ਵਿਗੜ ਰਹੀ ਕਾਨੂੰਨ ਵਿਵਸਥਾ ਤੇ ਕੋਈ ਕਦਮ ਨਾ ਚੁੱਕੇ ਜਾਣ ਤੇ ਸਰਕਾਰ ਵਿਰੁੱਧ ਕੀਤਾ ਨਾਅਰੇਬਾਜੀ
ਪਟਿਆਲਾ 18 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਵਿੱਚ ਤੇਜੀ ਨਾਲ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਹੋ ਰਹੀ ਮਾਨ ਸਰਕਾਰ ਜਿਸ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿਸ਼ੇਸ਼ ਫੋਰਸ ਦੀਆਂ ਟੁਕੜੀਆਂ ਭੇਜਿਆ ਜਾਣ ਦੀ ਵਾਰਵਾਰ ਮੰਗ ਦੇ ਬਾਵਜੂਦ ਵੀ ਕੋਈ ਕਦਮ ਨਾ ਚੁੱਕਿਆ ਜਾ ਰਿਹਾ। ਮੋਦੀ ਸਰਕਾਰ ਪੰਜਾਬ ਨਾਲ ਮਤਰਈ ਮਾਂ ਨਾਲੋਂ ਭੈੜਾ ਵਰਤਾਵਾਂ ਕਰ ਰਹੀ ਹੈ ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੂਰੀ ਤਰ੍ਹਾਂ ਨਾਲ ਫੇਲ ਹੋ ਗਈ ਹੈ, ਗੈਗਸਟਰ, ਲੁੱਟੇਰਿਆਂ ਅਤੇ ਗੁੰਡਿਆਂ ਦਾ ਰਾਜ ਚਲ ਰਿਹਾ ਹੈ। ਆਏ ਦਿਨ ਵੱਡੀਆਂਵੱਡੀਆਂ ਵਾਰਦਾਤਾਂ ਨੂੰ ਅਣਜਾਮ ਦੇ ਰਹੇ ਹਨ, ਅਪਰਾਧਿਕ ਵਾਰਦਾਤਾਂ ਬੇਕਾਬੂ ਹੋ ਗਈਆਂ ਹਨ। ਪੰਜਾਬ ਸਰਕਾਰ ਦਾ ਕਿਸੇ ਪਾਸੇ ਕੰਟਰੋਲ ਨਹੀਂ ਰਿਹਾ ਉੱਥੇ ਹੀ ਪ੍ਰਸ਼ਾਸ਼ਨ ਵੀ ਬੇਵਸ ਹੋ ਗਿਆ ਹੈ ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਰੱਬ ਦੇ ਆਸਰੇ ਚਲ ਰਹੀ ਹੈ ਸਰਕਾਰ ਦੀ ਨਾਕਾਮੀ ਕਰਕੇ ਅੱਜ ਪੰਜਾਬ ਦੇ ਲੋਕ ਆਪਣੇ ਘਰਾਂ ਵਿੱਚ ਵੀ ਅਨੁਸੁਰੱਖਿਅਤ ਮਹਿਸੂਸ ਕਰ ਰਹੇ ਹਨ ਪੂਰੇ ਪੰਜਾਬ ਵਿੱਚ ਹਾਹਾਕਾਰ ਮਚੀ ਹੋਈ ਹੈ। ਕੀਤੇ ਲੁੱਟਾਂਖੋਹਾਂ, ਚੋਰੀਆਂ, ਡਕੈਤੀਆਂ ਕੀਤੇ ਕਤਲਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਕੀਤੇ ਗੈਗਸਟਰਾਂ ਵਲੋਂ ਫਿਰੋਤੀਆਂ ਮੰਗੀਆਂ ਜਾ ਰਹੀਆ ਹਨ ਤੇ ਬਦਮਾਸ਼ਾਂ ਵਲੋਂ ਵਸੂਲੀਆਂ ਅਤੇ ਜਮੀਨਾਂ ਦੱਬੀਆਂ ਜਾ ਰਹੀਆਂ ਹਨ। ਅੱਜ ਪੰਜਾਬ ਵਿੱਚ ਗੁੰਡਾ ਰਾਜ ਚਲ ਰਿਹਾ ਹੈ ਸ਼ਰੇਆਮ ਘਰਾਂ ਦੁਕਾਨਾਂ ਵਿੱਚ ਵੜ੍ਹਵੜ੍ਹ ਕਤਲਾਣਾ ਹਮਲੇ ਹੋ ਰਹੇ ਹਨ ਅਤੇ ਹਿੰਸਕ ਝੜਪਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਸ਼ਰੇਆਮ ਅਪਰਾਧੀ ਮਾਂਬਾਪ ਦੇ ਗੋਦ ਵਿਚੋਂ ਬੱਚਿਆਂ ਨੂੰ ਖੋਹ ਕੇ ਭੱਜ ਰਹੇ ਹਨ। ਜਿਸ ਕਰਕੇ ਪੰਜਾਬ ਦਾ ਹਰੇਕ ਵਿਅਕਤੀ ਆਪਣੇ ਆਪ ਨੂੰ ਸੇਫ ਨਹੀਂ ਮਨ ਰਿਹਾ ਹੈ। ਜਿਵੇਂ ਗੈਗਸਟਰਾਂ ਵਲੋਂ ਵਪਾਰੀਆਂ ਨੂੰ ਫਿਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਹਨ। ਇਸ ਤੋਂ ਇੰਜ ਲਗ ਰਿਹਾ ਹੈ ਕਿ ਪੰਜਾਬ ਵਿੱਚ ਇੰਡਸਟਰੀਆਂ ਲਗਾਉਣ ਦਾ ਮਾਹੌਲ ਨਹੀਂ ਰਿਹਾ ਇੰਡਸਟਰੀਆ ਅਤੇ ਕਾਰਖਾਨੇ ਵਾਲੇ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਜਾ ਰਹੇ ਹਨ, ਅੱਜ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕੋਈ ਵਿਅਕਤੀ ਸੇਫ ਨਹੀਂ ਰਿਹਾ। ਜਿੱਥੇ ਮੁੱਖ ਮੰਤਰੀ, ਮੰਤਰੀ, ਨੇਤਾ, ਲੀਡਰ ਆਪਦੇ ਆਪ ਨੂੰ ਸੇਫ ਨਹੀਂ ਸਮਝ ਰਹੇ ਉੱਥੇ ਹੀ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਪੰਜਾਬ ਦੇ ਲੋਕ ਨਾ ਹੀ ਘਰਾਂ ਵਿੱਚ ਸੇਠ ਹਨ ਅਤੇ ਨਾ ਹੀ ਬਾਹਰ ਸੇਫ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਮੋਦੀ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਇੰਦਰਜੀਤ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਮਾਨ ਸਿੰਘ, ਗੁਰਦੀਪ ਸਿੰਘ, ਗੁਦਰਸ਼ਨ ਸਿੰਘ, ਰਾਜ ਕੁਮਾਰ, ਮੰਗਤ ਰਾਮ, ਗਿਆਨ ਚੰਦ, ਹਰਦੀਪ ਸਿੰਘ, ਹੁਕਮ ਸਿੰਘ, ਜਗਦੇਵ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਸਰਵਨ ਕੁਮਾਰ, ਪੱਪੂ ਰਾਮ, ਨਰਿੰਦਰਪਾਲ ਸਿੰਘ, ਕਿ੍ਰਸ਼ਨ ਕੁਮਾਰ, ਰਾਮ ਪਾਲ ਸਿੰਘ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ।

