ਪੰਜਾਬਪਟਿਆਲਾ

ਦੁਕਾਨਾਂ ਦਾ ਕਬਜ਼ਾ ਨਾ ਛੱਡਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਪ੍ਰਕਾਸ਼

ਧਰਮ ਦੀ ਆੜ ‘ਚ ਦੁਕਾਨਦਾਰਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਦਿੱਤੀ ਚੁਣੌਤੀ
ਮਾਮਲਾ ਵਿਵਾਦਪੂਰਨ ਬਣਨ ਤੇ ਪੁਲਿਸ ਬੇਰੰਗ ਪਰਤੀ
ਮੀਡੀਆ ਦੇ ਕੈਮਰੇ ‘ਚ ਘਟਨਾਕ੍ਰਮ ਕੈਦ, ਤਾਬਿਆ ‘ਤੇ ਬੈਠਾ ਵਿਅਕਤੀ ਰੱਫੂ ਚੱਕਰ
ਪਟਿਆਲਾ, 6 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ, ਜਿਸ ਦੀ ਮਿਸਾਲ ਸਥਾਨਕ ਮੋਦੀ ਕਾਲਜ ਨੇੜੇ ਡੇਰੇ ਦੀ ਜਗ੍ਹਾ ‘ਤੇ ਬਣੀਆਂ ਦੁਕਾਨਾਂ ਨੂੰ ਖਾਲੀ ਕਰਵਾਉਣ ਲਈ ਜਦੋਂ ਅਦਾਲਤੀ ਹੁਕਮਾਂ ਤਹਿਤ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਆਰੰਭੀ ਤਾਂ ਦੁਕਾਨਦਾਰਾਂ ਨੇ ਕੁਝ ਹੋਰ ਚਾਰਾ ਨਾ ਬਣਦਾ ਵੇਖਕੇ ‘ਧਰਮ’ ਦੀ ਆੜ ਲੈਣੀ ਹੀ ਮੁਨਾਸਬ ਸਮਝੀ। ਦੁਕਾਨਦਾਰਾਂ ਨੇ ਕਬਜ਼ਾ ਨਾ ਛੱਡਣ ਦੀ ਨੀਤ ਨਾਲ ਦੁਕਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਹੈ।

ਦੁਕਾਨਦਾਰਾਂ ਨੇ ਬੇਅਦਬੀ ਤੇ ਰਹਿਤ ਮਰਿਯਾਦਾ ਹੂਰਮਤੀ ਕਰਦਿਆਂ ਸਪੇਅਰ ਪਾਰਟ ਦੀ ਇਕ ਦੁਕਾਨਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆ ਕੇ ਸਹਿਜ ਪਾਠਾਂ ਦੀ ਲੜੀ ਸ਼ੁਰੂ ਕਰ ਦਿੱਤੀ। ਦੁਕਾਨ ਸਪੇਅਰ ਪਾਰਟ ਦੇ ਸਾਮਾਨ ਨਾਲ ਭਰੀ ਪਈ ਹੈ, ਜਿਥੇ ਕਈ ਸਾਲਾਂ ਤੋਂ ਨਾ ਤਾਂ ਸਫਾਈ ਤੱਕ ਨਹੀਂ ਹੋਈ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਪ੍ਰਾਈਵੇਟ ਗੁਰਦੁਆਰੇ ਤੋਂ ਬੀੜ ਲਿਆ ਕੇ ਪਾਠਾਂ ਨੂੰ ਸ਼ੁਰੂ ਕੀਤਾ ਗਿਆ। ਅਜਿਹਾ ਕਰਕੇ ਦੁਕਾਨਦਾਰਾਂ ਨੇ ਜਿਥੇ ਰਹਿਤ ਮਰਿਯਾਦਾ ਦੀ ਉਲੰਘਣਾ ਕੀਤੀ ਹੈ, ਉਥੇ ਧਰਮ ਦੀ ਆੜ ‘ਚ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇ ਦਿੱਤੀ ਹੈ। ਅਜਿਹੇ ਘਟਨਾਕ੍ਰਮ ਦੇ ਚੱਲਦਿਆਂ ਜਦੋਂ ਅੱਜ ਪੁਲਿਸ ਪਾਰਟੀ ਕਬਜ਼ਾ ਛੁਡਾਉਣ ਪੁੱਜੀ ਤਾਂ ਉਨ੍ਹਾਂ ਵੀ ਵਿਵਾਦ ਤੋਂ ਬਚਣ ਲਈ ਉਥੋਂ ਬੇਰੰਗ ਪਰਤਣਾ ਹੀ ਮੁਨਾਸਿਬ ਸਮਝਿਆ।
ਪੁਲਿਸ ਪਾਰਟੀ ਨੇ ਜਦੋਂ ਕਬਜ਼ਾ ਛੁਡਾਉਣ ਆਈ ਹੋਈ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ‘ਚ ਬੈਠ ਕੇ ਇਕ ਵਿਅਕਤੀ ਪਾਠ ਕਰ ਰਿਹਾ ਸੀ, ਪਰ ਜਿਵੇਂ ਹੀ ਮੀਡੀਆ ਕਰਮੀਆਂ ਨੇ ਸਾਰੇ ਘਟਨਾਕ੍ਰਮ ਨੂੰ ਆਪਣੇ ਕੈਮਰੇ ‘ਚ ਕੈਦ ਕੀਤਾ ਤਾਂ ਉਸ ਨੇ ਵਿਵਾਦ ਤੋਂ ਬਚਣ ਲਈ ਪਾਠਾਂ ਵਿਚਾਲੇ ਛੱਡਕੇ ਉਥੋਂ ਖਿਸਕਣਾ ਹੀ ਬੇਹਤਰ ਸਮਝਿਆ। ਮੌਜੂਦਾ ਸਥਿਤੀ ਨੂੰ ਵੇਖਕੇ ਕੁਝ ਹੀ ਸਪੱਸ਼ਟ ਨਹੀਂ ਸੀ ਰਿਹਾ ਕਿ ਦੁਕਾਨ ‘ਚ ਦੁਕਾਨਦਾਰਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਹੈ ਜਾਂ ਸਹਿਜ ਪਾਠਾਂ ਦੀ ਲੜੀ।
ਜਾਣਕਾਰੀ ਮੁਤਾਬਿਕ ਇਹ ਜਗਾ ਨਾਲ ਲਗਦੇ ਡੇਰੇ ਦੀ ਦੱਸੀ ਜਾ ਰਹੀ ਹੈ, ਜਿਥੇ ਦੁਕਾਨਦਾਰ ਇਥੇ ਲੰਬੇ ਸਮੇਂ ਤੋਂ ਕਾਬਜ਼ ਹੋ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਮਹੰਤ ਧਿਰ ਵੱਲੋਂ ਇਹ ਦੁਕਾਨਾਂ ਖਾਲੀ ਕਰਾਉਣ ਲਈ ਅਦਾਲਤ ਤੱਕ ਪਹੁੰਚ ਕੀਤੀ ਗਈ ਅਤੇ ਅਦਾਲਤੀ ਹੁਕਮ ਵੀ ਆ ਗਿਆ ਕਿ ਇਹ ਕਬਜਾ ਛੱਡਿਆ ਜਾਵੇ। ਪਰ ਜਦੋਂ ਇਨ੍ਹਾਂ ਹੁਕਮਾਂ ਦੀ ਪਾਲਨਾ ਕਰਦਿਆ ਪੁਲਿਸ ਫੋਰਸ ਕੋਤਵਾਲ ਮੁਖੀ ਰਾਹਲ ਕੌਸ਼ਲ ਦੀ ਅਗਵਾਈ ਹੇਠ ਪੁੱਜੀ ਤਾਂ ਇਸ ਤੋਂ ਪਹਿਲਾਂ ਹੀ ਦੁਕਾਨਾਦਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਕਰ ਲਏ ਸਨ। ਉਸੀ ਸਮੇ ਭਿਣਕ ਲੱਗਣ ਤੇ ਮੀਡੀਆ ਨੁਮਾਇੰਦੇ ਵੀ ਉਥੇ ਪੁੱਜ ਗਏ। ਇਹ ਸਾਰਾ ਵੇਖਦਿਆਂ ਹੀ ਬੀੜ ਸਾਹਿਬ ਦੀ ਤਾਬਿਆ ਬੈਠਾ ਦੁਕਾਨਾਦਾਰ ਚੌਰ ਸਾਹਿਬ ਛੱਡ ਕਿ ਰਫੂ ਚੱਕਰ ਹੋ ਗਿਆ। ਇਸ ਨਾਲ ਬੇਅਦਬੀ ਅਤੇ ਰਹਿਤ ਮਰਿਅਦਾ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਕਾਬਜ ਹਨ, ਉਨ੍ਹਾਂ ਕੋਲ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ।

Leave a Reply

Your email address will not be published. Required fields are marked *