ਪਟਿਆਲਾ

ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ

ਕੈਪਟਨ ਸਰਕਾਰ ਪੈਟਰੋਲ ਅਤੇ ਡੀਜਲ ਤੋਂ ਵੈਟ ਘਟਾਏ : ਹਰਿੰਦਰ ਕੋਹਲੀ
ਪਟਿਆਲਾ, 8 ਅਕਤੂਬਰ (ਮਧੂਸਾਰ ਬਿਊਰੋ) ਦੇਸ਼ ਚ ਵੱਧ ਰਹੇ ਪੈਟਰੋਲ ਅਤੇ ਡੀਜਲ ਦੀ ਕੀਮਤਾ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੇਸ਼ ਦੇ ਵੱਡੀ ਗਿਣਤੀ ਚ ਸੂਬਿਆ ਵਲੋਂ ਪੈਟਰੋਲ ਅਤੇ ਡੀਜਲ ਤੋਂ ਵੈਟ ਘਟਾ ਲਿਆ ਗਿਆ ਹੈ ਜਦਕਿ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਤੋਂ ਵੈਟ ਨਹੀਂ ਘਟਾਇਆ ਹੈ।

ਇਸੇ ਦੇ ਵਿਰੋਧ ਚ ਅੱਜ ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਭਰ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਗਏ ਹਨ, ਉਸੇ ਤਰਜੀਹ ਤੇ ਅੱਜ ਪਟਿਆਲਾ ਵਿਖੇ ਵੀ ਜਿਲਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਚ ਭਾਜਪਾ ਆਗੂਆਂ ਵਲੋਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਉਨਾ ਦਾ ਪੁਤਲਾ ਸਾੜਿਆ ਗਿਆ ਹੈ।
ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਵਲੋਂ ਸਦਾ ਹੀ ਲੋਕ ਹਿੱਤਾ ਲਈ ਕੰਮ ਕੀਤਾ ਹੈ ਤੇ ਭਵਿੱਖ ਚ ਵੀ ਕਰਦੇ ਰਵਾਂਗੇ, ਜਦਕਿ ਕਾਂਗ੍ਰਸ ਸਰਕਾਰ ਵਲੋਂ ਕਦੇ ਵੀ ਲੋਕ ਸੇਵਾ ਲਈ ਕੋਈ ਕਾਰਜ ਨਹੀਂ ਕੀਤਾ ਗਿਆ ਹੈ। ਉਨਾ ਕਿਹਾ ਕਿ ਕਾਂਗਰਸ ਸਰਕਾਰ ਨੂੰ ਬਨੇ ਨੂੰ ਅੱਜ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਉਨਾ ਵਲੋਂ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ ਹੈ। ਉਨਾ ਕਿਹਾ ਕਿ ਹੁਣ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਚ ਵਾਧਾ ਕਰਨ ਦੇ ਮਨਤਵ ਨਾਲ ਸੂਬਾ ਸਰਕਾਰ ਨੂੰ ਵੈਟ ਘਟਾਉਣ ਸਬੰਧੀ ਅਪੀਲ ਕੀਤੀ ਜਾ ਰਹੀ ਹੈ ਤਾਂ ਸੂਬਾ ਸਰਕਾਰ ਵੈਟ ਵੀ ਘਟਵਾਉਣ ਨੂੰ ਰਾਜੀ ਨਹੀਂ ਹੈ। ਕੋਹਲੀ ਨੇ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਪੈਟਰੋਲ ਅਤੇ ਡੀਜਲ ਨੂੰ ਜੀ.ਐਸ.ਟੀ. ਚ ਲੈ ਕੇ ਆਉਣ ਲਈ ਯਤਨ ਕਰ ਰਹੀ ਹੈ।
ਸ੍ਰੀ ਕੋਹਲੀ ਨੇ ਕਿਹਾ ਕਿ ਕਾਂਗਰਸ ਦੇ ਕਾਰਜ ਨੂੰ ਵੇਖਦੇ ਹੋਏ ਅੱਜ ਸਮਾਂ ਆ ਚੁੱਕਾ ਹੈ ਕਿ ਅਸੀ ਅਗਾਮੀ ਲੋਕ ਸਭਾ ਚੋਣਾ ਦੌਰਾਨ ਮੁੜ ਤੋਂ ਕੇਂਦਰ ਚ ਭਾਜਪਾ ਦੀ ਸਰਕਾਰ ਲੈ ਕੇ ਆਈਏ ਤਾਂ ਜੋ ਦੇਸ਼ ਦਾ ਵਿਕਾਸ ਹੋ ਸਕੇ। ਇਸ ਮੌਕੇ ਮਹਿਲਾ ਮੋਰਚਾ ਦੀ ਸੂਬਾ ਮਹਾਮੰਤਰੀ ਸੀਮਾ ਸਰਮਾ, ਤ੍ਰਿਭਵਨ ਗੁਪਤਾ, ਵਰਿੰਦਰ ਖੰਨਾ, ਮੰਡਲ ਪ੍ਰਧਾਨ ਰਾਕੇਸ਼ ਮੰਗਲਾ, ਪ੍ਰਦੀਪ ਗੋਇਲ, ਸੁਰਿੰਦਰ ਸਿੰਘ, ਮਦਨ ਮੋਹਨ ਸ਼ਰਮਾ, ਅਨਿਲ ਅਗਰਵਾਲ, ਵਰੁਣ ਜਿੰਦਲ, ਅਸ਼ਵਨੀ ਕੋਹਲੀ, ਪੰਕਜ ਜੈਨ, ਮਨਪ੍ਰੀਤ ਚੱਢਾ, ਸ਼ੁਸ਼ੀਲ ਨਇਅਰ, ਪਵਨ ਭੁਮਕ, ਸ਼ੰਟੀ ਗਿੱਲ, ਐਸ.ਸੀ. ਮੋਰਚਾ ਦੇ ਪ੍ਰਧਾਨ ਮੰਗਾ ਸਿੰਘ ਟਾਂਕ, ਸੰਨੀ ਹਿੰਗੋਆ, ਮਨੋਜ ਹਿੰਗੋਆ, ਕੁਲਵਿੰਦਰ ਸਿੰਘ, ਅਜੇ ਗੋਇਲ, ਪ੍ਰਾਸ਼ਰ, ਹਰੀਸ਼ ਕੇਹਰ, ਅਮਨਪ੍ਰੀਤ ਬਿਟਲੀ, ਸ਼ੰਕਰ, ਸਪਨ ਕੋਹਲੀ, ਰਾਜੂ ਕੱਦ, ਸੁਨੀਲ ਸਿੰਗਲਾ, ਕੁਲਦੀਪ ਮਿੱਤਲ ਅਤੇ ਵੱਡੀ ਗਿਣਤੀ ਚ ਭਾਜਪਾ ਆਗੂ ਹਾਜਰ ਰਹੇ।

Leave a Reply

Your email address will not be published. Required fields are marked *