕਲੱਬ ਮੈਂਬਰਜ਼ ਮੌਜੂਦ ਰਹੇ।

