ਪੰਜਾਬਪਟਿਆਲਾ

ਬੇਅਦਬੀ ਡਰੋਂ ਪਾਵਨ ਸਰੂਪ ਮੁੜ ਗੁਰਦੁਆਰਾ ਸਾਹਿਬ ਕੀਤੇ ਸ਼ਸੋਭਿਤ

ਦੁਕਾਨ ਅੰਦਰ ਕੀਤਾ ਸੀ ਪ੍ਰਕਾਸ਼, ਸ੍ਰਮੋਣੀ ਕਮੇਟੀ ਨੇ ਲਿਆ ਗੰਭੀਰ ਨੋਟਿਸ
ਗ੍ਰੰਥੀ ਸਿੰਘ ਨੂੰ ਦਿੱਤੀ ਚਿਤਾਵਨੀ, ਮੁੜ ਅਜਿਹੀ ਥਾਂ ਤੇ ਪ੍ਰਕਾਸ਼ ਨਾ ਕੀਤੇ ਜਾਣ
ਪਟਿਆਲਾ, 9 ਅਕਤੂਬਰ (ਗੁਰਮੁੱਖ ਸਿੰਘ ਰੁਪਾਣਾ) : ਸਥਾਨਕ ਮੋਦੀ ਕਾਲਜ ਦੇ ਸਾਹਮਣੇ ਡੇਰੇ ਦੀ ਜਗਾ ਵਿਚ ਬਣੀਆਂ ਦੁਕਾਨਾਂ ਨੂੰ ਖਾਲੀ ਕਰਨ ਦੇ ਜਦ ਅਦਾਲਤੀ ਹੁਕਮ ਆਏ ਤਾਂ ਦੁਕਾਨਦਾਰਾਂ ਨੇ ਕਬਜ਼ਾ ਨਾ ਛੱਡਣ ਦੀ ਨੀਅਤ ਨਾਲ ਸਪੇਅਰ ਪਾਰਟੀ ਦੀ ਇਕ ਦੁਕਾਨ ‘ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ ਸੀ।

ਅਦਾਰਾ ਮਧੂਸਾਰ ਨੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਡਰੋਂ ਜਦੋਂ ਖਬਰ ਪ੍ਰਕਾਸ਼ਤ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਟੀਮ ਭੇਜ ਕੇ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ਼ਰਧਾ ਸਤਿਕਾਰ ਨਾਲ ਮੁੜ ਗੁਰਦੁਆਰਾ ਸਾਹਿਬ ਵਿਖੇ ਸ਼ਸ਼ੋਭਿਤ ਕਰਵਾ ਦਿੱਤੀ ਹੈ
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਇਸ ਮਾਮਲੇ ਤੇ ਸਖਤ ਰੁੱਖ ਅਪਣਾਉਦਿਆਂ ਸਬੰਧਿਤ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਸਿੰਘ ਨੂੰ ਹਦਾਇਤ ਕੀਤੀ ਕਿ ਅੱਗੇ ਤੋਂ ਅਜਿਹੀ ਕੋਤਾਹੀ ਨਾ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ ਅਜਿਹੀ ਥਾਂ ਤੇ ਨਾ ਕੀਤਾ ਜਾਵੇ ਜਿਥੇ ਕਿ ਬੇਅਦਬੀ ਹੋਣ ਦਾ ਡਰ ਹੋਵੇ। ਟੀਮ ਨੇ ਸ੍ਰੀ ਪਾਵਨ ਸਰੂਪ ਰੱਖਣ ਵਾਲਿਆਂ ਨੂੰ ਭੁੱਲ ਬਖਸ਼ਾਉਣ ਦੀ ਹਦਾਇਤ ਵੀ ਕੀਤੀ ਹੈ।
ਟੀਮ ਵਿਚ ਗਿਆਨੀ ਪ੍ਰਣਾਮ ਸਿੰਘ ਹੈਡ ਗ੍ਰਥੀ ਗੁਰਦੁਆਰਾ ਦੁਖਨਿਵਾਰਨ ਸਾਹਿਬ, ਭਾਈ ਗੁਰਦਿੱਤ ਸਿੰਘ ਰੋਡੇ ਮੈਨਜਰ, ਕਰਨੈਲ ਸਿੰਘ ਐਡੀਸ਼ਨਲ ਮੈਨਜਰ ਸਮਤੇ ਹੋਰ ਕਮੇਟੀ ਮੁਲਾਜਮ ਵੀ ਮੌਜੂਦ ਸਨ।
ਜਿਕਰਯੋਗ ਹੈ ਕਿ ਡੇਰੇ ਦੀ ਜਗਾ ਤੇ ਬਣੀਆ ਕੁਝ ਦੁਕਾਨਾ ਖਾਲੀ ਕਰਨ ਲਈ ਆਏ ਅਦਾਲਤੀ ਹੁਕਮ ਨਾ ਮੰਨਣ ਲਈ ਦੁਕਾਨਾਦਾਰਾਂ ਨੇ ਧਰਮ ਦੀ ਆੜ ਲੈ ਲਈ ਸੀ। ਇਨ੍ਹਾਂ ਨੇ ਬੇਅਦਬੀ ਹੋਣ ਤੇ ਰਹਿਤ ਮਰਿਯਾਦਾ ਨੂੰ ਦਰਕਿਨਾਰ ਕਰਦਿਆਂ ਸਪੇਅਰ ਪਾਰਟ ਦੀ ਉਸ ਦੁਕਾਨ ਜਿਥੇ ਕਿ ਹਰ ਪਾਸੇ ਸਫਾਈ ਦੀ ਲੋੜ ਹੈ, ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ੁਸੋਭਿਤ ਕਰ ਦਿੱਤਾ ਸੀ। ਅਜੇ ਤੱਕ ਇਹ ਵੀ ਸ਼ਪਸ਼ਟ ਨਹੀਂ ਹੋ ਸਕਿਆ ਸੀ, ਕਿ ਇਥੇ ਸ੍ਰੀ ਆਖੰਡ ਪਾਠ ਸਾਹਿਬ ਰੱਖਿਆ ਹੋਇਆ ਹੈ ਜਾਂ ਸਹਿਜ ਪਾਠ, ਜਦਕਿ ਦੁਕਾਨਾ ਦਾਰਾ ਮੁਤਾਬਿਕ ਸਹਿਜ ਪਾਠਾਂ ਦੀ ਲੜੀ ਸੀ, ਇਸ ਦੇ ਬਾਵਜੂਦ ਬੀੜ ਸਾਹਿਬ ਦੀ ਤਾਬਿਆ ਚੌਰ ਸਾਹਿਬ ਦੀ ਸੇਵਾ ਤੱਕ ਨਹੀਂ ਕੀਤੀ ਜਾ ਰਹੀ। ਇਹ ਵੀ ਪਤਾ ਲੱਗਿਆ ਸੀ ਕਿ ਰਾਤ ਸਮੇਂ ਪਵਿੱਤਰ ਪਾਵਨ ਸਰੂਪ ਨੂੰ ਦੁਕਾਨ ਦੇ ਅੰਦਰ ਹੀ ਰੱਖ ਕਿ ਸ਼ਟਰ ਬੰਦ ਕਰ ਦਿੱਤਾ ਜਾਂਦਾ ਸੀ।
ਦੁਕਾਨਦਾਰਾਂ ਦਾ ਪੱਖ ਰੱਖਿਆ ਸੀ ਕਿ 4 ਵਿਅਕਤੀ ਸ਼ਟਰ ਬੰਦ ਕਰ ਕੇ ਦੁਕਾਨ ਅੰਦਰ ਬੈਠਦੇ ਹਨ, ਜਦ ਅਜਿਹਾ ਸੰਭਵ ਨਹੀਂ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੋਮਣੀ ਕਮੇਟੀ ਦੀ ਟੀਮ ਨੇ ਪਾਵਨ ਸਰੂਪ ਚੁੱਕ ਕਿ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਕਰ ਦਿੱਤਾ।
ਦੱਸਣਯੋਗ ਹੈ ਕਿ ਇਹ ਜਗਾ ਨਾਲ ਲਗਦੇ ਡੇਰੇ ਜਾਂ ਮੰਦਰ ਦੀ ਹੈ। ਇਹ ਦੁਕਾਨਦਾਰ ਇਥੇ ਲੰਬੇ ਸਮੇਂ ਤੋਂ ਕਾਬਜ ਹਨ। ਜਦਕਿ ਮਹੰਤ ਧਿਰ ਵੱਲੋਂ ਇਹ ਦੁਕਾਨਾ ਖਾਲੀ ਕਰਾਉਣ ਲਈ ਅਦਾਲਤ ਤੱਕ ਪਹੁੰਚ ਕੀਤੀ ਗਈ ਅਤੇ ਅਦਾਲਤੀ ਹੁਕਮ ਵੀ ਆ ਗਿਆ ਕਿ ਇਹ ਦੁਕਾਨਾਂ ਦਾ ਕਬਜਾ ਛੱਡਿਆ ਜਾਵੇ, ਜਿਸ ਨੂੰ ਦੁਕਾਨਦਾਰ ਮੰਨਣ ਲਈ ਤਿਆਰ ਨਹੀਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇ ਤੋਂ ਕਾਬਜ ਹਨ, ਉਨ੍ਹਾਂ ਕੋਲ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ।

Leave a Reply

Your email address will not be published. Required fields are marked *