ਪਟਿਆਲਾ

ਬਿੱਲ ਨਾ ਪਾਸ ਕਰਕੇ ਭੜਕੇ ਫੀਲਡ ਕਾਮੇ

ਖਜਾਨਾ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ
ਪਟਿਆਲਾ 9 ਅਕਤੂਬਰ (ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਕਾਫੀ ਸਮੇਂ ਲਟਕ ਅਵਸਥਾ ਵਿੱਚ ਬਿਲ ਪਾਸ ਨਾ ਕਰਨ ਕਰਕੇ ਵਿਸ਼ਾਲ ਰੋਸ ਰੈਲੀ ਕੀਤੀ। ਅੱਜ ਸਵੇਰੇ ਤੋਂ ਵੱਖ-ਵੱਖ ਬ੍ਰਾਂਚ ਤੋਂ ਵੱਡੀ ਗਿਣਤੀ ਵਿੱਚ ਮੁਲਾਜਮ ਆਪਣੇ ਮਾਟੋਆਂ ਤੇ ਬੈਨਰਾਂ ਨਾਲ ਲੈਸ ਹੋ ਕੇ ਨਾਅਰੇ ਮਾਰਦੇ ਹੋਏ ਖਜਾਨਾ ਦਫਰਤ ਸਾਹਮਣੇ ਰੋਸ ਰੈਲੀ ਵਿੱਚ ਸ਼ਾਮਿਲ ਹੋਏ। ਅੱਜ ਦੇ ਧਰਨੇ ਦੀ ਅਗਵਾਈ ਜਸਬੀਰ ਸਿੰਘ ਖੋਖਰ, ਗੁਰਦਰਸ਼ਨ ਬੱਲਾਂ, ਬਲਵਿੰਦਰ ਮੰਡੋਲੀ ਤੇ ਪਵਨ ਪਾਤੜਾਂ ਨੇ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ ਜਿਲ੍ਹਾ ਜਨਰਲ ਸਕੱਤਰ ਛੱਜੂ ਰਾਮ, ਹਰਵੀਰ, ਲਖਵਿੰਦਰ ਸਿੰਘ, ਰਜਿੰਦਰ ਸਿੰਘ ਧਾਲੀਵਾਲ, ਹਰਦੇਵ ਸਮਾਣਾ, ਨੇ ਕਿਹਾ ਕਿ ਮੁਲਾਜਮਾਂ ਦੇ ਡੀ.ਏ. ਦੇ ਬਕਾਏ, ਅੰਤਿਮ ਰਲੀਵ ਦੇ ਬਕਾਏ, ਜੀ.ਪੀ.ਫੰਡ, ਰਿਟਾਇਰਮੈਂਟ ਮੁਲਾਜਮਾਂ ਦੇ ਬਕਾਏ, ਮੌਤ ਹੋ ਚੁੱਕੇ ਮੁਲਾਜਮਾਂ ਦੇ ਬਕਾਏੇ, ਮੈਡੀਕਲ ਬਿੱਲਾਂ ਦੀ ਅਦਾਇਗੀ ਨਾ ਹੋ ਕਰਕੇ ਮੁਲਾਜਮ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਮੁਲਾਜਮ ਵਿੱਚ ਭਾਰੀ ਰੋਸ ਬੇਚੈਨੀ ਪਾਈ ਜਾ ਰਹੀ ਹੈ।
ਰੈਲੀ ਨੇ ਹੋਰਨਾਂ ਤੋਂ ਇਲਾਵਾ ਨਾਥ ਸਿੰਘ ਸਮਾਣਾ-1, ਕ੍ਰਿਸ਼ਨ ਖਨੌਰੀ, ਸ਼ਮਸ਼ੇਰ ਖਨੌਰੀ, ਅਮਰਨਾਥ, ਨਰੇਸ਼ ਸਮਾਣਾ-2, ਗੁਰਮੀਤ ਪਟਿਆਲਾ, ਬਲਵਿੰਦਰ, ਦਵਿੰਦਰ ਸਨੌਰ, ਪ੍ਰਕਾਸ਼ ਘਨੌਰ, ਰਜਿੰਦਰ ਖਮਾਣੋ, ਹਰੀ ਰਾਮ ਤੇ ਪ੍ਰਕਾਸ਼ ਬੀ.ਐਮ.ਐਲ. ਸਰਕਲ ਕਮੇਟੀ, ਬੀਰੂ ਰਾਮ ਆਈ.ਵੀ., ਕਰਮ ਸਿੰਘ ਨਾਭਾ, ਜਸਵੀਰ ਸਰਹਿੰਦ, ਹਰਪ੍ਰੀਤ ਅਮਲੋਹ, ਪਿਆਰਾ ਸਿੰਘ ਤੋਂ ਇਲਾਵਾ ਭਰਾਤਰੀ ਜੱਥੇਬੰਦੀ ਨਿਰਮਾਣ ਮਜਦੂਰ ਦੇ ਅਮਰਜੀਤ ਘਨੌਰ ਤੇ ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਬਲਬੀਰ ਮੰਡੋਲੀ ਤੇ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਪਰੋਕਤ ਬਿਲ 29 ਅਕਤੂਬਰ ਤੱਕ ਪਾਸ ਨਾ ਕੀਤੇ ਤਾਂ 30 ਅਕਤੂਬਰ ਨੂੰ ਖਜਾਨਾ ਦਫਤਰ ਅੱਗੇ ਵਿਸ਼ਾਲ ਰੋਸ ਰੈਲੀ ਤੇ ਮੁਜਾਹਰਾ ਕੀਤਾ ਜਾਵੇਗਾ। ਅੱਜ ਰੈਲੀ ਨੇ ਮਾਸਟਰਾਂ ਨੂੰ ਤਨਖਾਹਾਂ ਕਟੌਤੀ ਕਰਤੇ ਪੱਕਾ ਕਰਨ ਦੀ ਤੇ ਸੰਘਰਸ਼ ਕਰ ਰਹੇ ਸਸਪੈਂਡ ਕਰਨ ਦੀ ਨਿਖੇਧੀ ਕੀਤੀ ਤੇ ਸਸਪੈਂਡ ਕੀਤੇ ਮੁਲਾਜਮਾਂ ਨੂੰ ਬਹਾਲ ਕਰਨ ਅਤੇ ਚੋਣਾਂ ਵਿੱਚ ਕੀਤੇ ਵਾਅਦੇ ਤੁਰੰਤ ਲਾਗੂ ਕੀਤੇ ਜਾਣ ਦੀ ਮੰਗ ਕੀਤੀ।

Leave a Reply

Your email address will not be published. Required fields are marked *