ਪੰਜਾਬਪਟਿਆਲਾ

ਮੁਅੱਤਲ ਕੀਤੇ ਅਧਿਆਪਕ 300 ਕਿਲੋਮੀਟਰ ਦੂਰ ਭੇਜੇ

2 ਨੂੰ ਫਾਜਿਲਕਾ, 2 ਨੂੰ ਤਰਨਤਾਰਨ ਤੇ 1 ਨੂੰ ਪਠਾਨਕੋਟ ਹਾਜਰੀ ਦੇਣ ਦੇ ਅਦੇਸ਼
ਪਟਿਆਲਾ, 9 ਅਕਤੂਬਰ (ਗੁਰਮੁੱਖ ਸਿੰਘ ਰੁਪਾਣਾ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਾਹੀ ਸ਼ਹਿਰ ‘ਚ ਆਪਣੀਆਂ ਅਹਿਮ ਮੰਗਾ ਨੂੰ ਲੈ ਕੇ ਮਰਨ ਵਰਤ ਤੇ ਪਰਿਵਾਰਾਂ ਸਮੇਤ ਬੈਠੇ ਅਧਿਆਪਕਾਂ ਤੇ ਸਰਕਾਰ ਨੇ ਸਖਤਾਈ ਸੁਰੂ ਕਰ ਦਿੱਤੀ ਹੈ। ਬੀਤੀ ਦੇਰ ਰਾਤ ਸਿੱਖਿਆ ਮੰਤਰੀ À.ਪੀ. ਸੋਨੀ ਦੇ ਆਦੇਸਾਂ ਤੇ 5 ਅਧਿਆਪਕਾਂ ਆਗੂਆਂ ਦੀਆਂ ਆਪਣੇ ਪਹਿਲੇ ਸਟੇਸਨ ਤੋਂ ਲਗਭਗ 300 ਕੋਲਮੀਟਰ ਦੀ ਦੂਰੀ ਤੇ ਬਦਲੀਆਂ ਕਰਕੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਮੁਅੱਤਲ ਕੀਤੇ ਅਧਿਆਪਕ ਆਗੂਆਂ ਵਿਚ ਜਿਲਾ ਪਟਿਆਲਾ ਆਗੂ ਹਰਦੀਪ ਸਿੰਘ ਟੋਡਰਪੁਰ ਪੰਜਾਬੀ ਮਾਸਟਰ ਨੂੰ ਕਕਰਾਲਾ ਪਟਿਆਲਾ ਤੋਂ ਦਫਤਰ ਜਿਲਾ ਸਿੱਖਿਆ ਅਫਸਰ ਤਰਨਤਾਰਨ, ਹਰਿੰਦਰ ਸਿੰਘ ਰੱਖੜਾ ਸਾਇਸ ਮਾਸਟਰ ਨੂੰ ਖੇੜੀ ਜੱਟਾਂ ਤੋਂ ਦਫਤਰ ਜਿਲਾ ਸਿੱਖਿਆ ਅਫਸਰ ਫਾਜਿਲਕਾ, ਭਰਤ ਕੁਮਾਰ ਐਸਐਸਟੀ ਮਾਸਟਰ ਸਮਿਸ ਕਛਵਾਂ ਪਟਿਆਲਾ ਤੋਂ ਦਫਤਰ ਜਿਲਾ ਸਿੱਖਿਆ ਅਫਸਰ ਫਾਜਿਲਕਾ, ਦੀਦਾਰ ਸਿੰਘ ਸਾਇੰਸ ਮਾਸਟਰ ਮੁਦਕੀ ਫਰੀਦਕੋਟ ਤੋਂ ਦਫਤਰ ਜਿਲਾ ਸਿੱਖਿਆ ਅਫਸਰ ਤਰਨਤਾਰਨ ਅਤੇ ਹਰਜੀਤ ਸਿੰਘ ਅੰਗਰੇਜੀ ਮਾਸਟਰ ਕੋਠੇ ਨੱਥਾ ਸਿੰਘ ਬਠਿੰਡਾ ਤੋਂ ਦਫਤਰ ਜਿਲਾ ਸਿੱਖਿਆ ਅਫਸਰ ਤਰਨਤਾਰਨ ਵਿਖੇ ਤੁਰੰਤ ਪ੍ਰਭਾਵ ਨਾਲ ਹਾਜਰੀ ਰਿਪੋਰਟ ਪੇਸ ਕਰਨ ਲਈ ਕਿਹਾ ਹੈ।
ਜਦਕਿ ਉਧਰ ਅੱਜ ਰੋਹ ਵਿਚ ਆਏ ਅਧਿਆਪਕਾਂ ਨੇ ਇਨ੍ਹਾਂ ਮੁਅੱਤਲ ਦੇ ਹੁਕਮਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਅਰਥੀ ਫੂਕ ਕਿ ਰੋਸ ਪ੍ਰਗਟ ਕੀਤਾ। ਅਧਿਆਪਕ ਆਗੂਆਂ ਨੇ ਕਿਹਾਕਿ ਅਜਿਹੇ ਅਸੀਂ ਅਜਿਹੀਆਂ ਗਿਦੜ ਚਿੱਠੀਆ ਤੋਂ ਨਹੀਂ ਡਰਦੇ, ਸਾਨੂੰ ਆਪਣੀਆਂ ਮੰਗਾਂ ਲਈ ਕੁਝ ਵੀ ਕਰਨਾ ਪਵੇ ਅਸੀਂ ਤਿਆਰ ਹਾਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਮੁਅਤਲੀ ਦੀਆਂ ਧਮਕੀਆਂ ਨਾ ਦੇ ਕੇ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਜੋ ਸਾਡੇ ਪ੍ਰਵਾਰਾਂ ਦੇ ਭਵਿੱਖ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਮੁਅੱਤਲ ਕਰਕੇ ਸਾਡੇ ਪ੍ਰਵਾਰਾਂ ਦੇ ਪੇਟ ਤੇ ਡਾਕਾ ਮਾਰਿਆ ਜਾ ਰਿਹਾ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਨਾ ਕਰਕੇ ਸਾਡੇ ਪ੍ਰਵਾਰਾਂ ਦੇ ਭਵਿੱਖ ਬਾਰੇ ਸੋਚਿਆ ਜਾਵੇ। ਉਨ੍ਹਾਂ ਦਾ ਮਰਨ ਵਰਤ ਅੱਜ ਤੀਜੇ ਦਿਨ ਵਿਚ ਦਾਖਲ ਹੋ ਗਿਆ ਹੈ।ਅਧਿਆਪਕ ਆਗੂਆਂ ਨੇ ਕਿਹਾ ਕਿ ਧਰਨੇ ‘ਚ ਵੱਡੀ ਗਿਣਤੀ ‘ਚ
ਅਧਿਆਪਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਦੋਂ ਤੱਕ ਸਰਕਾਰ ਸਾਡੀਆਂ ਮੰਗਾ ਨਹੀਂ ਮੰਨ ਲੈਂਦੀਆਂ ਸਾਡਾ ਸੰਘਰਸ਼ ਇਸੇ ਪੜਾਅ ਅਨੁਸਾਰ ਅੱਗੇ ਚੱਲਦਾ ਰਹੇਗਾ।ਮਰਨ ਵਰਤ ਤੇ ਬੈਠੇ ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਾਡੀਆਂ ਅਧਿਆਪਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ। ਬੀਤੇ ਦਿਨ ਤੋਂ
ਗੁਰਦੁਆਰਾ ਦੁਖਨਿਵਾਰਨ ਸਾਹਿਬ ਚੋਂਕ ਵਿਖੇ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਸੂਬਾਈ ਪ੍ਰਦਰਸ਼ਨ ਕਰਕੇ ਕੱਚੇ, ਠੇਕਾ ਅਧਾਰਿਤ ਤੇ ਰੈਗੂਲਰ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾ ਪੂਰੀਆਂ ਹੋਣ ਤੱਕ ਅਤੇ ਸਰਕਾਰ ਦੀਆਂ ਸਿੱਖਿਆ ਦੇ ਨਿੱਜ਼ੀਕਰਨ ਪੱਖੀ ਨੀਤੀਆਂ ਨੂੰ ਮੋੜਾ ਦੇਣ ਲਈ ਪੱਕਾ ਮੋਰਚਾ ਤੇ ਮਰਨ ਵਰਤ ਸ਼ੁਰੂ
ਕਰ ਦਿੱਤਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ. ਏ, ਰਮਸਾ, ਆਦਰਸ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ਵਿੱਚ ਪੱਕੇ ਕਰਨ ਦੀ ਬਜਾਏ ਤਨਖਾਹਾ ਵਿੱਚ 65% ਤੋਂ 75% ਤੱਕ ਕਟੌਤੀ ਕਰਕੇ ਅਧਿਆਪਕਾਂ ਦਾ ਉਜਾੜਾ ਕਰਨ ‘ਤੇ ਮੋਹਰ ਲਗਾਉਣ ਦਾ ਬਹੁਤ ਮਾੜਾ ਫੈਸਲਾ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਉਕਤ ਅਧਿਆਪਕਾ ਦੀ ਪੂਰੀਆਂ ਤਨਖਾਹਾਂ ‘ਤੇ ਰੈਗੂਲਰਾਇਜੇਸ਼ਨ ਕਰਵਾਉਣ,5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੀਆ ਤਨਖਾਹਾ ‘ਤੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਅਧਿਆਪਕ ਆਗੂਆਂ ਤੇ ਸੰਗਰੂਰ ਜਿਲ੍ਹੇ ਦੇ ਆਗੂ ਬਲਵੀਰ ਚੰਦ ਸਮੇਤ ਹੋਰਨਾ
ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, ਆਦਰਸ ਸਕੂਲ (ਪੀ.ਪੀ.ਪੀ ਮੋਡ) ਦੇ ਅਧਿਆਪਕ ਆਗੂਆਂ ਦੀਆਂ ਕੀਤੀਆਂ ਬਰਖਾਤਗੀਆਂ ਵਾਪਿਸ ਲੈਣ,ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਦਿਆਂ ਅਪਮਾਨਿਤ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਵਿਭਾਗ ‘ਚੋਂ ਚੱਲਦਾ ਕਰਨ, ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਕਰਨ, ਆਈ.ਈ.ਆਰ.ਟੀ , ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਦੀਆਂ ਸੇਵਾਵਾ ਪੂਰੀਆਂ ਤਨਖਾਹਾਂ ‘ਤੇ ਪੱਕੀਆਂ ਕਰਨ ਦੀ ਠੋਸ ਨੀਤੀ ਬਣਾਉਣ, ਹਰ ਵਰਗ ਦੇ ਅਧਿਆਪਕਾਂ ਦੀਆਂ ਅਸਾਮੀਆ ਖਤਮ ਕਰਨ ਵਾਲੀ ਸਿੱਖਿਆ ਵਿਰੋਧੀ ਰੈਸਨੇਲਾਈਜੇਸਨ ਨੀਤੀ ਵਾਪਿਸ ਲੈਣ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਬਕਾਏ ਤੇ ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਜਾਰੀ ਕਰਨ, ਕੱਚੇ ਅਧਿਆਪਕਾਂ ਦੀਆ ਰੁਕੀਆਂ ਤਨਖਾਹਾਂ ਜਾਰੀ ਕਰਨ, ਮੋਰਚੇ ਵੱਲੋਂ ਸੁਝਾਈ ਬਦਲੀ ਨੀਤੀ ਲਾਗੂ ਕਰਨ, ਅਖੌਤੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ“’ ਪ੍ਰਾਜੈਕਟ ਨੂੰ ਬੰਦ ਕਰਕੇ ਸਿਲੇਬਸ ਅਧਾਰਿਤ ਪੜਾਈ ਲਾਗੂ ਕਰਕੇ ਸਕੂਲਾਂ ਦੀ ਸਿੱਖਿਆ ਨੂੰ ਮੁੜ ਲੀਹੇ ਪਾਉਣ, ਵਿਦਿਆਰਥੀਆਂ ਦੇ ਰਹਿੰਦੇ ਸਾਰੇ ਵਜੀਫੇ ਅਤੇ ਵਰਦੀਅਂ ਲਈ ਗ੍ਰਾਟਾਂ ਦੀ ਰਾਸ਼ੀ ਵਧਾ ਕੇ ਜਾਰੀ ਹੋਣ ਸਮੇਤ ਹੋਰਨਾ ਪ੍ਰਮੁੱਖ ਮਸਲਿਆ ਦਾ ਢੁੱਕਵਾਂ ਹੱਲ ਹੋਣ ਤੱਕ ਜਾਰੀ ਰਹੇਗਾ।

Leave a Reply

Your email address will not be published. Required fields are marked *